ਗੁਰੂਦੁਆਰਾ ਸ੍ਰੀ ਸਿੰਘ ਸਭਾ ਨੇ ਨਗਰ ਕੀਰਤਨ ਸਜਾਇਆ ਗੁਰੂਦੁਆਰਾ ਸ੍ਰੀ ਸਿੰਘ ਸਭਾ ਨਿੰਮਾ ਵਾਲੀ ਰੋਡ ਤੋਂ ਨਗਰ ਕੀਰਤਨ ਸਜਾਇਆ ਗਿਆ
Publish Date: Sat, 21 Nov 2026 07:31 PM (IST)
Updated Date: Sat, 21 Nov 2026 07:34 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਨਿੰਮਾ ਵਾਲੀ ਰੋਡ ਫਗਵਾੜਾ ਤੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮੋਹਨ ਸਿੰਘ ਗਾਂਧੀ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰੂ ਘਰ ਤੋਂ ਸਜਾਇਆ ਗਿਆ ਜੋਕਿ ਰਾਮਗੜ੍ਹੀਆ ਗੁਰਦੁਆਰਾ ਰੋਡ, ਗਊਸ਼ਾਲਾ ਰੋਡ, ਬੰਸਾ ਵਾਲਾ ਬਾਜ਼ਾਰ, ਗਾਂਧੀ ਚੌਕ, ਗੁੜ ਮੰਡੀ ਚੌਂਕ, ਭਾਂਡਿਆਂ ਵਾਲਾ ਬਾਜ਼ਾਰ, ਲੋਹਾ ਮੰਡੀ, ਰੇਲਵੇ ਰੋਡ, ਗੁਰਦੁਆਰਾ ਅਕਾਲੀਆਂ, 36 ਖੂਹੀ, ਸਰਾਏ ਰੋਡ, ਸਿਨੇਮਾ ਰੋਡ, ਸਰਵਿਸ ਲਾਈਨ ਐੱਚਡੀਐੱਫਸੀ ਬੈਂਕ, ਦਿਹਾਤੀ ਟੋਕਾ, ਭੋਗਲ ਪੈਟਰੋਲ ਪੰਪ ਹੁਸ਼ਿਆਰਪੁਰ ਰੋਡ ਫੁੱਲਾਂਵਾਲਾ ਚੌਂਕ, ਟੂਟੀਆਂ ਵਾਲਾ ਗੁਰਦੁਆਰਾ ਸ੍ਰੀ ਗੁਰੂ ਅਰਜਨਪੁਰਾ ਤੋਂ ਵਾਪਸ ਗੁਰੂਘਰ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਲਈ ਪੂਰੇ ਸ਼ਹਿਰ ਅੰਦਰ ਵੱਖ-ਵੱਖ ਲੰਗਰਾਂ ਦੇ ਸਟਾਲ ਲਗਾਏ ਗਏ ਤੇ ਸੁੰਦਰ ਗੇਟ ਬਣਾਏ ਗਏ। ਸੁਖਜੀਤ ਸਟਾਰਚ ਮਿਲ ਐਂਡ ਕੈਮੀਕਲਜ਼ ਦੇ ਕੇਕੇ ਸਰਦਾਨਾ, ਪੰਕਜ ਸਰਦਾਨਾ ਵੱਲੋਂ ਲੰਗਰਾਂ ਦੀ ਸੇਵਾ ਨਿਭਾਈ ਗਈ। ਨਗਰ ਕੀਰਤਨ ਵਿਚ ਸ਼ਹਿਰ ਦੀਆਂ ਸਿਆਸੀ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ, ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਭੁੰਗਰਨੀ, ਐੱਸਸੀ ਵਿੰਗ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ, ਜਰਨੈਲ ਸਿੰਘ ਵਾਹਦ, ਬਹਾਦਰ ਸਿੰਘ ਸੰਗਤਪੁਰ, ਪਰਮਿੰਦਰ ਸਿੰਘ ਜੰਡੂ, ਸਤਵਿੰਦਰ ਸਿੰਘ ਘੁੰਮਣ, ਸਰੂਪ ਸਿੰਘ ਖਲਵਾੜਾ, ਬੱਬੂਵਾਲੀਆ, ਜੋਗਿੰਦਰ ਸਿੰਘ ਮਾਣ, ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਚੇਅਰਮੈਨ ਅਨੁਰਾਗ ਮਾਨਖੰਡ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ, ਤਜਿੰਦਰ ਸਿੰਘ ਬਾਵਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਸਰਬਜੀਤ ਸਿੰਘ ਵਾਲੀਆ, ਵਿਨੋਦ ਬਰਮਾਨੀ, ਤਜਿੰਦਰ ਬਾਵਾ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।