ਵਾਲਮੀਕੀ ਕੇਂਦਰੀ ਮੰਦਰ ਵਿਖੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਸਬੰਧੀ ਧਾਰਮਿਕ ਸਮਾਗਮ ਕਰਵਾਇਆ
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਮੁਹੱਲਾ ਸ਼ਹਿਰੀਆਂ ਵਿਖੇ ਸਿਟੀ ਵਾਲਮੀਕ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਸਰਪ੍ਰਸਤ ਹਰਿੰਦਰ ਕੁਮਾਰ ਸ਼ੀਤਲ, ਰੋਸ਼ਨ ਲਾਲ ਸੱਭਰਵਾਲ, ਪਰਮਜੀਤ ਸਿੰਘ ਐਡਵੋਕੇਟ ਤੇ ਸੁਖਵਿੰਦਰ ਸਾਗਰ ਵੱਲੋ ਵਿਸ਼ਾਲ ਧਾਰਮਿਕ ਸਮਾਗਮ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਦਾ ਸਿਟੀ ਵਾਲਮੀਕ ਸਭਾ ਦੇ ਆਹੁਦੇਦਾਰਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਜਬੰਸ ਕੌਰ ਰਾਣਾ ਨੇ ਸਮੂਹ ਵਾਲਮੀਕਿ ਸਮਾਜ ਤੇ ਇਲਾਕਾ ਨਿਵਾਸੀਆਂ ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ ਤੇ ਉਨ੍ਹਾਂ ਵੱਲੋਂ ਦਿੱਤਾ ਗਿਆ ਸੱਚ, ਅਨੇਕਤਾ ਤੇ ਮਨੁੱਖਤਾ ਦਾ ਸੰਦੇਸ਼ ਅੱਜ ਵੀ ਹਰ ਵਰਗ ਨੂੰ ਪ੍ਰੇਰਿਤ ਕਰਦਾ ਹੈ। ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨਾਲ ਸਬੰਧਤ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਲਾਕੇ ਦੇ ਕਈ ਨਾਮਵਰ ਵਿਅਕਤੀ, ਸਮਾਜ ਸੇਵੀ ਤੇ ਧਾਰਮਿਕ ਆਗੂ ਹਾਜ਼ਰ ਰਹੇ, ਜਿਨ੍ਹਾਂ ਨੇ ਸਮਾਗਮ ਦੀ ਸ਼ੋਭਾ ਨੂੰ ਹੋਰ ਵਧਾਇਆ। ਸਮਾਗਮ ਮੌਕੇ ਵਾਲਮੀਕਿ ਕੇਂਦਰੀ ਮੰਦਰ ਤੇ ਸਮੁੱਚੇ ਮੁਹੱਲੇ ਨੂੰ ਰੰਗ-ਬਿਰੰਗੀਆਂ ਲਾਈਟਾਂ ਤੇ ਆਕਰਸ਼ਕ ਸਜਾਵਟ ਨਾਲ ਸ਼ਿੰਗਾਰਿਆ ਗਿਆ ਸੀ। ਸ਼ਾਮ ਵੇਲੇ ਜਗਮਗਾਉਂਦੀਆਂ ਲਾਈਟਾਂ ਨੇ ਪੂਰੇ ਇਲਾਕੇ ਨੂੰ ਇੱਕ ਅਲੌਕਿਕ ਤੇ ਧਾਰਮਿਕ ਰੂਪ ਪ੍ਰਦਾਨ ਕੀਤਾ, ਜੋ ਹਰ ਇਕ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਇਸ ਦੌਰਾਨ ਵੱਖ-ਵੱਖ ਪ੍ਰਸਿੱਧ ਭਜਨ ਗਾਇਕਾਂ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਹਾਜ਼ਰ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਭਾ ਦੇ ਆਹੁਦੇਦਾਰਾਂ ਨੇ ਆਏ ਹੋਏ ਮਹਿਮਾਨਾਂ, ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਪ੍ਰਵੀਨ ਨਾਹਰ, ਤਹਿੰਦਰ ਭੰਡਾਰੀ, ਅਮਨਦੀਪ ਸਿੱਧੀ, ਸੀਨੀਅਰ ਵਾਈਸ ਪ੍ਰਧਾਨ ਸੁਖਵਿੰਦਰ ਸੁੱਖਾ, ਚੇਅਰਮੈਨ ਚਰਨਜੀਤ ਹੰਸ ਐੱਮਸੀ, ਅਰੁਣ ਸੱਭਰਵਾਲ, ਕੁਲਦੀਪ ਲਾਹੌਰੀਆ, ਗੁਰਸ਼ਰਨ ਸਿੰਘ ਐੱਮਸੀ, ਪ੍ਰੋ. ਸੁਖਵਿੰਦਰ ਸਾਗਰ, ਤੁਸ਼ਾਰ ਸਾਗਰ, ਅਰਪਿਤ ਸੱਭਰਵਾਲ, ਕਪਲ ਨਾਹਰ, ਮੋਨਟੀ ਨਾਹਰ, ਅਰਜਨ ਸੱਭਰਵਾਲ, ਅਸ਼ਵਨੀ ਸੱਭਰਵਾਲ, ਮਨੋਜ ਨਾਹਰ, ਰੋਸ਼ਨ ਲਾਲ ਸੱਭਰਵਾਲ, ਰਣਜੀਤ ਸਿੰਘ ਖੋਜੇਵਾਲ, ਹਰਿੰਦਰ ਸ਼ੀਤਲ, ਜਗਜੀਤ ਸਿੰਘ ਧਾਲੀਵਾਲ, ਸ਼ੈਂਕੀ ਨਾਹਰ, ਅਨਿਲ ਨਾਹਰ, ਵਿਸ਼ਾਲ, ਅਨਿਲ ਸ਼ੇਰਗਿੱਲ, ਜਸਪਾਲ ਨਾਹਰ, ਕੇਵਲ ਨਰੰਗ, ਰਕੇਸ਼ ਕੁਮਾਰ ਕੇਸ਼ਾ, ਲੰਬੜਦਾਰ ਨਰਿੰਦਰ ਸ਼ੀਤਲ, ਰਮਨ ਕਲਿਆਣ, ਅਸ਼ੋਕ ਗਿੱਲ, ਜੋਤੀ ਨਾਹਰ, ਕਰਨ ਕੁਮਾਰ, ਕੁਸ਼ਲ ਨਾਹਰ, ਸੌਰਵ ਨਾਹਰ, ਲਵਲੀ, ਪ੍ਰੀਤਮ ਚੰਦ ਨਾਹਰ, ਸ਼ੰਕਰ ਨਾਹਰ, ਰਾਹੁਲ ਨਾਹਰ, ਕੈਲਾਸ਼ ਚੰਦ, ਭਗਵਾਨ ਦਾਸ ਨਾਹਰ, ਮਨੀ ਨਾਹਰ, ਪ੍ਰਿੰਸ ਨਾਹਰ, ਲਾਲ ਚੰਦ ਨਾਹਰ, ਮਕੇਸ਼ ਨਾਹਰ, ਬਿੱਟੂ ਨਾਹਰ, ਵਿਨੋਦ, ਆਸ਼ੂ ਚੀਦਾ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।