ਫਗਵਾੜਾ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।
ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ, ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਵੱਲੋਂ ਸ਼੍ਰੀ ਰਾਮ ਨੌਮੀ ਦੇ ਮੌਕੇ ’ਤੇ ਇਕ ਵਿਸ਼ਾਲ ਤੇ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਮੰਗਲਵਾਰ ਨੂੰ ਕੀਤਾ ਗਿਆ। ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਦੇ ਕੌਮੀ ਪ੍ਰਧਾਨ ਅਜੈ ਮਹਿਤਾ ਦੀ ਦੇਖਰੇਖ ਤੇ ਸਮੂਹ ਸੰਗਠਨਾਂ ਦੇ ਸਹਿਯੋਗ ਨਾਲ ਸ਼੍ਰੀ ਮੌਨੀ ਬਾਬਾ ਮੰਦਰ, ਦਾਣਾ ਮੰਡੀ, ਫਗਵਾੜਾ ਤੋਂ ਸ਼ੁਰੂ ਸ਼ੋਭਾ ਯਾਤਰਾ ਦਾ ਉਦਘਾਟਨ ਸਮਾਜ ਸੇਵਕ ਰਾਜ ਕੁਮਾਰ ਮੱਟੂ ਨੇ ਨਾਰੀਅਲ ਤੋੜ ਕੇ ਕੀਤਾ। ਇਸ ਤੋਂ ਪਹਿਲਾਂ ਸ਼ਾਮ ਲਾਲ ਨਾਇਬ ਯੂਕੇ ਦੇ ਪਰਿਵਾਰ ਵੱਲੋਂ ਜਯੋਤੀ ਪੂਜਨ ਸਮਾਰੋਹ ਕਰਵਾਇਆ ਗਿਆ, ਜਿਸ ਤੋਂ ਬਾਅਦ ਡਾ. ਜਸਜੀਤ ਵਿਰਕ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਵਾਲੇ ਪਤਵੰਤਿਆਂ, ਸੁੰਦਰ ਝਾਕੀਆਂ ਤੇ ਸ਼ੋਭਾ ਯਾਤਰਾ ਦੌਰਾਨ ਲੰਗਰਾਂ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸ਼ੋਭਾ ਯਾਤਰਾ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਜੀਟੀ ਰੋਡ, ਹਰਗੋਬਿੰਦ ਨਗਰ ਚੌਕ, ਸੈਂਟਰਲ ਟਾਊਨ, ਮੰਡੀ ਰੋਡ ਤੇ ਗੁੜ ਮੰਡੀ ਤੋਂ ਹੁੰਦੀ ਹੋਈ, ਫਿਰ ਗਾਂਧੀ ਚੌਕ, ਬੰਗਾ ਰੋਡ, ਭਗਵਾਨ ਮਹਾਵੀਰ ਮਾਰਗ, ਗਊਸ਼ਾਲਾ ਬਾਜ਼ਾਰ, ਨਾਈਆਂ ਵਾਲਾ ਚੌਕ, ਸਰਾਏ ਰੋਡ, ਝਟਕੀਆਂ ਚੌਕ, ਰੇਲਵੇ ਰੋਡ ਤੇ ਪੇਪਰ ਚੌਕ, ਜੀਟੀ ਰੋਡ ਤੋਂ ਹੁੰਦੀ ਹੋਈ ਦਾਣਾ ਮੰਡੀ ਦੇ ਮੌਨੀ ਬਾਬਾ ਮੰਦਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ ਤੇ ਵੀਰ ਬਜਰੰਗ ਬਲੀ ਦੀਆਂ ਝਾਕੀਆਂ ਦੇ ਨਾਲ-ਨਾਲ ਆਦਿ ਯੋਗੀ ਰੱਥ ਵੀ ਸ਼ਾਮਲ ਹੋਏ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੁੱਖ ਵਿਚ ਬ੍ਰਹਿਮੰਡ ਨੂੰ ਦਰਸਾਉਂਦੀ ਝਾਕੀ ਤੇ ਅਯੁੱਧਿਆ ਦੇ ਰਾਮ ਮੰਦਰ ਦੀ ਝਾਕੀ ਨੇ ਦਰਸ਼ਕਾਂ ਨੂੰ ਮੋਹਿਤ ਕਰ ਦਿੱਤਾ। ਮਹਾਂਲਕਸ਼ਮੀ, ਨਰਸਿੰਘ ਅਵਤਾਰ, ਮਹਾਕਾਲ ਆਰਤੀ ਤੇ ਜਗਤ ਜਨਨੀ ਮਾਂ ਕਾਲੀ ਦੀਆਂ ਝਾਕੀਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਧਿਆਨੂ ਭਗਤ ਵੱਲੋਂ ਮਾਂ ਦੇਵੀ ਨੂੰ ਆਪਣਾ ਸਿਰ ਭੇਟ ਕਰਨ ਵਾਲੀ ਝਾਕੀ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਰਹੀ ਤੇ ਹੋਰ ਬਹੁਤ ਸਾਰੀਆਂ ਝਾਕੀਆਂ ਨੇ ਸ਼ਰਧਾਲੂਆਂ ਨੂੰ ਖੁਸ਼ ਕਰ ਦਿੱਤਾ। ਸ਼ੋਭਾ ਯਾਤਰਾ ਦਾ ਸਵਾਗਤ ਵੱਖ-ਵੱਖ ਥਾਵਾਂ ਤੇ ਸੁੰਦਰ ਸਵਾਗਤੀ ਗੇਟ ਬਣਾ ਕੇ ਕੀਤਾ ਗਿਆ ਤੇ ਪਾਲਕੀ ’ਤੇ ਫੁੱਲਾਂ ਦੀ ਵਰਖਾ ਕਰ ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲਿਆ। ਗਾਂਧੀ ਚੌਕ ਚ ਸ਼ੋਭਾ ਯਾਤਰਾ ਵਿਚ ਸ਼ਾਮਲ ਪਾਲਕੀ ਨੂੰ ਡੀਐੱਸਪੀ ਭਾਰਤ ਭੂਸ਼ਣ ਦੀ ਦੇਖਰੇਖ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਨੇ ਸਲਾਮੀ ਦਿੱਤੀ। ਸ਼ੋਭਾ ਯਾਤਰਾ ਦੌਰਾਨ, ਵੱਖ-ਵੱਖ ਮੰਦਰਾਂ ਦੀਆਂ ਕੀਰਤਨ ਮੰਡਲੀਆਂ ਨੇ ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ। ਮੰਚ ਸੰਚਾਲਨ ਹਰਜਿੰਦਰ ਗੋਗਨਾ ਨੇ ਸ਼ਾਨਦਾਰ ਢੰਗ ਨਾਲ ਕੀਤਾ। ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ, ਵਿਜੇ ਕੁਮਾਰ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਹਲਕਾ ਇੰਚਾਰਜ ਹਰਜੀਮਾਨ, ਮੇਅਰ ਰਾਮਪਾਲ ਉੱਪਲ, ਅਨੀਤਾ ਸੋਮਪ੍ਰਕਾਸ਼, ਰਾਕੇਸ਼ ਨਾਇਬ, ਮੀਨਾ ਨਾਇਬ, ਮਾਨਵੀ ਨਾਇਬ, ਆਸ਼ੂ ਸਾਂਪਲਾ, ਤੇਜਸਵੀ ਭਾਰਦਵਾਜ, ਪੰਕਜ ਚਾਵਲਾ, ਮੁਕੰਦ ਲਾਲ ਅਗਰਵਾਲ, ਰਮਨ ਸ਼ਰਮਾ, ਰੂਬਲ ਥਮਨ, ਗੁਰਦੀਪ ਸੈਣੀ, ਇੰਦਰਜੀਤ ਕਰਵਲ, ਸੰਦੀਪ ਵਰਮਾ, ਰਾਜਿੰਦਰ ਵਰਮਾ, ਇੰਦਰਜੀਤ ਕਾਲੜਾ, ਵਿਪਨ ਸ਼ਰਮਾ, ਐੱਸਐੱਚਓ ਮੇਜਰ ਸਿੰਘ, ਸਿਮਰ ਕੁਮਾਰ, ਜਤਿੰਦਰ ਕੌਸ਼ਲ ਬੱਬੀ, ਸਤਪਾਲ ਰੱਲ੍ਹ, ਸ਼ਿਵ ਰੰਜਨ ਦੁੱਗਲ, ਮੁਕੇਸ਼ ਮੈਣੀ, ਕਮਲ ਸੇਤੀਆ, ਦੀਪਕ ਬਾਂਸਲ, ਕਰਨ ਮੈਣੀ, ਰਮਨ ਨਹਿਰਾ, ਨਰੇਸ਼ ਕੁਮਾਰ, ਸ਼ਿਵ ਭਾਰਦਵਾਜ, ਸੋਨੂੰ ਭਾਰਦਵਾਜ, ਹਰਜਿੰਦਰ ਗੋਗਨਾ, ਸਤੀਸ਼ ਪ੍ਰਭਾਕਰ, ਵਰਿੰਦਰ ਕੰਬੋਜ, ਅਸ਼ੋਕ ਦੁੱਗਲ, ਦੁਪਿੰਦਰ ਸਿਆਲ, ਹਰੀ ਕ੍ਰਿਸ਼ਨ ਦੁੱਗਲ, ਵਿਵੇਕ ਗੁਪਤਾ, ਨਵੀਨ ਕਾਲੀਆ, ਕਮਲ ਸਰੋਜ, ਗੁਰਦੀਪ ਕੰਗ, ਰਾਜੇਸ਼ ਪਲਟਾ, ਰਾਜੇਸ਼ ਵਰਮਾ, ਹਰੀਸ਼ ਗਾਬਾ ,ਜੁਗਲ ਕਿਸ਼ੋਰ ਨੈਬ, ਰਾਕੇਸ਼ ਨੈਬ, ਮੀਨਾ ਨੈਬ, ਮਾਨਵੀ ਨੈਬ, ਜਤਿੰਦਰ ਕੌਸ਼ਲ ਬੱਬੀ, ਸਤਪਾਲ ਰਲ੍ਹ, ਰਮਨ ਨਹਿਰਾ, ਸੰਦੀਪ ਵਰਮਾ, ਰਾਜਿੰਦਰ ਵਰਮਾ, ਅਜੇ ਕੋਚਰ ਤੇ ਅਨਿਲ ਕੋਚਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।