ਲਾਇਨ ਕਲੱਬ ਰਾਇਲ ਬੰਦਗੀ ਬੇਗੋਵਾਲ ਵੱਲੋਂ ਲਾਇਆ ਗਿਆ ਵਿਸ਼ਾਲ ਮੈਗਾ ਪ੍ਰੋਜੈਕਟ ਲਾਇਨ ਕਲੱਬ ਰਾਇਲ ਬੰਦਗੀ ਬੇਗੋਵਾਲ ਵੱਲੋਂ ਲਾਇਆ ਗਿਆ ਵਿਸ਼ਾਲ ਮੈਗਾ ਪ੍ਰੋਜੈਕਟ
Publish Date: Fri, 13 Nov 2026 09:09 PM (IST)
Updated Date: Fri, 13 Nov 2026 09:12 PM (IST)
---2 ਹਜ਼ਾਰ ਦੇ ਕਰੀਬ ਲੋੜਵੰਦ ਲੋਕਾਂ ਨੂੰ ਦਿੱਤਾ ਲੋੜੀਦਾ ਸਮਾਨ ਅੰਮ੍ਰਿਤਪਾਲ ਬਾਜਵਾ, ਪੰਜਾਬੀ ਜਾਗਰਣ ਬੇਗੋਵਾਲ : ਲਾਇਨ ਕਲੱਬ ਡਿਸਟਰਿਕਟ 321 ਡੀ ਵਿੱਚ ਸਭ ਤੋਂ ਮੋਹਰੀ ਜਾਣੀ ਜਾਂਦੀ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਚੇਅਰਮੈਨ ਤੇ ਪਾਸਟ ਡਿਸਟ੍ਰਿਕ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਸਵ. ਸੁਰਜੀਤ ਸਿੰਘ ਬੱਚਾਜੀਵੀ ਦੀ ਯਾਦ ਵਿੱਚ ਪਰਿਵਾਰ ਦੇ ਸਹਿਯੋਗ ਨਾਲ ਲੋੜਵੰਦ ਲੋਕਾਂ ਦੀ ਮਦਦ ਲਈ ਐੱਸਐੱਸ ਪੈਲਸ ਬੇਗੋਵਾਲ ਵਿਖੇ 100 ਵਿਸ਼ਾਲ ਮੈਗਾ ਪ੍ਰੋਜੈਕਟ ਲਗਾਏ ਗਏ, ਜਿਸ ਵਿੱਚ ਦੋ ਹਜ਼ਾਰ ਤੋਂ ਵੱਧ ਲੋੜਵੰਦ ਲੋਕਾਂ ਨੂੰ ਰਾਸ਼ਨ, ਕੰਬਲ, ਸਲਾਈ ਮਸ਼ੀਨਾਂ, ਪੱਖੇ, ਵੀਲਚੇਅਰ, ਸਕੂਲੀ ਬੱਚਿਆਂ ਨੂੰ ਸਾਈਕਲਾਂ, ਸਕੂਲਾਂ ਨੂੰ ਲੋੜੀਦਾ ਸਮਾਨ, ਸਕੂਲੀ ਬੱਚਿਆਂ ਲਈ ਸਟੇਸ਼ਨਰੀ ਤੇ ਖੇਡਾਂ ਦਾ ਸਮਾਨ ਦਿੱਤਾ ਗਿਆ। ਇਸ ਮੈਗਾ ਪ੍ਰੋਜੈਕਟ ਦੌਰਾਨ ਰੱਖੇ ਇੱਕ ਸਮਾਗਮ ਵਿੱਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ, ਮੁੰਬਈ ਤੋਂ ਪਾਸਟ ਇੰਟਰਨੈਸ਼ਨਲ ਡਾਇਰੈਕਟਰ ਲਾਇਨ ਡਾਕਟਰ ਰਾਜੂ ਮਨਵਾਨੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵੱਲੋਂ ਲਾਏ ਗਏ ਇਸ ਮੈਗਾ ਪ੍ਰੋਜੈਕਟ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਲਾਇਨ ਰਾਜੂ ਮਨਵਾਨੀ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਪਹਿਲੀ ਵਾਰ ਦੇਖਿਆ ਹੈ ਕਿ ਇੱਕ ਪਿੰਡ ਤੋਂ ਉੱਠੀ ਕਲੱਬ ਵੱਲੋਂ ਹਜ਼ਾਰਾਂ ਲੋਕਾਂ ਦੀ ਮਦਦ ਲਈ ਇਸ ਤਰਾਂ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਲਾਇਨ ਹਰਦੀਪ ਸਿੰਘ ਖੜਕਾ, ਲਾਇਨ ਐੱਸਪੀ ਸੋਂਧੀ, ਲਾਇਨ ਪਰਮਜੀਤ ਸਿੰਘ ਚਾਵਲਾ, ਸਵਰਨ ਸਿੰਘ ਖਾਲਸਾ ਨੇ ਵੀ ਲਾਇਨ ਕਲੱਬ ਰਾਇਲ ਬੰਦਗੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਬੇਗੋਵਾਲ ਤੇ 321 ਡੀ ਦੀਆਂ ਸਾਰੀਆਂ ਕਲੱਬਾਂ ਵਿੱਚ ਇੱਕ ਵੱਖਰਾ ਸਤਿਕਾਰ ਹੈ, ਉਨਾਂ ਦੇ ਪ੍ਰੋਜੈਕਟ ਹਮੇਸ਼ਾ ਹੀ ਡਿਸਟਰਿਕਟ ਕਲੱਬ 321 ਡੀ ਵਿੱਚ ਸਭ ਤੋਂ ਵੱਡੇ ਪ੍ਰੋਜੈਕਟ ਹੁੰਦੇ ਹਨ। ਪ੍ਰੋਗਰਾਮ ਦੇ ਅਖੀਰ ਵਿੱਚ ਜਿੱਥੇ ਰਸ਼ਪਾਲ ਸਿੰਘ ਬੱਚਾਜੀਵੀ ਨੇ ਆਈਆਂ ਮੁੱਖ ਸ਼ਖਸੀਅਤਾਂ, ਸਮੂਹ ਲਾਇਨ ਕਲੱਬਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਦੱਸਿਆ ਕਿ ਅੱਜ ਇਸ ਮੈਗਾ ਪ੍ਰੋਜੈਕਟ ਵਿੱਚ ਉਨ੍ਹਾਂ ਵੱਲੋਂ ਜਿੱਥੇ ਕਰੀਬ 2 ਹਜ਼ਾਰ ਲੋੜਵੰਦ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦਾ ਲੁੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ, ਉੱਥੇ ਹੀ ਵੱਖ-ਵੱਖ ਬਿਮਾਰੀਆਂ ਦੇ ਵੱਖ-ਵੱਖ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਵਾਏ ਗਏ ਹਨ। ਇਸ ਤੋਂ ਇਲਾਵਾ ਖੂਨਦਾਨ ਕੈਂਪ ਵੀ ਲਗਾਏ ਗਏ, ਜਿਸ ਵੱਡੀ ਗਿਣਤੀ ’ਚ ਲੋਕਾਂ ਖੂਨਦਾਨ ਕੀਤਾ। ਇਸ ਮੌਕੇ ਸੁਖਚੈਨ ਸਿੰਘ ਯੂਐੱਸਏ, ਲਾਇਨ ਹਰੀਸ਼ ਕੁਮਾਰ ਬਾਂਗਾ, ਸਤੀਸ਼ ਮਹਿੰਦਰੋ, ਸੁਖਦੇਵ ਰਾਜ ਜੰਗੀ, ਰਾਜ ਬਹਾਦਰ ਸਿੰਘ ਰਾਜਾ, ਹਰਵਿੰਦਰ ਸਿੰਘ ਲਾਂਬਾ ਪ੍ਰਧਾਨ, ਹਰਵਿੰਦਰ ਸਿੰਘ ਜੈਦ, ਫੁਮਣ ਸਿੰਘ, ਐੱਮਜੇਐੱਫ ਵਿਰਸਾ ਸਿੰਘ, ਦਰਸ਼ਨ ਸਿੰਘ ਮੁਲਤਾਨੀ, ਵਿਕਾਸ ਜੁਲਕਾ, ਸਿਮਰਜੀਤ ਸਿੰਘ, ਸਰਪੰਚ ਨਮਿੰਦਰਜੀਤ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਗੁਰਸੇਵਕ ਸਿੰਘ, ਅਜੀਤਪਾਲ ਸਿੰਘ ਬੰਟੀ, ਸਰਬਜੀਤ ਸਿੰਘ ਬਬਲਾ, ਸੁਖਜਿੰਦਰ ਸਿੰਘ ਮਹਿਮਦਪੁਰ, ਜਗਜੀਤ ਸਿੰਘ ਖਾਸਰੀਆ ਵਾਈਸ ਪ੍ਰਧਾਨ ਨਗਰ ਪੰਚਾਇਤ, ਗੁਰਬਚਨ ਸਿੰਘ ਭੁੱਟੋ, ਕੌਂਸਲਰ ਕਮਲਜੀਤ ਸਿੰਘ, ਕਮਲਜੀਤ ਸਿੰਘ ਤੁਲੀ, ਹਰਜੀਤ ਸਿੰਘ ਯੂਐੱਸਏ, ਰਜੇਸ਼ ਸ਼ਰਮਾ, ਅਮਿਤ ਸ਼ਰਮਾ ਪਠਾਨਕੋਟ, ਜਸਵਿੰਦਰ ਸਿੰਘ ਕੂਕਾ, ਅਵਤਾਰ ਸਿੰਘ ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।