ਮਹਾਂਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
ਮਹਾ ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ
Publish Date: Fri, 13 Feb 2026 09:35 PM (IST)
Updated Date: Fri, 13 Feb 2026 09:39 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਿਵ ਸੈਨਾ ਫਗਵਾੜਾ ਵੱਲੋਂ ਸਮੂਹ ਸਨਾਤਨ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਮਹਾਂਸ਼ਿਵਰਾਤਰੀ ਦੇ ਮੌਕੇ ’ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਦਾ ਸ਼ੁਭਆਰੰਭ ਸ਼੍ਰੀ ਠਾਕੁਰ ਦੁਆਰਾ ਪ੍ਰਾਚੀਨ ਸ਼ਿਵ ਮੰਦਿਰ ਸਰਾਏ ਰੋਡ ਫਗਵਾੜਾ ਤੋਂ ਸ਼ੁਰੂ ਹੋਇਆ। ਸ਼ਿਵ ਭਗਤਾਂ ਵੱਲੋਂ ਨਾਰੀਅਲ ਤੋੜ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ। ਇਹ ਸ਼ੋਭਾ ਯਾਤਰਾ ਸ੍ਰੀ ਠਾਕੁਰ ਦੁਆਰਾ ਪ੍ਰਾਚੀਨ ਸ਼ਿਵ ਮੰਦਿਰ ਸਰਾਏ ਰੋਡ ਤੋਂ ਸ਼ੁਰੂ ਹੋਕੇ ਜੀਟੀ ਰੋਡ, ਲਿੰਕ ਰੋਡ, ਬੱਸ ਸਟੈਂਡ ਤੋਂ ਸਿਨੇਮਾ ਰੋਡ, ਨਈਆਂ ਚੌਕ, ਛੱਤੀ ਖੂਹੀ, ਰੇਲਵੇ ਰੋਡ ਤੋਂ ਗੋਲ ਚੌਕ, ਸੈਂਟਰ ਟਾਊਨ ਤੋਂ ਗੁੜ ਮੰਡੀ ਰੋਡ ਤੋਂ ਗਾਂਧੀ ਚੌਕ, ਬਾਂਸ ਬਾਜ਼ਾਰ, ਗਊਸ਼ਾਲਾ ਰੋਡ, ਸਰਾਏ ਰੋਡ, ਸ਼ਿਵ ਮੰਦਿਰ ਵਿਖੇ ਸੰਪੰਨ ਹੋਈ। ਇਸ ਸ਼ੋਭਾ ਯਾਤਰਾ ਦਾ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭੋਲੇ ਸ਼ੰਕਰ ਦੀ ਪਾਲਕੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ। ਬੰਮ ਬੰਮ ਭੋਲੇ ਦੇ ਗੀਤਾਂ ਨਾਲ ਸਾਰੇ ਪਾਸੇ ਬੈਂਡ ਦੀਆਂ ਧੁੰਨਾਂ ਗੂੰਜ ਰਹੀਆਂ ਸਨ। ਭਜਨ ਗਾਇਕਾਂ ਨੇ ਭੋਲੇ ਸ਼ੰਕਰ ਦੀ ਮਹਿਮਾ ਦਾ ਬਖਾਣ ਕੀਤਾ। ਸ਼ੋਭਾ ਯਾਤਰਾ ਵਿੱ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਤੇ ਬਾਬਾ ਬਰਫਾਨੀ ਦਾ ਅਸ਼ੀਰਵਾਦ ਲਿਆ। ਰੰਗ-ਬਿਰੰਗੀਆਂ ਝਾਕੀਆਂ ਦਾ ਦ੍ਰਿਸ਼ ਕਾਬੀਲੇ ਤਾਰੀਫ ਸੀ। ਇਸ ਮੌਕੇ ਐੱਸਪੀ ਰੁਪਿੰਦਰ ਕੌਰ ਭੱਟੀ, ਡੀਐੱਸਪੀ ਭਰਤ ਭੂਸ਼ਣ, ਸਮਾਜ ਸੇਵਕ ਕੇਕੇ ਸਰਦਾਨਾ, ਭਾਜਪਾ ਜ਼ਿਲ੍ਹਾ ਸਕੱਤਰ ਰਜਨੀ ਬਾਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਤਜਿੰਦਰ ਬਾਵਾ, ਅਮਿਤ ਅਰੋੜਾ, ਗੁਰਦੀਪ ਸਿੰਘ ਤੁਲੀ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।