ਪਿੰਡ ਠੀਂਡਾ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਲਗਾਇਆ ਪਿੰਡ ਠੀਂਡਾ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਲਗਾਇਆ
Publish Date: Thu, 22 Oct 2026 07:31 PM (IST)
Updated Date: Thu, 22 Oct 2026 07:33 PM (IST)
ਗੁਰਪਾਲ ਸਿੰਘ ਪਰਹਾਰ, ਪੰਜਾਬੀ ਜਾਗਰਣ ਪਾਂਸ਼ਟਾ : ਇਲਾਕੇ ਵਿਚਲੀ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਰਜਿ. ਅਜਨੋਹਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ, ਵੱਲੋਂ ਇਲਾਕਾ ਨਿਵਾਸੀ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਵੱਲੋਂ ਵਰੋਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਉਕਤ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦੱਸਿਆ ਕਿ ਸਿੱਖ ਕੌਮ ਦੇ ਸੂਰਵੀਰ ਯੋਧੇ ਹਰੀ ਸਿੰਘ ਨਲੂਆ ਜੀ ਤੇ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਨਿੱਘੀ ਯਾਦ ਵਿਚ 7ਵਾਂ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਲਾਇਨਜ਼ ਕਲੱਬ ਆਦਮਪੁਰ ਤੇ ਲਾਇਨਜ਼ ਆਈ ਹਸਪਤਾਲ ਸੋਸਾਇਟੀ ਆਦਮਪੁਰ ਵੱਲੋਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਰਜਿ. ਅਜਨੋਹਾ ਤੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਤੇ ਲੈਬੋਰਟਰੀ ਪਿੰਡ ਨਰੂੜ ਦੇ ਸਹਿਯੋਗ ਨਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਪਿੰਡ ਠੀਂਡਾ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਲਾਇਨਜ਼ ਆਈ ਹਸਪਤਾਲ ਆਦਮਪੁਰ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 120 ਮਰੀਜ਼ਾਂ ਦਾ ਚੈਕਅੱਪ ਕਰਕੇ ਫਰੀ ਵਿੱਚ ਦਵਾਈਆਂ ਦਿੱਤੀਆਂ ਗਈਆਂ ਤੇ 20 ਮਰੀਜ਼ਾਂ ਦੇ ਫਰੀ ਵਿੱਚ ਆਪ੍ਰੇਸ਼ਨ 5 ਨਵੰਬਰ ਨੂੰ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਹੋਣਗੇ। ਇਸ ਮੌਕੇ ਹਾਜ਼ਰ ਗੁਰੂ ਘਰ ਦੇ ਵਜ਼ੀਰ ਮਾਸਟਰ ਗੁਰਪਾਲ ਸਿੰਘ, ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਤਰਸੇਮ ਸਿੰਘ ਖਾਲਸਾ ਠੀਂਡਾ, ਡਾ. ਸਰਬਜੀਤ ਸਿੰਘ, ਆਈ ਡੋਨੇਟ ਚੇਅਰਮੈਨ ਹਰਵਿੰਦਰ ਸਿੰਘ ਪਰਹਾਰ ਕਾਲਰਾ, ਉਪ ਪ੍ਰਧਾਨ ਅਮਰਜੀਤ ਸਿੰਘ, ਬਹਾਦਰ ਸਿੰਘ, ਬਲਜੀਤ ਸਿੰਘ ਬਿੱਲਾ ਅਜਨੋਹਾ, ਤਰਨਜੀਤ ਸਿੰਘ ਖਾਲਸਾ, ਕੁਲਵਿੰਦਰ ਸਿੰਘ ਖਾਲਸਾ, ਕੁਲਵੀਰ ਸਿੰਘ ਸਾਬਕਾ ਸਰਪੰਚ, ਗੁਰਪਾਲ ਸਿੰਘ, ਨਰਿਦਰ ਸਿੰਘ, ਸ਼ਹਿਬਾਜ਼ ਸਿੰਘ, ਗੁਰਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।