ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 4 ਤੋਂ 6 ਤੱਕ ‘ਆਓ ਦਸਮੇਸ਼ ਜੀ ਵੱਲ ਮੋੜੀਏ’ ਲਹਿਰ ਤਹਿਤ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਬੇਗੋਵਾਲ ਵਿਖੇ 4 ਤੋਂ 6 ਸਤੰਬਰ ਤੱਕ
Publish Date: Tue, 29 Sep 2026 10:04 PM (IST)
Updated Date: Tue, 29 Sep 2026 10:06 PM (IST)
ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਤਿੰਨ ਰੋਜ਼ਾ ਦੇ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਸੁਖਵਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਬੇਗੋਵਾਲ : ‘ਆਓ ਦਸਮੇਸ਼ ਜੀ ਵੱਲ ਮੋੜੀਏ’ ਤਹਿਤ ਚੱਲ ਰਹੀ ਲਹਿਰ ਨੂੰ ਹੋਰ ਅੱਗੇ ਤੋਰਨ ਦੇ ਉਦੇਸ਼ ਨਾਲ ਬਾਬਾ ਫਤਹਿ ਸਿੰਘ ਸੇਵਾ ਸੋਸਾਇਟੀ ਬੇਗੋਵਾਲ ਵੱਲੋਂ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 4, 5 ਤੇ 6 ਅਕਤੂਬਰ ਨੂੰ ਸੰਤ ਬਾਬਾ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਵਿਖੇ ਹੋਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਸਬੰਧੀ ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲਾ ਤੇ ਸਮੁੱਚੇ ਮੈਂਬਰਾਂ ਨੇ ਦੱਸਿਆ ਕਿ ਪੰਥ ਦੇ ਪ੍ਰਸਿੱਧ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਤੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਲਾ, ਕੈਸ਼ੀਅਰ ਲਖਵਿੰਦਰ ਸਿੰਘ ਕਾਕਾ, ਸੈਕਟਰੀ ਬਲਜਿੰਦਰ ਸਿੰਘ, ਮੈਂਬਰ ਬਲਵਿੱਦਰ ਸਿੰਘ ਬਿੱਲਾ ਸਰਪੰਚ ਸਤਪਾਲ ਸਿੰਘ ਜੱਬੋਵਾਲ, ਰਮਨਦੀਪ ਸਿੰਘ, ਜਸਪਾਲ ਸਿੰਘ ਲਵਲੀ, ਦਿਲਰਾਜ ਸਿੰਘ ਰਾਜਨ ਕੁਲਦੀਪ ਸਿੰਘ ਟਹਿਣੀ, ਗੁਰਨਾਮ ਸਿੰਘ, ਮਨਮੀਤ ਸਿੰਘ, ਮਨਜੋਤ ਸਿੰਘ, ਮਨਦੀਪ ਸਿੰਘ ਮੰਨਾ, ਕਰਨ ਨੀਤ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ ਭੁੱਚਾਂਗੀ, ਨਰਿੰਦਰ ਸਿੰਘ ਮਨੀ ਰਾਜਵੀਰ ਸਿੰਘ, ਗੁਰਵਿੰਦਰ ਸਿੰਘ ਚੀਮਾ ਤੇ ਹੋਰ ਸੰਗਤਾਂ ਹਾਜ਼ਰ ਸਨ।