ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਨੇ ਕੀਤੀ ਮੀਟਿੰਗ ਲਾਈਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਕਲੱਬਾਂ ਦੇ ਸਹਿਯੋਗ ਨਾਲ 13 ਨਵੰਬਰ ਨੂੰ ਲਾਏ ਜਾ ਰਹੇ ਮੈਗਾ ਪ੍ਰੋਜੈਕਟ ਸਬੰਧੀ ਹੋਈ ਮੀਟਿੰਗ
Publish Date: Thu, 05 Nov 2026 10:15 PM (IST)
Updated Date: Thu, 05 Nov 2026 10:17 PM (IST)
ਅੰਮ੍ਰਿਤਪਾਲ ਬਾਜਵਾ ਪੰਜਾਬੀ ਜਾਗਰਣ ਬੇਗੋਵਾਲ : ਸਮਾਜ ਸੇਵੀ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੀ ਸੰਸਥਾ ਲਾਈਨ ਕਲੱਬ ਬੇਗੋਵਾਲ ਰੋਇਲ ਬੰਦਗੀ ਤੇ ਇਲਾਕੇ ਦੀਆਂ ਸਮੂਹ ਕਲੱਬਾਂ ਦੇ ਮੈਂਬਰਾਂ ਦੀ ਇੱਕ ਮੀਟਿੰਗ ਚੇਅਰਮੈਨ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਬੇਗੋਵਾਲ ਵਿਖੇ ਹੋਈ। ਇਸ ਮੀਟਿੰਗ ਵਿੱਚ ਇਲਾਕੇ ਦੀਆਂ ਵੱਖ ਵੱਖ ਕਲੱਬਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਲਾਇਨ ਕਲੱਬ ਰੋਇਲ ਬੰਦਗੀ ਵੱਲੋਂ ਰਸ਼ਪਾਲ ਸਿੰਘ ਬੱਚਾਜੀਵੀ ਦੇ ਪਿਤਾ ਸਵ. ਸੁਰਜੀਤ ਸਿੰਘ ਜੀ ਦੀ 36ਵੀਂ ਬਰਸੀ ਮੌਕੇ ਵੱਖ-ਵੱਖ ਕਲੱਬਾਂ ਵੱਲੋਂ ਕੀਤੇ ਗਏ ਉਪਰਾਲੇ ਨਾਲ 13 ਨਵੰਬਰ ਨੂੰ ਐੱਸਐੱਸ ਪੈਲਸ ਬੇਗੋਵਾਲ ਵਿਖੇ ਲਗਾਏ ਜਾ ਰਹੇ ਮੈਗਾ ਸਰਵਿਸ ਪ੍ਰੋਜੈਕਟ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਇਸ ਮੈਗਾ ਸਰਵਿਸ ਪ੍ਰੋਜੈਕਟ ਵਿੱਚ 100 ਦੇ ਕਰੀਬ ਪ੍ਰੋਜੈਕਟ ਲਗਾਏ ਜਾਣਗੇ, ਜਿਨ੍ਹਾਂ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ, ਕੰਬਲ, ਟਰਾਈ ਸਾਈਕਲ, ਸਲਾਈ ਮਸ਼ੀਨਾਂ, ਵੀਲ ਚੇਅਰ, ਸਕੂਲਾਂ ਨੂੰ ਲੋੜੀਦਾ ਸਮਾਨ ਦੇਣ ਦੇ ਨਾਲ ਨਾਲ ਵੱਖ-ਵੱਖ ਬਿਮਾਰੀਆਂ ਦੇ ਫਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਈ ਜਾਣਗੇ ਤੇ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਲੋੜਵੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 13 ਨਵੰਬਰ ਨੂੰ ਸਮੇਂ ਸਿਰ ਪਹੁੰਚ ਕੇ ਇਸ ਮੈਗਾ ਪ੍ਰੋਜੈਕਟ ਦਾ ਲਾਹਾ ਲੈਣ। ਇੱਥੇ ਇਹ ਵੀ ਗੱਲ ਯਕੀਨੀ ਬਣਾਈ ਗਈ ਕਿ ਇਹ ਸਮਾਨ ਉਸ ਲੋੜਵੰਦ ਵਿਅਕਤੀ ਨੂੰ ਹੀ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਕਲੱਬ ਵੱਲੋਂ ਦਿੱਤੀਆਂ ਗਈਆਂ ਪਰਚੀਆਂ ਹੋਣਗੀਆਂ। ਇਸ ਮੌਕੇਪਾਸਟ ਡਿਸਟਰਿਕ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ, ਸੁਖਦੇਵ ਰਾਜ ਜੰਗੀ, ਹਰਮਿੰਦਰ ਸਿੰਘ ਲਾਂਬਾ ਪ੍ਰਧਾਨ, ਵਿਕਾਸ ਜੁਲਕਾ, ਜਗਜੀਤ ਸਿੰਘ ਖਾਸਰੀਆ ਵਾਈਸ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਐੱਮਜੇਐੱਫ ਵਿਰਸਾ ਸਿੰਘ, ਅਜੀਤਪਾਲ ਸਿੰਘ ਬੰਟੀ, ਸੁਖਜਿੰਦਰ ਸਿੰਘ ਮਹਿਮਦਪੁਰ , ਸਿਮਰਜੀਤ ਸਿੰਘ, ਹਰਮਿੰਦਰ ਸਿੰਘ ਬਾਵਾ, ਦਰਸ਼ਨ ਸਿੰਘ, ਗੁਰਸੇਵਕ ਸਿੰਘ, ਸਰਬਜੀਤ ਸਿੰਘ ਬਬਲਾ ਆਦਿ ਹਾਜ਼ਰ ਸਨ।