ਹੜ੍ਹ ਪੀੜਤ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
ਹੜ ਪੀੜਤ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ
Publish Date: Mon, 30 Mar 2026 09:16 PM (IST)
Updated Date: Mon, 30 Mar 2026 09:18 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ (ਅਮਰੀਕਾ) ਸੋਚ ਸੈਂਟਰ ਸਿਆਟਲ (ਅਮਰੀਕਾ) ਵੱਲੋਂ ਮਿਸ਼ਨ ਸਿਰ ਦੀ ਛੱਤ ਤਹਿਤ ਸੱਤਵਾਂ ਮਕਾਨ ਮੁਕੰਮਲ ਕਰ ਲਿਆ ਗਿਆ ਹੈ। ਸੁਲਤਾਨਪੁਰ ਲੋਧੀ ਏਰੀਏ ਪਿੰਡ ਬਾਉਪੁਰ ਕਦੀਮ ਦੇ ਵਸਨੀਕ ਸੁਖਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਦਾ ਹੜ੍ਹ ਤੋਂ ਪ੍ਰਭਾਵਿਤ ਬੇਹੱਦ ਖ਼ਸਤਾ ਹਾਲ ਮਕਾਨ ਢਾਹ ਕੇ ਦੁਬਾਰਾ ਬਣਾਉਣ ਲਈ ਲੌਂਗੋਵਾਲ ਇੰਜੀਨੀਅਰਿੰਗ ਕਾਲਜ (ਸੰਗਰੂਰ) ਦੇ 1996 ਬੈਚ ਦੇ ਵਿਦਿਆਰਥੀ ਜੈਨੇਂਦਰ ਪਰਾਸ਼ਰ ਗੋਲਡੀ (ਨੌਰਵੇ) ਗਗਨਪ੍ਰੀਤ ਸਿੰਘ ਬਿੰਦਰਾ (ਪੂਨੇ-ਮੁੰਬਈ) ਸੌਰਵ ਸੂਦ ਤੇ ਇੰਜੀ. ਹਰਪ੍ਰੀਤ ਸਿੰਘ (ਜਲੰਧਰ) ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਟਰੱਸਟ ਰਾਹੀਂ ਇਸ ਮਕਾਨ ਉੱਪਰ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਰਾਸ਼ੀ ਖਰਚ ਕੀਤੀ ਗਈ। ਅੱਜ ਮਕਾਨ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪਣ ਮੌਕੇ ਲੋਹੀਆਂ ਤੋਂ ਪੱਤਰਕਾਰ ਸੁਭਾਸ਼ ਸ਼ਰਮਾ (ਸੁਭੇਂਦੂ ਸ਼ਰਮਾ) ਤੇ ਜਲੰਧਰ ਤੋਂ ਸੀ ਏਅਰਕਰਾਫਟ ਇੰਜੀ. ਹਰਪ੍ਰੀਤ ਸਿੰਘ ਬਬਰਾਹ, ਉਨ੍ਹਾਂ ਦੇ ਮਾਤਾ ਸ਼੍ਰੀਮਤੀ ਗੁਰਦੀਪ ਕੌਰ, ਬੇਟਾ ਹਰਮਨਪ੍ਰੀਤ ਸਿੰਘ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦਾ ਪਿੰਡ ਬਾਊਪੁਰ ਦੇ ਸਰਪੰਚ ਪਰਮਜੀਤ ਸਿੰਘ ਤੇ ਸਤਿੰਦਰ ਸਿੰਘ ਖ਼ਾਲਸਾ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ ਅਹੁਜਾ, ਸੁਖਜਿੰਦਰ ਸਿੰਘ ਚੰਦੀ, ਹਰਵਿੰਦਰ ਸਿੰਘ ਧੰਜੂ, ਸੁਰਿੰਦਰ ਸਿੰਘ ਚੰਦੀ, ਹਰਪ੍ਰੀਤ ਸਿੰਘ ਡਾਲਾ, ਹਰਵਿੰਦਰ ਸਿੰਘ ਧੰਜੂ, ਈਸ਼ਵਰ ਸਿੰਘ ਕੰਗ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।