ਭਵਾਨੀਪੁਰ ’ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਭਵਾਨੀਪੁਰ ਦੇ ਦੁਰਗਾ ਭਵਾਨੀ ਮੰਦਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Thu, 26 Nov 2026 10:21 PM (IST)
Updated Date: Thu, 26 Nov 2026 10:22 PM (IST)
ਮਰੀਜ਼ਾਂ ਦਾ ਮੁਫ਼ਤ ਚੈੱਕਅੱਪ, ਖੂਨ ਦੀ ਜਾਂਚ ਤੇ ਦਵਾਈਆਂ ਵੰਡੀਆਂ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਗਾ : ਪਿੰਡ ਭਵਾਨੀਪੁਰ ਦੇ ਸ੍ਰੀ ਦੁਰਗਾ ਭਵਾਨੀ ਮੰਦਰ ਵਿਖੇ ਸ੍ਰੀ ਨਿਰਮਲਾ ਦੇਵੀ ਹਸਪਤਾਲ, ਕਪੂਰਥਲਾ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਰੀਜ਼ਾਂ ਦਾ ਮੁਫ਼ਤ ਸਿਹਤ ਚੈੱਕਅੱਪ ਕਰਨ ਦੇ ਨਾਲ-ਨਾਲ ਖੂਨ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਸਬੰਧੀ ਬਲਾਕ ਸੰਮਤੀ ਮੈਂਬਰ ਪੰਡਿਤ ਨੀਰਜ ਸ਼ਰਮਾ ਨੇ ਦੱਸਿਆ ਕਿ ਇਸ ਨੇਕ ਉਪਰਾਲੇ ਦਾ ਮੁੱਖ ਮਕਸਦ ਪਿੰਡ ਵਾਸੀਆਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਕੈਂਪ ਦੌਰਾਨ ਡਾ. ਕਵਿਤ ਟੌਮ ਤੇ ਡਾ. ਮੀਤੂ ਸੂਦ ਵੱਲੋਂ ਆਪਣੀਆਂ ਸਿਹਤ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਬਲਾਕ ਸੰਮਤੀ ਮੈਂਬਰ ਪੰਡਿਤ ਨੀਰਜ ਸ਼ਰਮਾ, ਸਰਪੰਚ ਚਰਨਜੀਤ ਬਾਜਵਾ, ਪੰਡਿਤ ਸੁਖਦੇਵ ਰਾਜ, ਕੁਲਵਿੰਦਰ ਸਿੰਘ, ਰੋਹਿਤ ਸ਼ਰਮਾ, ਵੇਦ ਪ੍ਰਕਾਸ਼, ਹਰਭਜਨ ਸਿੰਘ, ਧੀਰਾ ਸਿੰਘ ਕੰਗ, ਪੰਚਾਇਤ ਮੈਂਬਰ ਜਗਦੀਸ਼ ਸਿੰਘ, ਲੰਬਰਦਾਰ ਲਖਵਿੰਦਰ ਸਿੰਘ, ਨੱਪੂ ਬਾਜਵਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਨੇਕ ਉਪਰਾਲੇ ਨੀਰਜ ਸ਼ਰਮਾ ਨੇ ਸ੍ਰੀ ਨਿਰਮਲਾ ਦੇਵੀ ਹਸਪਤਾਲ ਦੀ ਸਮੁੱਚੀ ਟੀਮ ਤੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਤੇ ਅਜਿਹੇ ਸਿਹਤ ਕੈਂਪ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ।