ਨਾਗ ਪੰਚਮੀ ਮੌਕੇ ਸਮਾਗਮ ਕਰਵਾਇਆ ਨਾਗ ਪੰਚਮੀ ਮੌਕੇ ਸ਼ਿਵ ਮੰਦਰ ਚੌੜਾ ਖੂਹ ਵਿਖੇ ਸਮਾਗਮ ਕਰਵਾਇਆ
Publish Date: Tue, 18 Aug 2026 08:34 PM (IST)
Updated Date: Tue, 18 Aug 2026 08:36 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਵਣ ਮਹੀਨੇ ਦੇ ਚੱਲ ਰਹੇ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਪ੍ਰਧਾਨ ਰਕੇਸ਼ ਨੀਟੂ ਦੀ ਅਗਵਾਈ ਹੇਠ ਨਾਗ ਪੰਚਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਮੰਦਰ ਵਿੱਚ ਸ਼ਰਧਾਲੂਆਂ ਦੀ ਆਮਦ ਜਾਰੀ ਰਹੀ। ਭਗਤਾਂ ਨੇ ਵੱਧ-ਚੜ੍ਹ ਕੇ ਨਾਗ ਦੇਵਤਾ ਦੀ ਪੂਜਾ ਅਰਚਨਾ ਕਰਨ ਦੇ ਨਾਲ-ਨਾਲ ਭਗਵਾਨ ਸ਼ੰਕਰ ਦੀ ਵੀ ਵਿਧੀਵਤ ਪੂਜਾ ਕੀਤੀ ਤੇ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਨਾਗ ਪੰਚਮੀ ਦੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਪੰਡਿਤ ਲਛਮਣ ਪ੍ਰਸਾਦ ਨੇ ਕਿਹਾ ਕਿ ਸਨਾਤਨ ਧਰਮ ਵਿੱਚ ਨਾਗ ਦੇਵਤਾ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਹ ਪਵਿੱਤਰ ਦਿਹਾੜਾ ਸਾਨੂੰ ਕੁਦਰਤ ਤੇ ਜੀਵ-ਜੰਤੂਆਂ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਪਹੁੰਚੇ। ਉਨ੍ਹਾਂ ਨੇ ਭਗਵਾਨ ਸ਼ੰਕਰ ਤੇ ਨਾਗ ਦੇਵਤਾ ਦੀ ਪੂਜਾ ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਾਵਣ ਮਹੀਨੇ ਦੌਰਾਨ ਮੰਦਰ ਵਿੱਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਲਈ ਪ੍ਰਧਾਨ ਰਕੇਸ਼ ਨੀਟੂ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ, ਧਾਰਮਿਕ ਪਰੰਪਰਾਵਾਂ ਤੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਪ੍ਰਧਾਨ ਰਕੇਸ਼ ਨੀਟੂ ਵੱਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮਾਤਾ ਦੀ ਚੁੰਨਰੀ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਕੇਸ਼ ਨੀਟੂ, ਖਜ਼ਾਨਚੀ ਡਿੰਪਲ ਟੰਡਨ, ਸੰਜੇ ਧੀਰ, ਦੀਪਕ ਧੀਰ ਰਾਜੂ ਪ੍ਰਧਾਨ (ਸਾਬਕਾ ਪ੍ਰਧਾਨ ਨਗਰ ਕੌਂਸਲ), ਨਵਨੀਤ ਚੀਮਾ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ), ਪਵਨ ਕਨੌਜੀਆ ਕੌਂਸਲਰ, ਕੌਂਸਲਰ ਨੰਬਰਦਾਰ ਕਸ਼ਮੀਰ ਸਿੰਘ, ਗੁਰਮੀਤ ਹੈਪੀ ਸ਼ੇਰਪੁਰ ਸੱਦਾ, ਭਜਨ ਚੁਨੀਆਂ ਵਾਲਾ, ਸੁਖਵਿੰਦਰ ਸਿੰਘ ਜੌਹਲ, ਸਮੁੰਦਰ ਢਿੱਲੋਂ (ਆਰਕੀਟੈਕਟ), ਹਰਭਜਨ ਸਿੰਘ ਢਿੱਲੋਂ, ਗੁਰਮੀਤ ਹੈਪੀ, ਡਾ. ਬਲਰਾਮਪੁਰੀ, ਸੰਦੀਪ ਅਰੋੜਾ, ਗੋਰਾ ਗੁਜਰਾਤ, ਸੋਨੂ ਸ਼ਾਹ, ਪੰਡਿਤ ਲਕਸ਼ਮਣ ਪ੍ਰਸਾਦ, ਅਤੁਲ ਅਰੋੜਾ, ਰਾਜਾ ਪੰਡਤ, ਸੰਨੀ ਸੰਧੂ, ਰੋਹਿਤ ਜੈਨ, ਬਾਬਾ ਬਲੌਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।