ਮਨਸੂਰਵਾਲ ਦਿਹਾਤੀ ’ਚ ਨਵਾਂ ਕਲਾਸਰੂਮ ਬੱਚਿਆਂ ਨੂੰ ਅਰਪਿਤ ਕੀਤਾ ਪ੍ਰਾਇਮਰੀ ਸਕੂਲ ਮਨਸੂਰਵਾਲ ਦਿਹਾਤੀ ਵਿਖੇ ਨਵਾਂ ਕਲਾਰੂਮ ਬੱਚਿਆਂ ਨੂੰ ਅਰਪਿਤ ਕੀਤਾ
Publish Date: Tue, 03 Nov 2026 09:53 PM (IST)
Updated Date: Tue, 03 Nov 2026 09:56 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਵਾਲ ਦਿਹਾਤੀ ਬਲਾਕ ਕਪੂਰਥਲਾ-2 ਵਿਖੇ ਨਵਾਂ ਕਲਾਸ ਰੂਮ ਬੱਚਿਆਂ ਨੂੰ ਅਰਪਿਤ ਕੀਤਾ ਗਿਆ। 9.5 ਲੱਖ ਦੀ ਲਾਗਤ ਨਾਲ ਬਣੇ ਨਵੇਂ ਕਲਾਸਰੂਮ ਦਾ ਉਦਘਾਟਨ ਆਮ ਪਾਰਟੀ ਦੇ ਆਗੂ ਤੇ ਮਾਰਕੀਟ ਕਮੇਟੀ ਕਪੂਰਥਲਾ ਦਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੀਤਾ। ਸੰਜੀਵ ਕੁਮਾਰ ਹਾਂਡਾ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ-2 ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਇਸ ਮੌਕੇ ਉਨ੍ਹਾਂ ਨਾਲ ਸੈਂਟਰ ਹੈੱਡ ਟੀਚਰ ਅਨੀਤਾ ਰਾਣੀ ਵਡਾਲਾ ਕਲਾਂ, ਹੈੱਡ ਟੀਚਰ ਗੁਰਮੁਖ ਸਿੰਘ ਸਟੇਟ ਐਵਾਰਡੀ ਤੇ ਮਨਸੂਰਵਾਲ ਦਿਹਾਤੀ ਸਕੂਲ ਦੇ ਹੈੱਡ ਟੀਚਰ ਮੈਡਮ ਨੀਲਮ ਰਾਣੀ ਤੇ ਗੁਰਮੇਜ ਸਿੰਘ ਮੌਜੂਦ ਸਨ। ਇਸ ਮੌਕੇ ਸਲਿੰਦਰ ਕੁਮਾਰ ਵਾਲੀਆ ਸਾਬਕਾ ਸਰਪੰਚ, ਸਰਪੰਚ ਜਗਮੋਹਨ ਸਿੰਘ ਵਾਲੀਆ, ਦਰਸ਼ਨ ਸਿੰਘ ਐੱਮਸੀ, ਅਮਰੀਕ ਸਿੰਘ ਢਿੱਲੋਂ ਮੈਂਬਰ ਜ਼ਿਲ੍ਹਾ ਫ਼ੀਸ ਰੈਗੂਲੇਟਰੀ ਬੋਰਡ, ਕਰਨੈਲ ਸਿੰਘ ਘੁੰਮਣ ਮੈਂਬਰ ਐਜੁਕੇਸ਼ਨ ਵਿੰਗ, ਇੰਦਰਜੀਤ ਸਿੰਘ ਜੁਗਨੂ ਜ਼ਿਲ੍ਹਾ ਮੀਡੀਆ ਇੰਚਾਰਜ, ਮਨਦੀਪ ਸਿੰਘ ਐਡਵੋਕੇਟ ਸਟੇਟ ਜੁਆਇੰਟ ਸੈਕਟਰੀ, ਸੁਖਦੇਵ ਸਿੰਘ ਚੇਅਰਮੈਨ ਰਾਜਪੂਤ ਬੋਰਡ, ਜਸਪਾਲ ਸਿੰਘ ਪਨੇਸਰ ਚੇਅਰਮੈਨ ਬੀਸੀ ਭਲਾਈ ਬੋਰਡ, ਐੱਸਐੱਮਸੀ ਚੇਅਰਮੈਨ ਗੁਰਪ੍ਰੀਤ ਕੌਰ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਨੰਬਰ ਇਕ ਸੂਬਾ ਬਣਾਇਆ ਹੈ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ, ਜਿਸ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਮੇਜ ਸਿੰਘ ਨੇ ਨਿਭਾਈ।