ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਮਨਾਉਣ ਲਈ ਸ਼ਹਿਰ ਵਾਲਮੀਕਿ ਸਭਾ ਵੱਲੋਂ ਮੁਹੱਲਾ ਸ਼ਹਿਰੀਆਂ ਸਥਿਤ ਭਗਵਾਨ ਵਾਲਮੀਕਿ ਦੇ ਕੇਂਦਰੀ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦਾ ਉਦਘਾਟਨ ਸ਼ਹਿਰ ਵਾਲਮੀਕਿ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਪ੍ਰਧਾਨ ਪ੍ਰਵੀਨ ਨਾਹਰ ਤੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਸਾਂਝੇ ਤੌਰ ’ਤੇ ਕੀਤਾ। ਬਾਬਾ ਪ੍ਰਗਟ ਨਾਥ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਸ਼ੋਭਾ ਯਾਤਰਾ ਮੁਹੱਲਾ ਸ਼ਹਿਰੀਆਂ ਤੋਂ ਸ਼ੁਰੂ ਹੋ ਕੇ ਮੁਹੱਲਾ ਰਾਏਕਾ, ਅਰਫਵਾਲਾ, ਕੋਟੂ ਚੌਕ, ਕਿਆਮਪੁਰਾ ਬਾਜ਼ਾਰ, ਵਾਲਮੀਕਿ ਚੌਕ, ਸ਼ਿਵ ਮੰਦਰ ਕਚਹਿਰੀ ਚੌਕ, ਸ਼ਹੀਦ ਭਗਤ ਸਿੰਘ ਚੌਕ, ਸਦਰ ਬਾਜ਼ਾਰ, ਜਲੌਖਾਨਾ ਚੌਕ, ਸ਼ਾਲੀਮਾਰ ਬਾਗ, ਸ਼੍ਰੀ ਗੋਇੰਦਵਾਲ ਸਾਹਿਬ, ਚੋਹਲਾ ਰੋਡ, ਬੁੱਢੀਵਾਲਾ ਰੋਡ, ਬੱਕਰਖਾਨਾ, ਮਹਿਤਾਬਗੜ੍ਹ ਹੁੰਦੇ ਹੋਏ ਵਾਪਸ ਮੁਹੱਲਾ ਸ਼ਹਿਰੀਆਂ ਵਿਖੇ ਪਹੁੰਚੀ। ਇਸ ਦੌਰਾਨ ਸ਼ਰਧਾਲੂਆਂ ਨੇ ਸੁੰਦਰ ਪਾਲਕੀ ਅੱਗੇ ਸਿਰ ਝੁਕਾਇਆ ਤੇ ਪੂਰੇ ਰਸਤੇ ਵਿੱਚ ਆਸ਼ੀਰਵਾਦ ਲਿਆ। ਵੱਖ-ਵੱਖ ਦੇਵੀ-ਦੇਵਤਿਆਂ ਦੇ ਜੀਵਨ ਤੇ ਆਧਾਰਿਤ ਸੁੰਦਰ ਝਾਕੀਆਂ ਸ਼ੋਭਾ ਯਾਤਰਾ ਵਿੱਚ ਖਿੱਚ ਦਾ ਕੇਂਦਰ ਬਣੀਆਂ ਜਦੋਂ ਕਿ ਵੱਖ-ਵੱਖ ਸੰਕੀਰਤਨ ਸਮੂਹਾਂ ਨੇ ਭਗਵਾਨ ਵਾਲਮੀਕਿ ਦੀ ਉਸਤਤ ਕਰਦੇ ਸੁਰੀਲੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕੀਤਾ। ਸ਼ੋਭਾ ਯਾਤਰਾ ਦੇ ਅੰਤ ਵਿੱਚ ਭਗਵਾਨ ਵਾਲਮੀਕਿ ਦੀ ਇੱਕ ਸ਼ਾਨਦਾਰ ਆਰਤੀ ਗਾਈ ਗਈ ਤੇ ਪ੍ਰਸ਼ਾਦ ਵੰਡਿਆ ਗਿਆ। ਕਪੂਰਥਲਾ ਤੋਂ ਕੱਢੇ ਗਏ ਇਸ ਸ਼ੋਭਾ ਯਾਤਰਾ ਵਿੱਚ ‘ਆਪ’ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ, ਵਿਧਾਇਕ ਰਾਣਾ ਗੁਰਜੀਤ ਸਿੰਘ, ਕੌਂਸਲਰ ਦੀਪਕ ਸਲਵਾਨ, ਕੌਂਸਲਰ ਜੋਤੀ ਧੀਰ, ਕੌਂਸਲਰ ਨਰਾਇਣ ਵਸ਼ਿਸ਼ਟ, ਕੌਂਸਲਰ ਕੁਲਦੀਪ ਸਿੰਘ, ਭਾਜਪਾ ਆਗੂ ਸਰਬਜੀਤ ਸਿੰਘ ਮੱਕੜ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਵਿਧਾਨ ਸਭਾ ਪ੍ਰਧਾਨ ਪ੍ਰਵੀਨਦੀਪ ਸਿੰਘ ਬਾਂਗਰ, ਤਪਿੰਦਰ ਸਿੰਘ ਬਾਂਗਰ, ਪ੍ਰਧਾਨ ਤਪਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਸੁੱਖਾ, ਚੇਅਰਮੈਨ ਕੌਂਸਲਰ ਚਰਨਜੀਤ ਹੰਸ, ਮੀਤ ਪ੍ਰਧਾਨ ਅਰੁਣ ਸੱਭਰਵਾਲ, ਕੁਲਦੀਪ ਲਾਹੌਰੀਆ, ਗੁਰਸ਼ਰਨ ਸਿੰਘ, ਤੁਸ਼ਾਰ ਸਾਗਰ, ਅਰਪਿਤ ਸੱਭਰਵਾਲ, ਕਪਿਲ ਨਾਹਰ, ਮੌਂਟੀ ਨਾਹਰ, ਅਰਜੁਨ ਸੱਭਰਵਾਲ ਰੰਮੀ ਸਮੇਤ ਅਸ਼ਵਨੀ ਸੱਭਰਵਾਲ, ਜਨਰਲ ਸਕੱਤਰ ਮਨੋਜ ਨਾਹਰ, ਅਰੁਣ ਸੈਂਗਰ, ਸ਼ੈਂਕੀ ਨਾਹਰ, ਅਨਿਲ ਨਾਹਰ, ਵਿਸ਼ਾਲ, ਅਨਿਲ ਸ਼ੇਰਗਿੱਲ, ਮੁੱਖ ਸਲਾਹਕਾਰ ਜਸਪਾਲ ਨਾਹਰ, ਕੇਵਲ ਨਾਰੰਗ, ਰਾਕੇਸ਼ ਕੁਮਾਰ ਕੇਸ਼ਵ, ਲੰਬੜਦਾਰ ਨਰਿੰਦਰ ਸ਼ੀਤਲ, ਰਮਨ ਕਲਿਆਣ, ਅਸ਼ੋਕ ਗਿੱਲ, ਜੋਤੀ ਨਾਹਰ, ਕਰਨ ਲਵ ਕੁਮਾਰ ਨਾਹਰ, ਕਰਨ ਲਵ ਕੁਮਾਰ ਨਾਹਰ, ਮਾ. ਪ੍ਰੀਤਮ ਚੰਦ ਨਾਹਰ, ਸ਼ੰਕਰ ਨਾਹਰ, ਰਾਹੁਲ ਨਾਹਰ, ਕੈਲਾਸ਼ ਚੰਦ, ਭਗਵਾਨ ਦਾਸ ਨਾਹਰ, ਮਨੀ ਨਾਹਰ, ਪ੍ਰਿੰਸ ਨਾਹਰ, ਲਾਲ ਚੰਦ ਨਾਹਰ, ਮੁਕੇਸ਼ ਨਾਹਰ, ਬਿੱਟੂ ਨਾਹਰ, ਵਿਨੋਦ, ਰੋਸ਼ਨ ਲਾਲ ਸੱਭਰਵਾਲ, ਆਸ਼ੂ ਚੀਦਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।