ਜ਼ਿਲ੍ਹਾ ਖਜ਼ਾਨਾ ਦਫ਼ਤਰ ’ਚ ਲਗਾਇਆ ਪੈਨਸ਼ਨਰ ਸੇਵਾ ਮੇਲਾ ਜ਼ਿਲ੍ਹਾ ਖਜ਼ਾਨਾ ਦਫ਼ਤਰ ਕਪੂਰਥਲਾ ਵਿਖੇ ਪੈਨਸ਼ਨਰ ਸੇਵਾ ਮੇਲਾ ਲਗਾਇਆ ਗਿਆ
Publish Date: Thu, 19 Nov 2026 07:02 PM (IST)
Updated Date: Thu, 19 Nov 2026 07:03 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਖਜ਼ਾਨਾ ਦਫ਼ਤਰ ਕਪੂਰਥਲਾ ਵਿਖੇ ਪੈਨਸ਼ਨਰ ਸੇਵਾ ਮੇਲਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਉੱਤੇ ਲਗਾਇਆ ਗਿਆ। ਇਸ ਮੇਲੇ ਦੀ ਪ੍ਰਧਾਨਗੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਮੋਹਨ ਦਾਸ ਨੇ ਕੀਤੀ। ਇਸ ਮੇਲੇ ਦਾ ਉਦਘਾਟਨ ਮੇਜਰ ਇਰਵਨ ਕੌਰ ਜੀਏ ਨੇ ਕੀਤਾ। ਪੈਨਸ਼ਨਰਜ਼ ਦੀ ਅਗਵਾਈ ਲਈ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ, ਜ਼ਿਲ੍ਹਾ ਸੀਨੀਅਰ ਵਾਇਸ ਪ੍ਰਧਾਨ ਵਿਨੋਦ ਕਪੂਰ, ਜ਼ਿਲ੍ਹਾ ਵਿੱਤ ਸਕੱਤਰ ਜਗਜੀਤ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਮੇਜਰ ਇਰਵਨ ਕੌਰ ਦੇ ਮੇਲੇ ਵਿਚ ਆਉਂਣ ਤੇ ਉਦਘਾਟਨ ਸਮੇਂ ਫੁੱਲਾਂ ਦੇ ਬੁੱਕੇ ਨਾਲ ਜ਼ਿਲ੍ਹਾ ਖਜ਼ਾਨਾ ਅਫ਼ਸਰ, ਸੁੱਚਾ ਸਿੰਘ ਤੇ ਗੁਰਦੀਪ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਇਸ ਮੇਲੇ ਵਿਚ ਸਾਰੀਆਂ ਪੈਨਸ਼ਨ ਡਿਸਬਰਸ ਕਰਨ ਵਾਲੀਆਂ ਬੈਂਕਾਂ ਦੇ ਸਟਾਲ ਲੱਗੇ ਹੋਏ ਸਨ ਜੋ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ, ਈ-ਕੇਵਾਈਸੀ ਆਦਿ ਮੌਕੇ ’ਤੇ ਹੀ ਕਰ ਰਹੇ ਸਨ। ਮੁੱਖ ਮਹਿਮਾਨ ਇਰਵਨ ਕੌਰ ਨੇ ਹਾਜ਼ਰ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ ਉਨ੍ਹਾਂ ਦਾ ਹੱਲ ਤੁਰੰਤ ਕਰਨ ਲਈ ਖਜ਼ਾਨੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਜਥੇਬੰਦੀ ਵੱਲੋਂ ਸਮੂਹ ਪੈਨਸ਼ਨਰ ਸਾਥੀ ਤੇ ਬੀਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਪੈਨਸ਼ਨਰਾਂ ਦੇ ਅਜੇ ਤੱਕ ਈ-ਕੇਵਾਈਸੀ ਨਹੀਂ ਹੋਏ ਤੇ ਜਿਨ੍ਹਾਂ ਨੇ ਆਪਣੇ ਬੈਂਕਾਂ ਵਿਚ ਲਾਈਵ ਸਰਟੀਫਿਕੇਟ ਨਹੀਂ ਦਿੱਤੇ, ਉਹ ਪੈਨਸ਼ਨਰ ਇਸ ਮੇਲੇ ਦਾ ਲਾਭ ਉਠਾਉਣ ਲਈ ਆਪਣੇ ਨਾਲ ਆਪਣੇ ਬੈਂਕ ਅਕਾਉਂਟ ਦੀ ਕਾਪੀ, ਆਧਾਰ ਕਾਰਡ ਤੇ ਪੀਪੀਓ ਨੰਬਰ ਤੇ ਜਿਸ ਮੋਬਾਈਲ ਨਾਲ ਆਧਾਰ ਕਾਰਡ ਜੁੜਿਆ ਹੈ, ਵੀ ਲੈ ਕੇ ਆਉਂਣ ਤੇ ਮੌਕੇ ’ਤੇ ਹੀ ਉਕਤ ਕੰਮ ਮਿਤੀ 19 ਤੋਂ 21 ਨਵੰਬਰ ਤੱਕ ਸਵੇਰੇ 9 ਵਜੇ ਤੋਂ 5 ਵਜੇ ਤੱਕ ਕਰਵਾ ਸਕਦੇ ਹਨ। ਜਥੇਬੰਦੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੀ ਹੈ। ਇਸ ਮੇਲੇ ਵਿਚ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਸਟਾਫ਼ ਵਿਚੋਂ ਸਾਹਿਲ ਕੁਮਾਰ, ਹਰਸ਼, ਗਗਨਦੀਪ, ਸੁੱਚਾ ਸਿੰਘ, ਜੋਤੀ, ਰਜਿੰਦਰ ਕੌਰ, ਇਸੇ ਤਰ੍ਹਾਂ ਸਟੇਟ ਬੈਂਕ ਆਫ ਇੰਡੀਆ ਵੱਲੋਂ ਅਸ਼ੀਸ਼, ਯੂਕੋ ਬੈਂਕ ਵੱਲੋਂ ਹਰਸ਼ ਸੱਭਰਵਾਲ, ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਨਿਤਿਨ ਗਰਗ ਤੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਰਜਨੀ ਗੁਪਤਾ ਹਾਜ਼ਰ ਸਨ। ਇਸ ਤੋਂ ਇਲਾਵਾ ਬਲਜੀਤ ਸਿੰਘ, ਗੁਰਚਰਨ ਸਿੰਘ, ਲੇਖ ਰਾਜ, ਗੁਰਮੇਲ ਸਿੰਘ ਮੁਲਤਾਨੀ, ਗੁਰਬਚਨ ਕੌਰ ਆਦਿ ਹਾਜ਼ਰ ਸਨ।