- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ

--ਬਾਬਾ ਸ਼੍ਰੀ ਚੰਦ ਜੀ ਮਹਾਨ ਤਪੱਸਵੀ, ਧਰਮੀ ਤੇ ਪਰਉਪਕਾਰੀ ਮਹਾਂਪੁਰਖ ਸਨ : ਬਾਬਾ ਹਰਜੀਤ ਸਿੰਘ
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੇਠੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਰਜਿਸਟਰਡ ਕਪੂਰਥਲਾ ਦੇ ਸਰਪ੍ਰਸਤ ਬਾਬਾ ਹਰਜੀਤ ਸਿੰਘ ਵੀਟ ਗ੍ਰਾਸ ਵਾਲਿਆਂ ਦੇ ਉਪਰਾਲਿਆਂ, ਪ੍ਰਵਾਸੀ ਵੀਰਾਂ ਦੇ ਸਹਿਯੋਗ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੁਵਰਾਜ ਮੋਟਰ ਗੈਰਜ, ਕਰਤਾਰਪੁਰ ਰੋਡ ਵਿਖੇ ਸਲਾਨਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨਾਂ ਵਿੱਚ ਭਾਈ ਗੁਰਮੀਤ ਸਿੰਘ, ਭਾਈ ਕਰਮ ਸਿੰਘ ਨੂਰਪੁਰੀ ਨੇ ਕੀਰਤਨ ਰਾਹੀਂ ਤੇ ਭਾਈ ਮਨਜੀਤ ਸਿੰਘ ਕਥਾਵਾਚਕ ਧਰਮ ਪ੍ਰਚਾਰ ਕਮੇਟੀ, ਭਾਈ ਬਲਜਿੰਦਰ ਸਿੰਘ ਛੰਨਾ, ਭਾਈ ਸਤਨਾਮ ਸਿੰਘ ਅਕਾਲੀ ਨੇ ਕਥਾ ਵਿਚਾਰਾਂ ਤੇ ਢਾਡੀ ਜਥਾ ਭਾਈ ਪਾਲ ਸਿੰਘ, ਭਾਈ ਜਸਵਿੰਦਰ ਸਿੰਘ ਖਾਲਸਾ ਨੇ ਇਤਿਹਾਸਿਕ ਵਾਰਾਂ ਰਾਹੀਂ ਸੰਗਤਾਂ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਗੁਣਾਂ ਤੇ ਜੀਵਨੀ ਸਬੰਧੀ ਚਾਨਣਾ ਪਾਇਆ। ਸਟੇਜੀ ਫਰਜ਼ ਨਿਭਾਉਂਦਿਆਂ ਧਾਰਮਿਕ ਆਗੂ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਦਾ ਸਮੁੱਚਾ ਜੀਵਨ ਪ੍ਰਮਾਤਮਾ ਦੀ ਭਗਤੀ, ਸ਼ਰਧਾ ਤੇ ਵਿਸ਼ਵਾਸ ਨੂੰ ਸਮਰਪਿਤ ਹੈ, ਉਨ੍ਹਾਂ ਦੀਆਂ ਸਿੱਖਿਆਵਾਂ ਦੁਆਰਾ ਮਨੁੱਖੀ ਜੀਵਨ ਦੀ ਸਾਰਥਿਕਤਾ ਨੂੰ ਪਾਇਆ ਜਾ ਸਕਦਾ ਹੈ। ਇਸ ਮੌਕੇ ਸੰਤ ਮਹਾਂਪੁਰਸ਼ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਆਦਿ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਸਮਾਗਮ ਪ੍ਰਬੰਧਕ ਬਾਬਾ ਹਰਜੀਤ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਸ਼੍ਰੀ ਚੰਦ ਜੀ ਮਹਾਨ ਤਪੱਸਵੀ, ਧਰਮੀ ਮਹਾਂਪੁਰਖ ਸਨ, ਉਨ੍ਹਾਂ ਦੇ ਸਮੁੱਚੇ ਜੀਵਨ ਨੂੰ ਵਿਚਾਰਨਾ ਤੇ ਉਪਦੇਸ਼ਾਤਮਕ ਸਿੱਖਿਆਵਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਸਮੂਹ ਮਹਾਂਪੁਰਸ਼ਾਂ, ਰਾਗੀ, ਢਾਡੀ, ਕਵੀਸ਼ਰ, ਜਥਿਆਂ ਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੰਗਤਾਂ ਲਈ ਤਿੰਨ ਦਿਨ ਗੁਰੂ ਕਾ ਲੰਗਰ ਲਗਾਇਆ ਗਿਆ। ਉਨ੍ਹਾਂ ਪ੍ਰਵਾਸੀ ਵੀਰ ਜਗੀਰ ਸਿੰਘ ਪੱਤੜ, ਬਲਬੀਰ ਸਿੰਘ ਪੱਤੜ, ਬਲਰਾਜ ਸਿੰਘ, ਜੁਵਰਾਜ ਸਿੰਘ ਪੱਤੜ, ਲਾਡੀ ਪੱਤੜ ਸਮੇਤ ਸਮੂਹ ਸੰਗਤਾਂ ਤੇ ਸਹਿਯੋਗੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤਹਿਸੀਲਦਾਰ ਸਤਿਬੀਰ ਸਿੰਘ ਚੰਦੀ, ਜਥੇਦਾਰ ਸੁਖਜਿੰਦਰ ਸਿੰਘ ਬੱਬਰ, ਆਪ ਆਗੂ ਇੰਦਰਜੀਤ ਸਿੰਘ ਜੁਗਨੂੰ, ਸਤਨਾਮ ਸਿੰਘ, ਰਛਪਾਲ ਸਿੰਘ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਭਾਈ ਜਗਜੀਤ ਸਿੰਘ ਜੱਗਾ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ, ਲਖਬੀਰ ਸਿੰਘ ਸ਼ਾਹੀ, ਸੁਰਜੀਤ ਸਿੰਘ ਵਿੱਕੀ, ਸੁਰਿੰਦਰਪਾਲ ਸਿੰਘ, ਜੋਗਿੰਦਰ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਰਾਕੇਸ਼ ਕੁਮਾਰ, ਧੰਨਪ੍ਰੀਤ ਸਿੰਘ ਭਾਟੀਆ, ਅਮਰੀਕ ਸਿੰਘ, ਜਗੀਰ ਸਿੰਘ ਪੱਤੜ, ਭਾਈ ਗੁਰਦਿਆਲ ਸਿੰਘ, ਕਰਮਜੋਤ ਸਿੰਘ ਰਾਜਾ, ਹਰਜਿੰਦਰ ਸਿੰਘ ਬਾਵਾ, ਨਵਜੀਤ ਸਿੰਘ ਰਾਜੂ, ਰਾਜੇਸ਼ ਕੁਮਾਰ ਮਹਿਰਾ, ਕਿਸ਼ੋਰ ਰਾਜਪੂਤ, ਜਸਵਿੰਦਰ ਸਿੰਘ, ਕਰਮਜੋਤ ਸਿੰਘ ਪੱਤੜ, ਬੀਬੀ ਰਣਜੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਕੌਰ, ਭਾਈ ਅਮਰੀਕ ਸਿੰਘ ਪੱਤੜ, ਪਰਮਜੀਤ ਸਿੰਘ, ਬਾਬਾ ਬਲਵੰਤ ਸਿੰਘ, ਕੁਲਵੰਤ ਸਿੰਘ, ਜੁਵਰਾਜ ਸਿੰਘ ਪੱਤੜ, ਸੇਵਾਦਾਰ ਰਛਪਾਲ ਸਿੰਘ, ਜੋਧ ਸਿੰਘ ਸਮੇਤ ਸਮੂਹ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਤੇ ਸੰਗਤਾਂ ਹਾਜ਼ਰ ਸਨ।