ਪ੍ਰੋ. ਔਜਲਾ ਦੇ ਕਾਵਿ ਸੰਗ੍ਰਹਿ ਦੀ ਹੋਈ ਚਰਚਾ ਪ੍ਰੋਫ਼ੈਸਰ ਕੁਲਵੰਤ ਔਜਲਾ ਦੇ ਨਵ ਰਚਿਤ ਕਾਵਿ ਸੰਗ੍ਰਹਿ ਤੌਫੀਕ ਬਖ਼ਸ਼ ਮੌਲਾ ਦਾ ਘੁੰਡ ਚੁਕਾਈ ਸਾਹਿਤਕ ਸਮਾਗਮ ਆਯੋਜਿਤ
Publish Date: Sat, 29 Aug 2026 09:39 PM (IST)
Updated Date: Sat, 29 Aug 2026 09:43 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬਹੁਪੱਖੀ ਸ਼ਖਸ਼ੀਅਤ ਸਾਹਿਤਕਾਰ ਤੇ ਲੇਖਕ ਪ੍ਰੋਫ਼ੈਸਰ ਕੁਲਵੰਤ ਔਜਲਾ ਦੇ ਨਵ-ਰਚਿਤ ਕਾਵਿ ਸੰਗ੍ਰਹਿ ‘ਤੌਫੀਕ ਬਖ਼ਸ਼ ਮੌਲਾ’ ਦਾ ਅੱਜ ਲਾਇਲਪੁਰ ਖਾਲਸਾ ਕਾਲਜ ਪੁੱਡਾ ਕਲੋਨੀ ਵਿਖੇ ਘੁੰਡ ਚੁਕਾਈ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਅੱਖਰ ਮੰਚ ਕਪੂਰਥਲਾ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਤੇ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਉਕਤ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਜਨਰਲ (ਸੈਕੰਡਰੀ ਸਿੱਖਿਆ) ਪੰਜਾਬ ਡਾ. ਸਕੱਤਰ ਸਿੰਘ ਬੱਲ (ਪੀਸੀਐੱਸ), ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ, ਪ੍ਰੋ. ਬਿਕਰਮਜੀਤ ਸਿੰਘ ਵਿਰਕ, ਡਾ. ਗੋਪਾਲ ਸਿੰਘ ਬੁੱਟਰ, ਡਾ. ਬਲਵਿੰਦਰ ਸਿੰਘ ਬੱਟੂ ਡਿਪਟੀ ਡੀਈਓ ਕਪੂਰਥਲਾ, ਡਾ. ਆਸਾ ਸਿੰਘ ਘੁੰਮਣ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਸਟੇਟ ਐਵਾਰਡੀ ਰੋਸ਼ਨ ਖੈੜਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਮੱਸਾ ਸਿੰਘ ਸਿੱਧੂ, ਡਾ. ਮਨਜਿੰਦਰ ਸਿੰਘ ਜੌਹਲ ਆਦਿ ਨੇ ਸਾਂਝੇ ਤੌਰ ਉੱਤੇ ਕੀਤੀ। ਡਾ. ਆਸਾ ਸਿੰਘ ਘੁੰਮਣ, ਸਟੇਟ ਐਵਾਰਡੀ ਰੌਸ਼ਨ ਖੈੜਾ, ਡਾ. ਸੁਖਵਿੰਦਰ ਸਿੰਘ ਰੰਧਾਵਾ ਤੇ ਪ੍ਰਿੰਸੀਪਲ ਬਲਦੇਵ ਸਿੰਘ ਢਿੱਲੋਂ ਤੇ ਡਾ. ਸਰਦੂਲ ਸਿੰਘ ਔਜਲਾ ਨੇ ਪ੍ਰੋਫ਼ੈਸਰ ਕੁਲਵੰਤ ਔਜਲਾ ਦੇ ਨਵ-ਰਚਿਤ ਕਾਵਿ ਸੰਗ੍ਰਹਿ ‘ਤੌਫੀਕ ਬਖ਼ਸ਼ ਮੌਲਾ’ ਸੰਬੰਧੀ ਸਾਹਿਤਕ ਗੱਲਾਂ ਕਰਦਿਆਂ ਪ੍ਰੋ. ਕੁਲਵੰਤ ਔਜਲਾ ਦੇ ਨਵ-ਰਚਿਤ ਕਾਵਿ ਸੰਗ੍ਰਹਿ ਦੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੀਂ ਆਮਦ ਲਈ ਖੁਸ਼ਆਮਦੀਦ ਆਖਿਆ। ਸਮਾਗ਼ਮ ਦੌਰਾਨ ਡਾ. ਬੱਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਾਲਜ ਸਮੇਂ ਦੇ ਪਰਮ ਮਿੱਤਰ ਪ੍ਰੋਫੈਸਰ ਔਜਲਾ ਉੱਤੇ ਬੇਹੱਦ ਮਾਣ ਹੈ ਕਿ ਉਨ੍ਹਾਂ ਨੇ ਆਪਣਾ ਸਾਹਿਤਕ ਸਫ਼ਰ ਬਿਨਾਂ ਰੁਕੇ ਨਿਰੰਤਰ ਜਾਰੀ ਰੱਖਦਿਆਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਆਪਣਾ 6ਵਾਂ ਕਾਵਿ ਸੰਗ੍ਰਹਿ ਪਾਇਆ ਹੈ। ਪ੍ਰੋਫੈਸਰ ਔਜਲਾ ਦੀ ਕਲਮ ਦੀ ਖੂਬਸੂਰਤੀ ਹੈ ਕਿ ਉਨ੍ਹਾਂ ਦੀਆਂ ਸਾਹਿਤਿਕ ਰਚਨਾਵਾਂ ਲੋਕ ਕਾਵਿ ਹੋ ਨਿਬੜੀਆਂ ਹਨ, ਜੋ ਪਾਠਕਾਂ ਦੇ ਚੇਤਿਆ ਵਿੱਚ ਵਸੀਆਂ ਹਨ। ਸਮਾਗਮ ਦੌਰਾਨ ਸਾਹਿਤਕ ਸੰਸਥਾ ਅੱਖਰ ਮੰਚ ਕਪੂਰਥਲਾ ਤੇ ਲਾਇਲਪੁਰ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਡਾ. ਸਕੱਤਰ ਸਿੰਘ ਬੱਲ, ਲੇਖਕ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਤੇ ਪਦ ਉੱਨਤ ਹੋਏ ਡਾ. ਸਰਦੂਲ ਸਿੰਘ ਔਜਲਾ ਦਾ ਯਾਦਗਾਰੀ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਔਜਲਾ ਨੇ ਕਿਹਾ ਕਿ ਆਪਣੀਆਂ ਲਿਖ਼ਤਾਂ ਤੇ ਰਚਨਾਂਵਾਂ ਹਰ ਲੇਖਕ ਦੀ ਜਿੰਦ-ਜਾਨ ਹੁੰਦੀਆਂ ਹਨ, ਜੋ ਲੇਖਕ ਦੇ ਖੁਆਬਾਂ ਤੇ ਸੁਪਨਿਆਂ ਦੇ ਖੰਭ ਵਾਂਗ ਹੁੰਦੀਆਂ ਨੇ। ਉਨ੍ਹਾਂ ਆਖਿਆ ਕਿ ਮੈਂ ਆਪਣੇ ਖੁਆਬਾਂ ਤੇ ਸੁਪਨਿਆਂ ਦੀ ਪ੍ਰਵਾਜ਼ ਇੰਝ ਹੀ ਨਿਰੰਤਰ ਭਰਦਾ ਹੋਇਆ ਪਾਠਕਾਂ ਦੇ ਬੂਹਿਆਂ ਉੱਤੇ ਦਸਤਕ ਦਿੰਦਾ ਰਹਾਂਗਾ। ਇਸ ਮੌਕੇ ਗਗਨਗੀਤ ਸਿੰਘ ਔਜਲਾ, ਡਾ. ਤਜਿੰਦਰ ਪਾਲ ਸਿੰਘ, ਲੈਕਚਰਾਰ ਚਰਨਜੀਤ ਸਿੰਘ, ਸਾਬਕਾ ਪ੍ਰਿੰਸੀਪਲ ਲਖਬੀਰ ਸਿੰਘ ਸਟੇਟ ਐਵਾਰਡੀ, ਰਤਨ ਸਿੰਘ ਸੰਧੂ, ਆਰਟਿਸਟ ਜਸਵੀਰ ਸਿੰਘ ਸੰਧੂ, ਸ਼ਹਿਬਾਜ਼ ਖਾਨ, ਜਸਵਿੰਦਰ ਸਿੰਘ ਕੋਟ ਕਰਾਰ ਖਾਂ, ਡਾ. ਸਵਰਨ ਸਿੰਘ, ਮੁਖਤਾਰ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਸਾਬਕਾ ਕੌਂਸਲਰ ਕਰਨ ਮਹਾਜਨ, ਜੋਤੀ ਮਹਿੰਦਰੂ, ਐਡਵੋਕੇਟ ਖਲਾਰ ਸਿੰਘ ਧੰਮ, ਮਾਸਟਰ ਸਤਨਾਮ ਸਿੰਘ, ਇੰਜ. ਛੱਜਾ ਸਿੰਘ, ਇੰਸ. ਸੁਕੇਸ਼ ਜੋਸ਼ੀ ਆਦਿ ਹਾਜ਼ਰ ਸਨ।