ਪੁਰਾਣੀ ਦਾਣਾ ਮੰਡੀ ’ਚ ਲਗਾਇਆ ਵਿਸ਼ਾਲ ਲੰਗਰ ਭੰਡਾਰਾ
ਮਹਾਂ ਸ਼ਿਵਰਾਤਰੀ ਦੇ ਸਬੰਧ ਵਿੱਚ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਲੰਗਰ ਭੰਡਾਰਾ ਲਗਾਇਆ
Publish Date: Fri, 20 Feb 2026 09:35 PM (IST)
Updated Date: Fri, 20 Feb 2026 09:36 PM (IST)

ਧਾਰਮਿਕ ਸਮਾਗਮ ਸਮਾਜ ’ਚ ਏਕਤਾ ਤੇ ਭਾਈਚਾਰੇ ਨੂੰ ਮਜਬੂਤ ਕਰਦੇ ਨੇ : ਦੀਪਕ ਧੀਰ ਰਾਜੂ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਂਸ਼ਿਵਰਾਤਰੀ ਉਤਸਵ ਦੇ ਸਬੰਧ ਵਿਚ ਆੜਤੀ ਐਸੋਸੀਏਸ਼ਨ ਵੱਲੋਂ ਅੱਜ ਪ੍ਰਾਚੀਨ ਦਾਣਾ ਮੰਡੀ ਸਥਿਤ ਇਤਿਹਾਸਿਕ ਸ਼ਿਵ ਮੰਦਿਰ ਵਿਖੇ ਭੋਲੇ ਸ਼ੰਕਰ ਦੀ ਪੂਜਾ ਅਰਚਨਾ ਕਰਵਾਈ ਗਈ ਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਮੰਦਰ ਵਿਚ ਪੂਜਾ ਅਰਚਨਾ ਵਿਦਵਾਨ ਪੁਰੋਹਿਤ ਰਾਮ ਪਦਾਰਥ ਪਾਂਡੇ ਨੇ ਕਰਵਾਈ ਤੇ ਕਿਹਾ ਕਿ ਸ਼ਿਵ ਭੋਲੇ ਦੀ ਪੂਜਾ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਮਿਲਦਾ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸਮੂਹ ਆੜਤੀ ਅਸੋਸੀਏਸ਼ਨ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅਜਿਹੇ ਧਾਰਮਿਕ ਤੇ ਸਮਾਜਿਕ ਆਯੋਜਨ ਸਮਾਜ ਵਿਚ ਏਕਤਾ, ਭਾਈਚਾਰੇ ਤੇ ਸੇਵਾ ਭਾਵ ਨੂੰ ਮਜ਼ਬੂਤ ਕਰਦੇ ਹਨ। ਉਪਰੰਤ ਹਰ ਹਰ ਮਹਾਦੇਵ, ਬੰਮ ਬੰਮ ਭੋਲੇ ਨਾਲ ਆਕਾਸ਼ ਗੂੰਜ ਉੱਠਿਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਮੁੱਖ ਵਿਪਨ ਮੋਗਲਾ, ਸੰਜੀਵ ਮੋਗਲਾ, ਰਕੇਸ਼ ਨੀਟੂ ਪ੍ਰਧਾਨ ਸ਼ਿਵ ਮੰਦਿਰ ਚੌੜਾ ਖੂਹ, ਰਾਜਾ ਗੁਰਪ੍ਰੀਤ ਸਿੰਘ, ਕਮਲ ਕਿਸ਼ੋਰ ਚਾਵਲਾ, ਸਤਪਾਲ ਮਨਚੰਦਾ, ਲੱਕੀ ਭਨੋਟ, ਸਤਪਾਲ ਮਦਾਨ, ਹਰੀਸ਼ਪਾਲ ਨਈਅਰ, ਸੁਖਦੇਵ ਭਾਰਦਵਾਜ, ਓਮਾ ਦੱਤ ਸ਼ਰਮਾ, ਸੋਨੂ ਨਰੂਲਾ, ਕੌਂਸਲਰ ਪਵਨ ਕਨੋਜੀਆ, ਰਾਹੁਲ ਸ਼ਰਮਾ, ਨੰਨੂ ਮੋਗਲਾ, ਸ਼ਿਵਮ ਮੋਗਲਾ, ਸੰਨੀ ਗੁਪਤਾ, ਮਦਨਪੁਰੀ, ਕਲਭੂਸ਼ਣ ਸ਼ਰਮਾ, ਮੋਨੂ ਅਰੋੜਾ, ਰਿੰਕੂ ਕੋਛੜ ਆਦਿ ਵੀ ਹਾਜ਼ਰ ਸਨ।