ਆਰਸੀਐੱਫ ’ਚ ਚੋਣਾਂ ਦਾ ਮਾਹੌਲ ਭਖਿਆ ਆਰ.ਸੀ.ਐੱਫ. ਇੰਪਲਾਈਜ਼ ਥ੍ਰਿਫ਼ਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ ਦੀਆਂ ਚੋਣਾਂ ਨੂੰ ਲੈ ਕੇ ਡਾ. ਭੀਮ ਰਾਓ ਅੰਬੇਡਕਰ ਚੌਂਕ 'ਤੇ ਉਮੜੀ ਭਾਰੀ ਭੀੜ
Publish Date: Tue, 04 Aug 2026 06:59 PM (IST)
Updated Date: Tue, 04 Aug 2026 07:01 PM (IST)
--ਸੈਂਕੜੇ ਵਰਕਰਾਂ ਨੇ ਪੰਫ਼ਲੈਟ ਵੰਡੇ ਤੇ ਜਨ-ਸੰਪਰਕ ਮੁਹਿੰਮ ਚਲਾਈ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦੀ ਆਰਸੀਐੱਫ ਇੰਪਲਾਈਜ਼ ਕੋ-ਆਪ੍ਰੇਟਿਵ ਥ੍ਰਿਫ਼ਟ ਐਂਡ ਕ੍ਰੈਡਿਟ ਸੁਸਾਇਟੀ ਲਿਮਟਿਡ, ਹੁਸੈਨਪੁਰ ਦੀਆਂ ਆਉਣ ਵਾਲੀਆਂ ਚੋਣਾਂ ਦੇ ਸਿਲਸਿਲੇ ਵਿੱਚ ਅੱਜ ਆਰਸੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਇੱਕ ਸ਼ਾਨਦਾਰ ਤੇ ਇਤਿਹਾਸਕ ਅਭਿਆਨ ਚਲਾਇਆ ਗਿਆ। ਪੂਰਵ-ਨਿਰਧਾਰਤ ਪ੍ਰੋਗਰਾਮ ਤਹਿਤ ਅੱਜ ਸਵੇਰੇ ਡਾ. ਭੀਮ ਰਾਓ ਅੰਬੇਡਕਰ ਚੌਂਕ (ਵਰਕਸ਼ਾਪ ਗੇਟ) ਤੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਮੂਲੀਅਤ ਕੀਤੀ ਤੇ ਕਾਰਖਾਨੇ ਦੇ ਗੇਟ ’ਤੇ ਪੰਫ਼ਲੈਟ ਵੰਡੇ। ਇਸ ਦੌਰਾਨ ਵਰਕਰਾਂ ਤੇ ਅਹੁਦੇਦਾਰਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨਾਲ ਪੂਰੇ ਪਰਿਸਰ ਵਿੱਚ ਯੂਨੀਅਨ ਦੀ ਏਕਤਾ ਤੇ ਤਾਕਤ ਦਾ ਸੁਨੇਹਾ ਸਾਫ਼ ਤੌਰ ਤੇ ਗੂੰਜ ਉੱਠਿਆ। ਇਸੇ ਕੜੀ ਤਹਿਤ ਅੱਜ ਵਰਕਰ ਕਲੱਬ ਵਿੱਚ ਸੁਸਾਇਟੀ ਦੀ ਚੋਣ ਨਾਲ ਸਬੰਧਤ ਇੱਕ ਆਮ ਇਜਲਾਸ (ਆਮ ਸਭਾ) ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜੇ ਕਰਮਚਾਰੀਆਂ ਨੇ ਸ਼ਾਮਲ ਹੋ ਕੇ ਆਪਣੀ ਸਰਗਰਮ ਭਾਗੀਦਾਰੀ ਨਾਲ ਇਸ ਆਯੋਜਨ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ। ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਹਮੇਸ਼ਾ ਤੋਂ ਇਹ ਸਪੱਸ਼ਟ ਨੀਤੀ ਰਹੀ ਹੈ ਕਿ ਉਹ ਹਰ ਹਾਲਾਤ ਵਿੱਚ ਕਰਮਚਾਰੀਆਂ ਦੇ ਹੱਕਾਂ, ਅਧਿਕਾਰਾਂ ਦੀ ਰੱਖਿਆ ਤੇ ਉਨ੍ਹਾਂ ਦੀ ਸੇਵਾ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦੀ ਹੈ। ਇਸ ਦੇ ਉਲਟ ਕੁਝ ਹੋਰ ਤਾਕਤਾਂ ਤੇ ਯੂਨੀਅਨਾਂ ਸਿਰਫ਼ ਕਰਮਚਾਰੀਆਂ ਦੇ ਹੱਕਾਂ ਦੇ ਪੈਸਿਆਂ ਦੇ ਗਬਨ ਤੇ ਸੁਆਰਥ ਦੀ ਰਾਜਨੀਤੀ ਵਿੱਚ ਲੱਗੀਆਂ ਰਹੀਆਂ ਹਨ, ਜਿਨ੍ਹਾਂ ਨੂੰ ਮਿਹਨਤਕਸ਼ ਕਰਮਚਾਰੀ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ। ਸੁਸਾਇਟੀ ਦੇ ਪਿਛਲੇ ਕਾਰਜਕਾਲ ਦੌਰਾਨ ਆਰਸੀਐੱਫ ਇੰਪਲਾਈਜ਼ ਯੂਨੀਅਨ ਸਮਰਥਿਤ ਟੀਮ ਨੇ ਕਰਮਚਾਰੀਆਂ ਦੀ ਭਲਾਈ ਲਈ ਕਈ ਇਤਿਹਾਸਕ ਕੰਮ ਕੀਤੇ ਹਨ। ਕਾਰਜਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਡਿਜੀਟਲ ਬਣਾਉਣ, ਐਮਰਜੈਂਸੀ ਲੋਨ ਦੀ ਹੱਦ 50,000/-ਰੁਪਏ ਤੋਂ ਵਧਾ ਕੇ 1,00,000/-ਰੁਪਏ ਕਰਨ, ਕੁੱਲ ਕਰਜ਼ੇ ਦੀ ਹੱਦ ਨੂੰ ਵਧਾ ਕੇ 8,50,000/-ਰੁਪਏ ਕਰਨ, ਐੱਨਪੀਐੱਸ ਮੈਂਬਰਾਂ ਲਈ 4,00,000/-ਰੁਪਏ ਦਾ ਗਰੁੱਪ ਇੰਸ਼ੋਰੈਂਸ ਸ਼ੁਰੂ ਕਰਨ ਤੇ ਖਾਤਾਧਾਰਕਾਂ ਨੂੰ ਉਨ੍ਹਾਂ ਦੀ ਜਮ੍ਹਾਂ ਰਕਮ ਤੇ ਪ੍ਰਤੀ ਸਾਲ 20% ਦੀਵਾਲੀ ਲਾਭਅੰਸ਼ (ਡਿਵੀਡੈਂਡ) ਪ੍ਰਦਾਨ ਕਰਨ ਵਰਗੇ ਅਣਗਿਣਤ ਲੋਕ-ਹਿਤੈਸ਼ੀ ਕਦਮ ਚੁੱਕ ਕੇ ਇਸ ਟੀਮ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਰਮਚਾਰੀਆਂ ਦੀ ਸੱਚੀ ਹਿਤੈਸ਼ੀ ਹੈ। ਦਫ਼ਤਰ ਦਾ ਆਧੁਨਿਕੀਕਰਨ, ਸ਼ੁੱਧ ਪੀਣ ਵਾਲੇ ਪਾਣੀ (ਆਰਓ) ਦਾ ਪ੍ਰਬੰਧ ਤੇ ਸੁਰੱਖਿਆ ਲਈ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਧਾਉਣਾ ਵੀ ਇਸੇ ਕੁਸ਼ਲ ਕਾਰਜਸ਼ੈਲੀ ਦਾ ਪ੍ਰਮਾਣ ਹੈ। ਆਉਣ ਵਾਲੀ 07/08/2026 (ਸ਼ੁੱਕਰਵਾਰ) ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵਰਕਰਜ਼ ਕਲੱਬ ਵਿੱਚ ਹੋਣ ਵਾਲੀਆਂ ਇਨ੍ਹਾਂ ਮਹੱਤਵਪੂਰਨ ਚੋਣਾਂ ਵਿੱਚ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਤੇ ਸਰਵਪੱਖੀ ਵਿਕਾਸ ਲਈ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਅਧਿਕਾਰਤ ਉਮੀਦਵਾਰ ਅਵਤਾਰ ਸਿੰਘ, ਜਗਦੀਪ ਸਿੰਘ, ਕੁਲਜੀਤ ਕੌਰ, ਗੁਰਿੰਦਰ ਸਿੰਘ ਤੇ ਅਰਵਿੰਦ ਕੁਮਾਰ ਸ਼ਾਹ ਪੂਰੇ ਜੋਸ਼ ਤੇ ਨਿਸ਼ਠਾ ਨਾਲ ਮੈਦਾਨ ਵਿੱਚ ਡਟੇ ਹੋਏ ਹਨ। IRTSA ਆਈਆਰਟੀਐੱਸਏ ਤੇ ਆਰਸੀਐੱਫ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸਮਰਥਨ ਨਾਲ ਸਜਿਆ ਇਹ ਪੈਨਲ ਕਰਮਚਾਰੀਆਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਲਈ ਆਰਸੀਐੱਫ ਇੰਪਲਾਈਜ਼ ਯੂਨੀਅਨ ਸਮੂਹ ਵੋਟਰਾਂ ਨੂੰ ਇਹ ਜ਼ੋਰਦਾਰ ਅਪੀਲ ਕਰਦੀ ਹੈ ਕਿ ਉਹ ਆਉਣ ਵਾਲੀ 7 ਅਗਸਤ ਨੂੰ ਭਾਰੀ ਤੋਂ ਭਾਰੀ ਗਿਣਤੀ ਵਿੱਚ ਵੋਟ ਪਾਉਣ ਤੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਥ੍ਰਿਫ਼ਟ ਐਂਡ ਕ੍ਰੈਡਿਟ ਸੁਸਾਇਟੀ ਦਾ ਕੰਮ-ਕਾਜ ਪਹਿਲਾਂ ਵਾਂਗ ਫਿਰ ਤੋਂ ਪੂਰੀ ਮਜ਼ਬੂਤੀ ਨਾਲ ਸਾਡੇ ਹੱਥਾਂ ਵਿੱਚ ਸੌਂਪਣ।