ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚੱਲੋ ਮੁਹਿਮ ਨੂੰ ਸਫਲ ਬਣਾਉਣ ਲਈ ਕਿਸਾਨ ਜੱਥੇਬੰਦੀਆਂ ਰਵਾਨਾ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚੱਲੋ ਮੁਹਿਮ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ’ਚ ਕਿਸਾਨ ਜੱਥੇਬੰਦੀਆਂ ਹੋਈਆ ਰਵਾਨਾ
Publish Date: Wed, 02 Sep 2026 08:50 PM (IST)
Updated Date: Thu, 03 Sep 2026 04:04 AM (IST)
ਕੈਪਸ਼ਨ: 2ਕੇਪੀਟੀ16 ਚੰਡੀਗੜ੍ਹ ਚੱਲੋ ਸੰਘਰਸ਼ ਲਈ ਰਵਾਨਾ ਹੁੰਦੇ ਹੋਏ ਜਿਲ੍ਹਾ ਇਕਾਈ ਦੇ ਕਾਰਜ਼ਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਅਤੇ ਨਾਲ ਹੋਰ । ਕੁਲਵਿੰਦਰ ਲਾਡੀ/ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਫੱਤੂਢੀਂਗਾ, ਕਪੂਰਥਲਾ : ਕਿਸਾਨੀ ਮਸਲਿਆਂ ਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇਕ ਵਾਰ ਫਿਰ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਚੱਲੋ ਸੰਘਰਸ਼ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੀ ਜਿਲ੍ਹਾ ਇਕਾਈ ਦੇ ਕਾਰਜ਼ਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗੁਵਾਈ ਹੇਠ ਪਿੰਡ ਨਾਨਕਪੁਰ ਤੋਂ ਵੱਡੀ ਗਿਣਤੀ ’ਚ ਯੂਨੀਅਨ ਦੇ ਆਗੁ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਕਾਰਜ਼ਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਨੇ ਦੱਸਿਆ ਕਿ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਅਜੇ ਵੀ ਕਈ ਮੁੱਦੇ ਹੱਲ ਨਹੀਂ ਹੋ ਸਕੇ। ਉਨਹਾਂ ਦੱਸਿਆ ਕਿ ਕਿਸਾਨਾਂ ਨੇ ਪਾਣੀ ਦੇ ਮਸਲੇ ਨੂੰ ਲੈ ਕੇ ਧਾਰਾ 78, 79 ਅਤੇ 80 ਨੂੰ ਰੱਦ ਕਰਨ, ਕਿਸਾਨਾਂ ਦੇ ਸਮੂਹ ਕਰਜ਼ੇ ਮੁਆਫ ਕਰਨ, ਸਵਾਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦਾ ਮੁੱਲ ਤੈਅ ਕਰਨ, ਲੈਂਡ ਪੁਲਿੰਗ ਕਾਨੂੰਨ ਰੱਦ ਕਰਨ ਅਤੇ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਸਮੇਤ ਕਈ ਅਜਿਹੀਆਂ ਮੰਗਾਂ ਹਨ, ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਵੱਲੋ ਹਰ ਵਾਰ ਅਨਗੋਲਾ ਕੀਤਾ ਜਾ ਰਿਹਾ ਹੈ, ਜਿਸ ਕਰਕੇ ਕਿਸਾਨ ਭਰਾਵਾਂ ਵਿੱਚ ਸਰਕਾਰਾਂ ਦੇ ਪ੍ਰਤੀ ਕਾਫੀ ਰੋਸ਼ ਪਾਇਆ ਜਾ ਰਿਹਾ ਹੈ । ਦਲਬੀਰ ਸਿੰਘ ਨਾਨਕਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨੀ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਏਕਤਾ ਬਣਾਈ ਰੱਖਣ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ । ਇਸ ਮੌਕੇ ਤੇ ਸਵਰਨ ਸਿੰਘ ਸਰਪੰਚ ਨਾਨਕਪੁਰ, ਬਲਵਿੰਦਰ ਸਿੰਘ ਨਾਨਕਪੁਰ, ਚੈਂਚਲ ਸਿੰਘ ਨਾਨਕਪੁਰ, ਤਰਸੇਮ ਸਿੰਘ ਫੌਜੀ ਨਾਨਕਪੁਰ, ਮਦਨ ਲਾਲ ਨਾਨਕਪੁਰ, ਸੁਖਬੀਰ ਸਿੰਘ ਅਡਨਾਵਾਲੀ, ਗੁਰਸੇਵਕ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ, ਬਹਾਦਰ ਸਿੰਘ ਪ੍ਰਵੇਜ਼ ਨਗਰ, ਬਲਵੀਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਸੋਢੀ, ਪੁਸ਼ਪਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਪਰਮਜੀਤ ਸਿੰਘ ਸੰਧਰ ਜਗੀਰ, ਟਹਿਲ ਸਿੰਘ, ਗਰੀਬ ਸਿੰਘ, ਸੁਰਿੰਦਰ ਸਿੰਘ ਮਹਿਮਦਵਾਲ, ਸੁੱਚਾ ਸਿੰਘ, ਪਿਆਰਾ ਸਿੰਘ, ਕਰਨੈਲ ਸਿੰਘ ਪ੍ਰਵੇਜ ਨਗਰ, ਪਾਲ ਸਿੰਘ ਦਰੀਏਵਾਲ, ਨੋਨਿਹਾਲ ਸਿੰਘ ਬਰਿੰਦਪੁਰ, ਅਮਰੀਕ ਸਿੰਘ, ਲਖਬੀਰ ਸਿੰਘ, ਸੂਰਤਾ ਸਿੰਘ ਖੂਖਰੇਣ, ਪਰਮਜੀਤ ਸਿੰਘ ਜਾਗਲਾ, ਸੁਖਦੇਵ ਸਿੰਘ ਨਾਨਕਪੁਰ, ਗੁਰਕੀਰਤ ਸਿੰਘ ਨਾਨਕਪੁਰ, ਦਲਬੀਰ ਸਿੰਘ ਪ੍ਰਵੇਜ ਨਗਰ, ਭਗਵਾਨ ਸਿੰਘ ਬਰਿੰਦਪੁਰ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਨਾਲ ਹੋਰ ਹਾਜ਼ਰ ਸਨ।