ਜੈ ਚਿੰਤਪੁਰਨੀ ਲੰਗਰ ਕਮੇਟੀ ਲਗਾਏਗੀ ਲੰਗਰ ਭੰਡਾਰਾ ਜੈ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਦੌਲਤਪੁਰ ਕਾਂਗੜਾ ਵਿਖੇ ਲੰਗਰ ਭੰਡਾਰਾ ਲਗਾਇਆ ਜਾਵੇਗਾ
Publish Date: Tue, 18 Aug 2026 07:36 PM (IST)
Updated Date: Tue, 18 Aug 2026 07:39 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਜੈ ਚਿੰਤਪੁਰਨੀ ਲੰਗਰ ਕਮੇਟੀ ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਵਿਸ਼ਾਲ ਲੰਗਰ ਭੰਡਾਰਾ ਦੌਲਤਪੁਰ (ਤਕੀਪੁਰ) ਕਾਂਗੜਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਲੰਗਰ ਭੰਡਾਰਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਲੰਗਰ ਭੰਡਾਰਾ ਕਮੇਟੀ ਦੇ ਮੁੱਖ ਸੇਵਾਦਾਰ ਗਿਆਨ ਚੰਦ ਖੁੰਗਰ ਦੀ ਅਗਵਾਈ ਵਿੱਚ ਪਿੰਡ ਉੱਗੀ ਦੀ ਦੱਸ (ਝੰਡਾ) ਯਾਤਰਾ ਕੱਢੀ ਗਈ ਜੋ ਖੁੰਗਰ ਫਾਰਮ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਵਿਖੇ ਸਮਾਪਤ ਹੋਈ, ਜਿਸ ਵਿੱਚ ਪਿੰਡ ਉੱਗੀ ਦੇ ਲੋਕਾਂ ਨੇ ਮਹਾਂਮਾਈ ਦੀ ਜੋਤਾਂ ਦੇ ਦਰਸ਼ਨ ਕੀਤੇ ਤੇ ਰਸਤੇ ਵਿੱਚ ਲੰਗਰ ਵੀ ਲਗਾਏ ਗਏ। ਇਸ ਯਾਤਰਾ ਵਿੱਚ ਜਵਾਹਰ ਲਾਲ ਖੁੰਗਰ ਸਾਬਕਾ ਸਰਪੰਚ, ਯੋਗਰਾਜ, ਰਾਮ ਕਿਸ਼ਨ ਛੋਹਟਰਾ, ਨਰਿੰਦਰ ਉੱਗੀ, ਹੈਪੀ ਬੱਠਲਾ, ਨੰਨੂ ਮਹਿਰਾ, ਕਾਕਾ ਬੱਠਲਾ, ਸੰਤੋਸ਼ ਦੇਵੀ ਗੁੰਬਰ, ਵੀਨੂ ਛੋਹਟਰਾ, ਕੁਲਵਿੰਦਰ ਹੈਪੀ, ਰਾਜੂ ਗੁੰਬਰ, ਪੱਪੂ ਸਚਦੇਵਾ, ਰੋਹਿਤ ਮਦਾਨ, ਅਰਵਿੰਨ ਬੱਠਲਾ ਚੇਅਰਮੈਨ ਅਰੌੜਾ ਖੱਤਰੀ ਭਲਾਈ ਬੋਰਡ ਨਕੋਦਰ, ਪਿੰਦਰ ਮਹਿਰਾ ਆਦਿ ਸ਼ਾਮਲ ਸਨ। ਇਸ ਸਬੰਧੀ ਗਿਆਨ ਖੁੱਗਰ, ਰਾਮ ਛੋਹਟਰਾ ਤੇ ਨੰਨੂ ਮਹਿਰਾ ਨੇ ਦੱਸਿਆ ਕਿ ਮਿਤੀ 17,18,19 ਤੇ 20 ਅਗਸਤ 2026 ਤੱਕ ਕੰਜਕਾਂ ਪੂਜਨ ਉਪਰੰਤ ਸਮਾਪਨ ਹੋਵੇਗਾ, ਯਾਦ ਰਹੇ ਇਕ ਛੋਟਾ ਜਿਹਾ ਪਕੌੜਿਆਂ ਦਾ ਲੰਗਰ ਦਰਬਾਰ ਪੁਰਾਣਾ ਪੁਲ ਨੇੜੇ ਕਿਲਾ ਕਾਂਗੜਾ ਕੋਟ ਵਿਖੇ ਸਾਡੇ ਪਿੰਡ ਉੱਗੀ ਦੇ ਵਸਨੀਕ ਤੇ ਸੱਭ ਭਗਤਾਂ ਦੇ ਅਜ਼ੀਜ਼ ਸਵ. ਧਰਮ ਪਾਲ ਮਹਿਰਾ ਜੀ (ਧੰਨੂ ਹਲਵਾਈ ਜੀ) ਤੇ ਸਾਥੀਆਂ ਵੱਲੋਂ ਲਗਾਇਆ ਗਿਆ ਸੀ ਜੋ ਅੱਜ ਵਿਸ਼ਾਲ ਲੰਗਰ ਭੰਡਾਰਾ ਦਾ ਰੂਪ ਧਾਰਨ ਕਰ ਗਿਆ ਹੈ, ਭਾਵੇਂ ਅੱਜ ਸਾਡੇ ਵਿੱਚ ਮਹਿਰਾ ਸਾਬ ਨਹੀਂ ਪਰ ਉਨ੍ਹਾਂ ਦੀਆਂ ਯਾਦਾਂ ਨਾਲ ਜੁੜੀਆਂ ਹੋਈਆਂ ਹਨ।