
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੇਸ਼ਭਗਤੀ ਦੇ ਜਜ਼ਬੇ ਤੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਤੀਆਂ ਦਾ ਸ਼ਾਨਦਾਰ ਸਮਾਗਮ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸ੍ਰੀ ਗੀਤਾ ਭਵਨ ਕੋਚਿੰਗ ਸੈਂਟਰ, ਕਟੈਹਿਰਾ ਚੌਕ, ਫਗਵਾੜਾ ਤੇ ਸਵੱਛਤਾ ਅਭਿਆਨ ਸੋਸਾਇਟੀ ਰਜਿ. ਵੱਲੋਂ ਆਜ਼ਾਦੀ ਦਿਵਸ ਤੇ ਤੀਆਂ ਦੇ ਤਿਉਹਾਰ ਦਾ ਸ਼ਾਨਦਾਰ ਆਯੋਜਨ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਕੀਤਾ ਗਿਆ। ਸਮਾਗਮ ਦੌਰਾਨ ਦੇਸ਼ਭਗਤੀ ਦੀ ਭਾਵਨਾ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਲੋਕ ਪਰੰਪਰਾਵਾਂ ਤੇ ਤੀਆਂ ਦੇ ਰੰਗਾਂ ਦਾ ਮਨਮੋਹਕ ਸੰਗਮ ਦੇਖਣ ਨੂੰ ਮਿਲਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਪ੍ਰਣਵ ਹਾਂਡਾ, ਗੌਰਵ ਹਾਂਡਾ ਤੇ ਸ਼ਵੇਤਾ ਹਾਂਡਾ ਰਹੇ। ਵਿਸ਼ੇਸ਼ ਮਹਿਮਾਨਾਂ ਵਜੋਂ ਪ੍ਰਸਿੱਧ ਲੇਖਾਕਾਰ ਤੇ ਕਰ ਸਲਾਹਕਾਰ ਪ੍ਰਦੀਪ ਗੁਪਤਾ, ਉਨ੍ਹਾਂ ਦੀ ਧਰਮ ਪਤਨੀ ਗੀਤਾ ਗੁਪਤਾ, ਸ਼ਿਵ ਮੰਦਰ ਪੱਕਾ ਬਾਗ ਕਮੇਟੀ ਦੇ ਮਹਾਸਚਿਵ ਇੰਦਰਜੀਤ ਕਾਲੜਾ ਤੇ ਮਿਤੁਲ ਸੁਧੀਰ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਯੋਜਨ ਸ੍ਰੀ ਗੀਤਾ ਭਵਨ ਕੋਚਿੰਗ ਸੈਂਟਰ ਦੇ ਚੇਅਰਪਰਸਨ ਪੰਡਿਤ ਦੇਵੀ ਰਾਮ ਸ਼ਰਮਾ, ਡਾਇਰੈਕਟਰ ਮਦਨ ਮੋਹਨ ਖੱਟੜ ਤੇ ਸਵੱਛਤਾ ਅਭਿਆਨ ਸੋਸਾਇਟੀ ਦੇ ਪ੍ਰਧਾਨ ਆਸ਼ੀਸ਼ ਗਾਂਧੀ ਦੀ ਅਗਵਾਈ ਹੇਠ ਕੀਤਾ ਗਿਆ। ਸਮਾਰੋਹ ਵਿੱਚ ਗੀਤਾ ਭਵਨ ਕੋਚਿੰਗ ਸੈਂਟਰ, ਕ੍ਰੀਏਟਿਵ ਐਜ ਅਕੈਡਮੀ, ਬੀਸੀਐੱਸ ਇੰਟਰਨੈਸ਼ਨਲ ਸਕੂਲ, ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ, ਐੱਸਡੀ ਪੁੱਤਰੀ ਪਾਠਸ਼ਾਲਾ, ਸ੍ਰੀ ਮਹਾਵੀਰ ਜੈਨ ਮਾਡਲ ਸਕੂਲ, ਡਿਵਾਈਨ ਪਬਲਿਕ ਸਕੂਲ, ਜੀਆਰਡੀ ਕਾਲਜ ਤੇ ਪੰਜਾਬ ਪਬਲਿਕ ਸਕੂਲ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੀਆਂ ਟੀਮਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਗੀਤਾਂ, ਲੋਕ ਗੀਤਾਂ, ਗਿੱਧਾ ਤੇ ਭੰਗੜੇ ਸਮੇਤ ਵੱਖ-ਵੱਖ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਸਾਰੇ ਭਾਗੀਦਾਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਸ਼ਾਨਦਾਰ ਪੇਸ਼ਕਾਰੀਆਂ ਲਈ ਜੀਆਰਡੀ ਕਾਲਜ, ਕਮਲਾ ਨਹਿਰੂ ਪਬਲਿਕ ਸਕੂਲ, ਐੱਸਡੀ ਪੁੱਤਰੀ ਪਾਠਸ਼ਾਲਾ, ਬੀਸੀਐੱਸ ਇੰਟਰਨੈਸ਼ਨਲ ਸਕੂਲ ਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਨੂੰ ਵਿਸ਼ੇਸ਼ ਪੁਰਸਕਾਰ ਪ੍ਰਦਾਨ ਕੀਤੇ ਗਏ। ਵਾਲੀਆ ਮੈਡੀਕੋਜ਼ ਵੱਲੋਂ ਪ੍ਰਾਯੋਜਿਤ ਹੋਮਿਓਪੈਥਿਕ ਕੈਂਪ ਵਿੱਚ ਡਾ. ਰਜਨੀ ਗੁਪਤਾ ਨੇ ਵਿਦਿਆਰਥੀਆਂ ਤੇ ਹਾਜ਼ਰ ਮਹਿਮਾਨਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ।
ਇਸ ਮੌਕੇ ਡਾ. ਨੀਲਮ ਸੇਠੀ, ਤਾਰਾਚੰਦ ਚੰ, ਪੰਕਜ ਚੱਢਾ, ਪੰਡਿਤ ਸੋਹਣ ਲਾਲ ਸ਼ਾਸਤਰੀ, ਲੱਕੀ ਭਾਖੜੀ, ਹੇਮੰਤ ਆਨੰਦ, ਅਜੈ ਦੁੱਗਲ, ਰਮਨ ਨੇਹਰਾ, ਬਲਵੰਤ ਬਿੱਲੂ, ਰਾਜੀਵ ਸ਼ਰਮਾ, ਡਾ. ਰਜਨੀ ਗੁਪਤਾ, ਨੀਰਜ ਸ਼ਰਮਾ, ਅਮਰਜੀਤ ਦੰਗ, ਮੋਨਿਕਾ ਚੋਪੜਾ, ਸੰਦੀਪ ਚੋਪੜਾ, ਖੁਸ਼ਬੂ, ਸੀਮਾ, ਖੁਸ਼ੀ, ਗੁਰਬੀਰ ਕੌਰ, ਜਸਮੀਤ, ਸ਼ਿਵ ਕੌੜਾ, ਯਸ਼ ਪਾਲ ਸ਼ਰਮਾ, ਨੀਰਜ ਕੁਮਾਰ, ਅਰੁਣ ਸ਼ਰਮਾ, ਕਮਲ ਕਪੂਰ, ਵੀਨਾ ਕਪੂਰ, ਸ਼ੋਭਾ ਗੁਪਤਾ, ਮਹੇਸ਼ ਚੰਦਰ ਗੁਪਤਾ, ਸੁਸ਼ੀਲ ਵਰਮਾ, ਰਾਹੁਲ ਵਾਲੀਆ ਤੇ ਓਮਦੱਤ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਵਿੱਚ ਇੱਕ ਪਾਸੇ ਆਜ਼ਾਦੀ ਦਿਵਸ ਦੀ ਦੇਸ਼ਭਗਤੀ ਤੇ ਰਾਸ਼ਟਰ ਪ੍ਰੇਮ ਦੀ ਭਾਵਨਾ ਦਿਖਾਈ ਦਿੱਤੀ, ਉਥੇ ਦੂਜੇ ਪਾਸੇ ਤੀਆਂ ਰਾਹੀਂ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਗੀਤਾਂ, ਗਿੱਧੇ ਤੇ ਭੰਗੜੇ ਦੀ ਖੂਬਸੂਰਤ ਝਲਕ ਵੀ ਦੇਖਣ ਨੂੰ ਮਿਲੀ। ਸਮੁੱਚੇ ਤੌਰ ’ਤੇ ਇਹ ਸਮਾਗਮ ਦੇਸ਼ਭਗਤੀ ਦੇ ਰੰਗ ਤੇ ਪੰਜਾਬੀ ਸੱਭਿਆਚਾਰ ਦੇ ਸੰਗ ਇੱਕ ਯਾਦਗਾਰ ਤੇ ਪ੍ਰਭਾਵਸ਼ਾਲੀ ਅਨੁਭਵ ਬਣਿਆ।
ਪਲਾਂਟ ਬੈਂਕ ਦੀ ਕੀਤੀ ਸ਼ੁਰੂਆਤ
ਇਸ ਮੌਕੇ ਵਾਤਾਵਰਣ ਸੰਭਾਲ ਵੱਲ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ‘ਪਲਾਂਟ ਬੈਂਕ’ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਪਲਾਂਟ ਬੈਂਕ ਵਿੱਚ ਲੋਕ ਆਪਣੀ ਇੱਛਾ ਅਨੁਸਾਰ ਪੌਦੇ ਜਮ੍ਹਾਂ ਕਰਵਾ ਸਕਣਗੇ ਤੇ ਲੋੜ ਪੈਣ ’ਤੇ ਉਥੋਂ ਮੁਫ਼ਤ ਪੌਦੇ ਪ੍ਰਾਪਤ ਕਰ ਸਕਣਗੇ। ਸਮਾਗਮ ਦੌਰਾਨ ਸਮਾਜ ਸੇਵੀ ਜਸਵਿੰਦਰ ਸਿੰਘ ਬੌਬੀ ਨੂੰ ਉਨ੍ਹਾਂ ਦੀਆਂ ਸਮਾਜਿਕ ਤੇ ਵਾਤਾਵਰਣ ਸੰਭਾਲ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਜਸਵਿੰਦਰ ਸਿੰਘ ਬੌਬੀ ਲੰਬੇ ਸਮੇਂ ਤੋਂ ਸਵੱਛਤਾ ਅਭਿਆਨ ਸੋਸਾਇਟੀ ਨਾਲ ਜੁੜੇ ਹੋਏ ਹਨ ਤੇ ਹੈਲਪਿੰਗ ਹੈਂਡ ਕੌਂਸਲ, ਗ੍ਰੀਨ ਪੁਆਇੰਟ, ਫੋਟੋਗ੍ਰਾਫਰ ਐਸੋਸੀਏਸ਼ਨ ਤੇ ਗ੍ਰੋ ਗ੍ਰੀਨ ਸੰਸਥਾ ਨਾਲ ਮਿਲ ਕੇ ਸ਼ਹਿਰ ਵਿੱਚ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।