- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਨੌਜਵਾਨਾਂ ਤੇ ਹੋਇਆ ਝੂਠਾ ਕਰੋਸ ਪਰਚਾ ਦਰਜ , ਪੁਲਿਸ ਨੇ ਬਿਨਾਂ ਜਾਂਚ ਕੀਤੇ ਕੀਤੀ ਕਾਨੂੰਨੀ ਕਾਰਵਾਈ: ਸਾਬਕਾ ਕੌਂਸਲਰ ਸਿਮਰਨਜੀਤ ਧੀਰ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਸਾਡੇ ’ਤੇ ਝੂਠਾ ਕਰਾਸ ਪਰਚਾ ਦਰਜ ਕੀਤਾ ਗਿਆ ਹੈ। ਸਾਬਕਾ ਕੌਂਸਲਰ ਸਿਮਰਨਜੀਤ ਕੌਰ ਧੀਰ, ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਸੰਦੀਪ ਕੌਰ ਚੀਮਾ, ਜਥੇਦਾਰ ਦਰਬਾਰਾ ਸਿੰਘ ਵਿਰਦੀ ਨੇ ਪੁਲਿਸ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਪੁਲਿਸ ਧੱਕੇਸ਼ਾਹੀ ’ਤੇ ਉੱਤਰ ਆਈ ਹੈ ਤੇ ਜਾਣਬੁੱਝ ਕੇ ਸਾਡੇ ਨੌਜਵਾਨਾਂ ’ਤੇ ਝੂਠੇ ਮਾਮਲੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ, ਪੁਲਿਸ ਵੱਲੋਂ ਉਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤੇ ਮੁੱਖ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਸਲ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ ਤੇ ਮੌਜੂਦਾ ਸਰਕਾਰ ਦੇ ਇਸ਼ਾਰੇ ’ਤੇ ਸਾਡੇ ਨੌਜਵਾਨਾਂ ਨੂੰ ਝੂਠੇ ਮਾਮਲੇ ਵਿਚ ਲਪੇਟ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਉਸ ਸਮੇਂ ਦੀ ਲੜਾਈ ਦੀ ਵੀਡੀਓ ਵੀ ਮੌਜੂਦ ਹੈ, ਜਿਸ ਵਿਚ ਵਿਜੇ ਕੁਮਾਰ ਤੇ ਉਸਦੇ ਸਾਥੀ ਦੀ ਉਕਤ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਅਜੇ ਕੁਮਾਰ ਦੂਸਰੀ ਪਾਰਟੀ ਵੱਲੋਂ ਦਾਖਲ ਹੋਇਆ ਹੈ, ਉਹ ਆਪ ਸੱਟਾਂ ਮਾਰ ਕੇ ਦਾਖਲ ਹੋਇਆ ਹੈ ਕਿਉਂਕਿ ਲੜਾਈ ਸ਼ਾਮ 7 ਵਜੇ ਹੋਈ ਸੀ ਅਤੇ ਉਕਤ ਨੌਜਵਾਨ ਰਾਤ 2 ਵਜੇ ਸਿਵਲ ਹਸਪਤਾਲ਼ ਕਪੂਰਥਲਾ ਵਿਖੇ ਦਾਖਲ ਹੋਇਆ ਹੈ।
ਉਨ੍ਹਾਂ ਨੇ ਐੱਸਐੱਸਪੀ ਕਪੂਰਥਲਾ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਝੂਠੇ ਦਰਜ ਹੋਏ ਮਾਮਲੇ ਨੂੰ ਰੱਦ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਨਹੀਂ ਤਾਂ ਮਜਬੂਰਨ ਸਾਡੇ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਤੇ ਐੱਸਐੱਸਪੀ ਕਪੂਰਥਲਾ ਦਾ ਘੇਰਾਅ ਕੀਤਾ ਜਾਵੇਗਾ।
ਜਦੋਂ ਇਸ ਸਬੰਧ ’ਚ ਜਾਂਚ ਅਧਿਕਾਰੀ ਏਐੱਸਆਈ ਹਰਭਜਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕਾਨੂੰਨ ਦੇ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਸਾਨੂੰ ਸਿਵਲ ਹਸਪਤਾਲ ਤੋਂ ਦੋ ਐੱਮਆਰਆਈ ਮਿਲੀਆਂ ਸਨ, ਜਿਸ ਦੇ ਅਧੀਨ ਦੋਵਾਂ ਧਿਰਾਂ ’ਤੇ ਕਰਾਸ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮੌਕੇ ਚਾਚਾ ਸੁਰਿੰਦਰਜੀਤ ਸਿੰਘ, ਰਾਜਪਾਲ ਪਾਲਾ, ਬਲਦੇਵ ਰਾਜ, ਸ਼ੁਬਾਸ਼ ਕਾਲਾ, ਲਖਵਿੰਦਰ ਗੋਲਾ, ਦਲਬੀਰ ਸਿੰਘ, ਸੁਰਜੀਤ ਬਿੱਲੂ, ਸਤਦੇਵ, ਗੁਰਦੇਵ, ਬਲਜੀਤ ਦਾਰਾ, ਸੰਦੀਪ ਅਰੋੜਾ, ਸਤਪਾਲ, ਪਵਨ, ਪਵਨਦੀਪ, ਪ੍ਰਦੀਪ ਕੁਮਾਰ, ਲਾਡੀ, ਬਿੰਦੂ, ਕਾਲਾ, ਨਿੱਕਾ, ਤਰਸੇਮ, ਸੋਨੂ, ਧਰਮਪਾਲ, ਪੱਪੂ, ਡਾ. ਮੰਗਾ, ਸੁਖਵਿੰਦਰ ਸਿੰਘ, ਰਾਜਕੁਮਾਰ, ਰਾਜਾ, ਕੁਲਦੀਪ, ਹੀਰਾ, ਹਰਜੀਤ, ਪੱਪੀ, ਦਵਿੰਦਰ ਭਗਤ, ਦਲਬੀਰ ਸਿੰਘ ਵਿਰਦੀ ਆਦਿ ਮੌਜੂਦ ਸਨ।