ਹੁਣ ਪਲਾਸਟਿਕ ਮੈਨ ਕਰੇਗਾ ਜਨਤਾ ਨੂੰ ਜਾਗਰੂਕ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਪਲਾਸਟਿਕ ਮੈਨ ਰਾਹੀਂ ਰੈਲੀ ਕੀਤੀ ਗਈ
Publish Date: Tue, 22 Sep 2026 08:01 PM (IST)
Updated Date: Tue, 22 Sep 2026 08:03 PM (IST)
--ਨਿਗਮ ਦੇ ਕਮਿਸ਼ਨਰ ਅਨੁਪਮ ਕਲੇਰ ਨੇ ਰੈਲੀ ਨੂੰ ਦਿਖਾਈ ਹਰੀ ਝੰਡੀ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ 2026 ਮਹਿੰਮ ਨੂੰ ਮੁੱਖ ਰੱਖਦੇ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਹੁਕਮਾਂ ਤੇ ਹੈਲਥ ਸ਼ਾਖਾ ਦੇ ਸੁਪਰਡੰਟ ਅਮਿਤ ਕਾਲੀਆ ਦੀ ਯੋਗ ਅਗਵਾਈ ਵਿਚ ਸਵੱਛ ਭਾਰਤ ਮਿਸ਼ਨ ਟੀਮ, ਆਈਟੀਸੀ ਮਿਸ਼ਨ ਸੁਨਿਹਿਰਾ ਕੱਲ੍ਹ ਫਿਨਿਸ਼ ਸੁਸਾਇਟੀ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕਰਨ ਲਈ ਪਲਾਸਟਿਕ ਮੈਨ ਰਾਹੀਂ ਰੈਲੀ ਕੀਤੀ ਗਈ। ਨਿਗਮ ਕਮਿਸ਼ਨਰ ਵਲੋਂ ਇਸ ਨੂੰ ਹਰੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ ਗਈ। ਇਹ ਰੈਲੀ ਸ਼ਾਲੀਮਾਰ ਬਾਗ ਤੋਂ ਜਲੋਖਾਨਾ ਚੌਂਕ, ਸਦਰ ਬਜ਼ਾਰ, ਸ਼ਹੀਦ ਭਗਤ ਸਿੰਘ ਚੌਂਕ ਤੋਂ ਸਬਜ਼ੀ ਮੰਡੀ ਵਾਪਸ ਨਗਰ ਨਿਗਮ ਕਪੂਰਥਲਾ ਸ਼ਾਲੀਮਾਰ ਬਾਗ ਵਿਖੇ ਸਮਾਪਤ ਹੋਈ। ਇਸ ਰੈਲ਼ੀ ਵਿਚ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਰੈਲੀ ਵਿਚ ਭਾਗ ਲੈਣ ਵਾਲੇ ਬੱਚਿਆ ਵੱਲੋਂ ਪਲਾਸਟਿਕ ਦੀ ਵਰਤੋ ਨੂੰ ਰੋਕਣ ਲਈ ਨਾਅਰੇ ਵੀ ਲਗਾਏ ਗਏ। ਇਸ ਮੌਕੇ ਕਾਰਪੋਰੇਸ਼ਨ ਸੈਨੀਟੇਸ਼ਨ ਅਫਸਰ ਜਗਦੀਪ ਸਿੰਘ, ਸੀਐੱਸਆਈ ਹਿਤੇਸ਼ ਕੁਮਾਰ ਅਗਰਵਾਲ, ਐੱਸਆਈ ਰਜੇਸ਼ ਕੁਮਾਰ ਪ੍ਰੋਗਰਾਮ ਕੋਆਰਡੀਨੇਟਰ ਗੁਰਸੇਵਕ ਸਿੰਘ, ਦਿਨੇਸ਼ ਕੁਮਾਰ, ਸਰਕਾਰੀ ਆਈਟੀ ਕਪੂਰਥਲਾ ਦੇ ਪ੍ਰਿੰਸੀਪਲ ਸ਼ਕਤੀ ਸਿੰਘ, ਐੱਨਐੱਸਐੱਸ ਦੇ ਨੋਡਲ ਅਫ਼ਸਰ ਗੁਰਦਾਵਲ ਸਿੰਘ, ਗਰੁਬਚਨ ਸਿੰਘ ਬੰਗੜ, ਵਿਸ਼ਾਲ ਪਾਂਡੇ, ਸਨਦੀਪ ਕੁਮਾਰ ਬਸਨੋਈ, ਪ੍ਰੋਜੈਕਟ ਅਫਸਰ ਆਰਤੀ, ਮਨਜੀਤ ਜੋਤੀ, ਅਨੇਕ ਰਾਜ ਮੱਟੂ ਸੀਨੀਅਰ ਸੁਪਰਵਾਈਜ਼ਰ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਵਲੋਂ ਵੀ ਆਪਣਾ ਸਹਿਯੋਗ ਦਿੱਤਾ ਗਿਆ।