- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫਦ ਐੱਸ ਡੀ ਐੱਮ ਨੂੰ ਮਿਲਿਆ

ਜਨਗਣਨਾ ਡਿਊਟੀਆਂ ਨੇੜੇ ਲਗਾਉਣ ਤੇ ਮੈਡੀਕਲ ਸਮੱਸਿਆਵਾਂ ਤੋਂ ਪੀੜਤ ਅਧਿਆਪਕਾਂ ਨੂੰ ਛੋਟ ਦੇਣ ਦੀ ਕੀਤੀ ਮੰਗ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਗੌਰਮਿੰਟ ਟੀਚਰਜ਼ ਯੂਨੀਅਨ ਕਪੂਰਥਲਾ ਦਾ ਵਫਦ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਤੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਜਸਵਿੰਦਰ ਸਿੰਘ ਸ਼ਿਕਾਰਪੁਰ ਸੁਖਵਿੰਦਰ ਸਿੰਘ ਕਾਲੇਵਾਲ ਦੀ ਅਗਵਾਈ ਹੇਠ ਐੱਸਡੀਐੱਮ ਜਸਜੀਤ ਸਿੰਘ ਸੁਲਤਾਨਪੁਰ ਲੋਧੀ ਨੂੰ ਮਿਲਿਆ। ਵਫ਼ਦ ਨੇ ਐੱਸਡੀਐੱਮ ਜਸਜੀਤ ਸਿੰਘ ਤੋਂ ਮੰਗ ਕੀਤੀ ਕਿ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਜਨਗਣਨਾ ਡਿਊਟੀ ਤੋਂ ਗੈਰਹਾਜ਼ਰ ਅਧਿਆਪਕਾਂ ਉੱਪਰ ਕਾਰਵਾਈ ਲਈ ਜ਼ਿਲ੍ਹਾ ਸਿਖਿਆ ਅਫ਼ਸਰ ਨੂੰ ਕੱਢਿਆ ਪੱਤਰ ਵਾਪਸ ਲਿਆ ਜਾਵੇ ਕਿਉਂਕਿ ਇਨ੍ਹਾਂ ਅਧਿਆਪਕਾਂ ਨੇ ਆਪਣਾ ਜਾਇਜ਼ ਕਾਰਨ ਦਫਤਰ ਨੂੰ ਦੱਸ ਦਿੱਤੇ ਸਨ। ਐੱਸਡੀਐੱਮ ਜਸਜੀਤ ਸਿੰਘ ਨੇ ਮੌਕੇ ’ਤੇ ਕਾਰਜ ਸਾਧਕ ਅਫ਼ਸਰ ਨੂੰ ਫੋਨ ਕਰ ਕੇ ਮਸਲਾ ਹੱਲ ਕਰਨ ਲਈ ਕਿਹਾ। ਵਫਦ ਨੇ ਇਹ ਵੀ ਮੰਗ ਕੀਤੀ ਕਿ ਦੂਜੇ ਗੇੜ ਦੀ ਸੈਂਸਜ਼ ਡਿਊਟੀ ਪਹਿਲੇ ਗੇੜ ਦੇ ਪਿੰਡ ਵਿੱਚ ਹੀ ਲਗਾਈ ਜਾਵੇ ਜਾਂ ਘਰ ਤੇ ਸਕੂਲ ਦੀ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨੇੜੇ ਲਗਾਈ ਜਾਵੇ। ਐੱਸਡੀਐੱਮ ਜਸਜੀਤ ਸਿੰਘ ਸੁਲਤਾਨਪੁਰ ਲੋਧੀ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਪ੍ਰਕਾਰ ਨਾਲ ਅਧਿਆਪਕਾਂ ਤੇ ਮਹਿਲਾ ਅਧਿਆਪਕਾਂ ਦੀ ਸਹੂਲਤ ਅਨੁਸਾਰ ਡਿਊਟੀ ਸਕੂਲ ਤੇ ਘਰ ਦੀ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ 90 ਪ੍ਰਤੀਸ਼ਤ ਨੇੜੇ ਤੋਂ ਨੇੜੇ ਹੀ ਲਗਾਈ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਵਫ਼ਦ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਗੰਭੀਰ ਬਿਮਾਰੀ ਤੋਂ ਪੀੜਤ ਜਾਂ ਕੋਈ ਹੋਰ ਮੈਡੀਕਲ ਸਮੱਸਿਆ ਵਾਲੇ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦੇ ਦਿੱਤੀ ਜਾਵੇਗੀ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਦੇ ਇਸ ਵਫ਼ਦ ਦੇ ਨਾਲ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਜਸਵਿੰਦਰ ਸਿੰਘ ਸ਼ਿਕਾਰਪੁਰ ਸੁਖਵਿੰਦਰ ਸਿੰਘ ਕਾਲੇਵਾਲ, ਮਨਜਿੰਦਰ ਸਿੰਘ ਠੱਟਾ, ਸੁਖਵਿੰਦਰ ਸਿੰਘ ਕਾਲੇਵਾਲ, ਅਮਨਦੀਪ ਸਿੰਘ ਖਿੰਡਾ, ਯਾਦਵਿੰਦਰ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਟਿੱਬਾ, ਤੇਜਿੰਦਰਪਾਲ ਸਿੰਘ, ਪ੍ਰਦੀਪ ਸਿੰਘ ਟੋਨੀ, ਚੰਦਨ ਮਨਚੰਦਾ ਆਦਿ ਅਧਿਆਪਕ ਹਾਜ਼ਰ ਸਨ।