ਮੁਹੱਲਾ ਸੰਤਪੁਰਾ ’ਚ 200 ਕੇਵੀ ਦਾ ਨਵਾਂ ਟਰਾਂਸਫਾਰਮਰ ਰੱਖਿਆ
ਮੁਹੱਲਾ ਸੰਤਪੁਰਾ ਵਿੱਚ 200 ਕੇਵੀ ਦਾ ਨਵਾਂ ਟਰਾਂਸਫਾਰਮਰ ਰੱਖਿਆ
Publish Date: Thu, 22 Oct 2026 09:25 PM (IST)
Updated Date: Thu, 22 Oct 2026 09:27 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਮੁਹੱਲਾ ਸੰਤਪੁਰਾ ਵਿੱਚ ਬਿਜਲੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਗਲੀ ਨੰਬਰ 12 ਦੇ ਬਾਹਰ ਸੜਕ ’ਤੇ ਨਵੇਂ ਖੰਭੇ ਲਗਾ ਕੇ 200 ਕੇਵੀ ਦਾ ਨਵਾਂ ਟਰਾਂਸਫਾਰਮਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇੱਥੇ 100 ਕੇਵੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ। ਨਵੇਂ ਟਰਾਂਸਫਾਰਮਰ ਦੀ ਸਥਾਪਨਾ ਨਾਲ ਇਲਾਕੇ ਦੀ ਬਿਜਲੀ ਸਪਲਾਈ ਦੀ ਸਮਰੱਥਾ ਵਿੱਚ ਵਾਧਾ ਹੋਣ ਦੀ ਉਮੀਦ ਹੈ। ਵਾਰਡ ਨੰਬਰ 37 ਦੀ ਕੌਂਸਲਰ ਪਰਮਜੀਤ ਕੌਰ ਵੱਲੋਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਵਿਕਾਸ ਕਾਰਜ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਮੁਹੱਲੇ ਵਿੱਚ ਬਿਜਲੀ ਪ੍ਰਬੰਧ ਨੂੰ ਬਿਹਤਰ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਕੌਂਸਲਰ ਪਰਮਜੀਤ ਕੌਰ ਵੱਲੋਂ ਵਾਰਡ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਤੇ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਦੀ ਗੱਲ ਕਹੀ ਗਈ ਹੈ। ਮੁਹੱਲਾ ਵਾਸੀਆਂ ਨੂੰ ਉਮੀਦ ਹੈ ਕਿ ਨਵੇਂ ਟਰਾਂਸਫਾਰਮਰ ਨਾਲ ਬਿਜਲੀ ਸਪਲਾਈ ਵਿੱਚ ਸੁਧਾਰ ਹੋਵੇਗਾ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ।