ਪੰਜਾਬ ’ਚ ਬੇਗਮਪੁਰਾ ਸ਼ਹਿਰ ਵਸਾਇਆ ਜਾਵੇ : ਆਗੂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿੱਚ ਮੈਡੀਕਲ ਯੂਨੀਵਰਸਿਟੀ ਜਾਂ ਅਧੁਨਿਕ ਸਹੂਲਤਾਂ ਵਾਲਾ ਸ਼ਹਿਰ ਬਣਾਇਆ ਜਾਵੇ : ਆਗੂ
Publish Date: Sat, 22 Aug 2026 07:06 PM (IST)
Updated Date: Sat, 22 Aug 2026 07:09 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 14ਵੀਂ ਸਦੀ ਦੇ ਮਹਾਨ ਸੰਤ ਮਹਾਪੁਰਸ਼, ਇਨਕਲਾਬੀ ਰਹਿਬਰ, ਮਾਇਆ ਦੇ ਤਿਆਗੀ, ਸਮੁੱਚੇ ਸੰਸਾਰ ਨੂੰ ਏਕਤਾ, ਸਦਭਾਵਨਾ, ਭਾਈਚਾਰਕ ਸਾਂਝ ਦਾ ਸੰਦੇਸ਼ ਤੇ ਬੇਗਮਪੁਰਾ ਦੇ ਸਿਧਾਂਤ ਦੇਣ ਵਾਲੇ ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਦੀਆਂ ਸੰਗਤਾਂ, ਵੱਖ-ਵੱਖ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਗੁਰੂ ਰਵਿਦਾਸ ਜੀ ਦੀ ਮਾਨਵਤਾਵਾਦੀ ਸੋਚ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਉਪਰਾਲਾ ਕਰ ਰਹੀ ਹੈ ਜੋਕਿ ਬਹੁਤ ਹੀ ਸ਼ਲਾਘਾਯੋਗ ਹੈ। ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਮਿਸ਼ਨਰੀ ਸਾਥੀ ਧਰਮ ਪਾਲ ਪੈਂਥਰ, ਅੰਬੇਡਕਰੀ ਸਾਥੀ ਰਾਜ ਕੁਮਾਰ ਸੂਦ, ਨਿਰਮਲ ਸਿੰਘ ਗੋਰਾਇਆ, ਭਗਤ ਰਾਮ ਲੱਧੜ ਤੇ ਹਰਜਿੰਦਰ ਸਿੰਘ ਬੀਕਾ ਆਦਿ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਜੀ ਦੀ ਸੋਚ ਸਮਾਜ ਵਿੱਚ ਸੁਤੰਤਰਤਾ, ਸਮਾਨਤਾ, ਨਿਆਂ ਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਸਮਾਗਮ ਮਨਾਏ ਜਾਣ। ਇਸ ਦੇ ਨਾਲ ਹੀ ਗੁਰੂ ਰਵਿਦਾਸ ਜੀ ਦੇ ਸਮੂਹ ਨਾਮਲੇਵਾ ਵੱਲੋਂ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਜਿੱਥੇ ਸਰਕਾਰ ਕਰੋੜਾਂ ਰੁਪਏ ਧਾਰਮਿਕ ਸਮਾਗਮਾਂ ਉੱਪਰ ਖਰਚ ਰਹੀ ਹੈ, ਉਸ ਦੇ ਨਾਲ-ਨਾਲ 650 ਸਾਲਾਂ ਨੂੰ ਸਮਰਪਿਤ ਮਹਾਨ ਯਾਦਗਾਰ ਬਣਾਈ ਜਾਵੇ ਤਾਂ ਹੀ ਸਮਾਜ ਵਿੱਚ ਜਾਗਰੂਕਤਾ ਤੇ ਖੁਸ਼ਹਾਲੀ ਆਵੇ। ਅਸੀਂ ਵੱਖ-ਵੱਖ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿੱਚ ਮੈਡੀਕਲ ਯੂਨੀਵਰਸਿਟੀ ਜਾਂ ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਬਣਾਇਆ ਜਾਵੇ, ਜਿਸ ਦਾ ਨਾਮ ਬੇਗਮਪੁਰਾ ਸ਼ਹਿਰ ਹੋਵੇ।