ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਹਾੜੇ ਨੂੰ ਸਮਰਪਿਤ ਭਗਵਾਨ ਵਾਲਮੀਕਿ ਨੌਜਵਾਨ ਸਭਾ ਕਪੂਰਥਲਾ ਵੱਲੋਂ ਸ਼ਰਧਾ ਭਾਵਨਾ ਨਾਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਸ਼ੋਭਾ ਯਾਤਰਾ ਦੀ ਅਗਵਾਈ ਸਭਾ ਦੇ ਪ੍ਰਧਾਨ ਕੌਂਸਲਰ ਕੋਮਲ ਸਹੋਤਾ (ਗਾਗਾ) ਤੇ ਸ਼੍ਰੋਮਣੀ ਅਕਾਲੀ ਦਲ ਐੱਸਸੀ ਵਿੰਗ ਪੰਜਾਬ ਦੇ ਵਾਇਸ ਪ੍ਰਧਾਨ ਜੀਆ ਲਾਲ ਨਾਹਰ ਵੱਲੋਂ ਕੀਤੀ ਗਈ। ਸ਼ੋਭਾ ਯਾਤਰਾ ਦਾ ਆਰੰਭ ਮੁਹੱਲਾ ਸ਼ਹਿਰੀਆਂ ਸਥਿਤ ਭਗਵਾਨ ਵਾਲਮੀਕਿ ਕੇਂਦਰੀ ਮੰਦਰ ਤੋਂ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਕਪੂਰਥਲਾ ਦੇ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਵੱਲੋਂ ਪ੍ਰਧਾਨ ਕੌਂਸਲਰ ਕੋਮਲ ਸਹੋਤਾ (ਗਾਗਾ) ਤੇ ਜੀਆ ਲਾਲ ਨਾਹਰ ਨਾਲ ਮਿਲ ਕੇ ਸ਼ੋਭਾ ਯਾਤਰਾ ਦਾ ਉਦਘਾਟਨ ਕਰਦਿਆਂ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਜੀਵਨ ਅਤੇ ਉਪਦੇਸ਼ਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਰਚਿਤ ਮਹਾਂਕਾਵਿ ਰਾਮਾਇਣ ਮਨੁੱਖਤਾ ਨੂੰ ਸੱਚਾਈ, ਧਰਮ ਤੇ ਨੇਕ ਜੀਵਨ ਦੀ ਸਿੱਖਿਆ ਦਿੰਦੀ ਹੈ। ਇਹ ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ ਤੇ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਵਾਪਸ ਮੰਦਰ ਪਹੁੰਚ ਕੇ ਸੰਪੰਨ ਹੋਈ। ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ ਤੇ ਭਗਵਾਨ ਵਾਲਮੀਕਿ ਜੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀ ਰੰਗ ਵਿੱਚ ਰੰਗਿਆ ਰਿਹਾ। ਸ਼ੋਭਾ ਯਾਤਰਾ ਦੌਰਾਨ ਫੁੱਲਾਂ ਨਾਲ ਸਜਾਈ ਗਈ ਪਵਿੱਤਰ ਪਾਲਕੀ ਸਾਹਿਬ ਵਾਲੀ ਗੱਡੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ। ਸ਼ਰਧਾਲੂਆਂ ਨੇ ਪਾਲਕੀ ਸਾਹਿਬ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਯਾਤਰਾ ਦੌਰਾਨ ਸਜਾਈਆਂ ਗਈਆਂ ਸੁੰਦਰ ਤੇ ਆਕਰਸ਼ਕ ਝਾਂਕੀਆਂ ਨੇ ਹਰ ਕਿਸੇ ਦਾ ਮਨ ਮੋਹ ਲਿਆ। ਝਾਂਕੀਆਂ ਰਾਹੀਂ ਭਗਵਾਨ ਵਾਲਮੀਕਿ ਜੀ ਦੇ ਜੀਵਨ ਤੇ ਸਮਾਜ ਨੂੰ ਦਿੱਤੇ ਗਏ ਸੰਦੇਸ਼ਾਂ ਨੂੰ ਦਰਸਾਇਆ ਗਿਆ। ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਧਾਰਮਿਕ, ਸਮਾਜਿਕ ਤੇ ਵਪਾਰਕ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਫਲਾਂ, ਚਾਹ ਤੇ ਹੋਰ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੇ ਨੁਮਾਇੰਦਿਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮੁੱਚੇ ਪ੍ਰੋਗਰਾਮ ਦੌਰਾਨ ਸ਼ਰਧਾਲੂਆਂ ਵਿੱਚ ਉਤਸ਼ਾਹ ਤੇ ਭਗਤੀ ਦਾ ਮਾਹੌਲ ਬਣਿਆ ਰਿਹਾ। ਸ਼ੋਭਾ ਯਾਤਰਾ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਦਿਆਂ ਆਪਸੀ ਏਕਤਾ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਰਪ੍ਰਸਤ ਰਾਜੂ ਅਟਵਾਲ, ਗੋਪਾਲ ਥਾਪਰ, ਸੀਨੀਅਰ ਚੇਅਰਮੈਨ ਨੰਦਲਾਲ ਥਾਪਰ, ਚੇਅਰਮੈਨ ਸੁਮਿਤ ਗਿੱਲ (ਲੱਲਾ), ਹੈਪੀ ਸਹੋਤਾ, ਵਾਇਸ ਪ੍ਰਧਾਨ ਅਭੀ ਸੱਭਰਵਾਲ, ਪਵਨ ਗਿੱਲ, ਅਰੂਨ ਸੰਗਰ, ਕੈਸ਼ੀਅਰ ਕੈਫ ਸੱਭਰਵਾਲ, ਰਕਮ ਸੱਭਰਵਾਲ, ਜਨਰਲ ਸੈਕਟਰੀ ਰਾਹੁਲ ਆਦਿਆ, ਅਨਿਲ ਸਲਹੋਤਰਾ, ਨੀਰਜ਼ ਨਾਹਰ, ਪ੍ਰਿੰਸ ਥਾਪਰ, ਸੈਕਟਰੀ ਅਨਿਲ ਨਾਹਰ, ਲੱਕੀ ਸਹੋਤਾ, ਸੋਨੂੰ ਗਿੱਲ, ਸੰਜੀਵ ਨਾਹਰ (ਰੋਕੀ), ਪ੍ਰੈਸ ਸਕੱਤਰ ਅਨਮੋਲ ਸਹੋਤਾ, ਅਭੀ ਲੰਕੇਸ਼, ਸਾਜਨ ਖੋਸਲਾ, ਸੋਨੂੰ ਨਾਹਰ, ਰਵੀ ਸਹੋਤਾ, ਹਰੀਸ਼ ਅਟਵਾਲ, ਸੰਜੀਵ ਥਾਪਰ (ਲਾਲੀ), ਹੈਪੀ ਗਿੱਲ, ਰਵੀ ਸਭੱਰਵਾਲ, ਦੀਪਕ ਅੰਬੀ, ਡਾ. ਮਨਜੀਤ ਗਿੱਲ, ਰੰਮੀ ਸਹੋਤਾ, ਕਪਿਲ ਆਦਿਆ, ਰਾਘਵ ਨਾਹਰ, ਗੌਰਵ ਗਿੱਲ, ਪੰਕਜ ਆਦਿਆ, ਗੋਤਮ ਆਦਿਆ, ਲੱਖਨ ਸੱਭਰਵਾਲ, ਸੰਜੇ ਗਿੱਲ, ਬਬਰੀਕ ਆਦੀਆ, ਰੋਹਿਤ ਭੱਟੀ, ਗਗਨ ਥਾਪਰ, ਅਕਾਸ਼ ਸੰਗਰ, ਸ਼ਿਵਾ ਨਾਹਰ, ਰਵੀ ਜੋਤ ਨਾਹਰ, ਦੀਪਕ ਸਹੋਤਾ, ਕਰਨ ਸਹੋਤਾ, ਸ਼ੁਭੰਮ ਆਦਿਆ, ਲੱਲਾ ਅਟਵਾਲ, ਧੋਨੀ ਅਟਵਾਲ, ਆਸ਼ੂ ਸਹੋਤਾ, ਮਨੀ ਨਾਹਰ, ਸਚਿਨ ਸਹੋਤਾ, ਰੱਜਤ ਥਾਪਰ, ਕਰਨ ਗਿੱਲ, ਸ਼ਿਵਾ ਗਿੱਲ, ਕੁਨਾਲ ਨਾਹਰ, ਯੋਗੇਸ਼ ਸੱਭਰਵਾਲ, ਸੰਜੂ ਗਿੱਲ, ਜਤਿਨ ਸੱਭਰਵਾਲ, ਦੀਪਕ ਕਲਿਆਣ, ਬੋਨੀ ਸਹੋਤਾ, ਮਨੂੰ ਥਾਪਰ ਤੇ ਹੋਰ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ।