ਐਨੂਮੇਰੇਟਰਾਂ ਨੇ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ
ਡਰੱਗ ਸਰਵੇਖਣ ਮਾਣਭੱਤਾ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਐੱਸ ਡੀ ਐਮ ਫਗਵਾੜਾ ਨੂੰ ਦਿੱਤਾ ਗਿਆ ਮੰਗ ਪੱਤਰ
Publish Date: Mon, 14 Sep 2026 07:30 PM (IST)
Updated Date: Mon, 14 Sep 2026 07:32 PM (IST)
ਡਰੱਗ ਸਰਵੇਖਣ ਮਾਣਭੱਤਾ ਦੀ ਬਕਾਇਆ ਰਾਸ਼ੀ ਜਾਰੀ ਕਰਵਾਉਣ ਲਈ ਮਿਲਿਆ ਵਫਦ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬਲਾਕ ਫਗਵਾੜਾ ਦੇ ਡਰੱਗ ਸਰਵੇਖਣ ਵਿੱਚ ਲੱਗੇ ਐਨੂਮੇਰੇਟਰਾਂ ਦਾ ਇਕ ਵਫਦ ਅਕਬਰ ਖਾਂ ਤੇ ਕਮਲੇਸ਼ ਰਾਣੀ ਦੀ ਅਗਵਾਈ ਵਿੱਚ ਐੱਸਡੀਐੱਮ ਫਗਵਾੜਾ ਨਵਜੋਤ ਸ਼ਰਮਾ ਨੂੰ ਮਿਲਿਆ ਤੇ ਸਰਵੇ ਕਰਨ ਉਪਰੰਤ ਮਾਣਭੱਤਾ ਦੀ ਪੂਰੀ ਰਾਸ਼ੀ ਬੈਂਕ ਖਾਤਿਆਂ ਵਿੱਚ ਜਾਰੀ ਨਾ ਕਰਨ ਦੇ ਰੋਸ਼ਸ ਵਜੋਂ ਇਕ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਦਸਿਆ ਕਿ ਸਾਰੇ ਐਨੂਮੇਰੇਟਰਾਂ ਵੱਲੋ ਆਪਣੀ ਡਿਊਟੀ ਪੂਰੀ ਲਗਨ ਨਾਲ ਨਿਭਾਈ ਗਈ ਸੀ ਤੇ ਸਮੇਂ ਸਿਰ ਆਪਣਾ ਕੰਮ ਪੂਰਾ ਵੀ ਕੀਤਾ ਸੀ ਪ੍ਰੰਤੂ ਅੱਜ ਤੱਕ ਪੂਰੀ ਰਾਸ਼ੀ ਬੈਂਕ ਖਾਤਿਆਂ ਵਿੱਚ ਜਾਰੀ ਨਹੀਂ ਹੋਈ ਹੈ, ਜਿਸ ਕਾਰਨ ਸਮੂਹ ਐਨੂਮੇਰੇਟਰਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ਐੱਸਡੀਐੱਮ ਫਗਵਾੜਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਬਕਾਇਆ ਰਾਸ਼ੀ ਜਾਰੀ ਕਰਵਾ ਕੇ ਸਮੂਹ ਐਨੂਮੇਰੇਟਰਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿਤੀ ਜਾਵੇਗੀ। ਇਸ ਮੌਕੇ ਜਸਬੀਰ ਭੰਗੂ, ਅਮ੍ਰਿਤਪਾਲ ਸਿੰਘ, ਮੀਨਾ, ਵਰੁਣ ਵੋਹਰਾ, ਗਗਨਦੀਪ ਸਿੰਘ, ਲਵਪ੍ਰੀਤ, ਪ੍ਰਵੀਨ ਚੰਦਰ, ਸੁਖਨੰਦਨ ਕੌਰ, ਅਨੁਰਾਧਾ, ਪਰਦੀਪ ਕੁਮਾਰ, ਸਨਮਦੀਪ, ਤਾਹਿਰਾ ਆਦਿ ਹਾਜ਼ਰ ਸਨ।