ਨਡਾਲਾ-ਸੁਭਾਨਪੁਰ ਸੜਕ ਰਿਪੇਅਰ ਕਰਨ ਦੀ ਕੀਤੀ ਮੰਗ
ਨਡਾਲਾ-ਸੁਭਾਨਪੁਰ ਸੜਕ ਰਿਪੇਅਰ ਕਰਨ ਸਬੰਧੀ ਐਕਸੀਐਨ ਵਿਸ਼ਾਲ ਜੰਗਰਾਲ ਨੂੰ ਵਫਦ ਮਿਲਿਆ
Publish Date: Sat, 26 Sep 2026 09:22 PM (IST)
Updated Date: Sat, 26 Sep 2026 09:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨਡਾਲਾ-ਸਭਾਨਪੁਰ ਸੜਕ ਜੋਕਿ ਕਈ ਸਾਲਾਂ ਬਾਅਦ ਬਣ ਰਹੀ ਹੈ, ਦੋ ਮਹੀਨੇ ਬਾਅਦ ਭੁਰਨੀ ਸ਼ੁਰੂ ਹੋ ਗਈ ਸੀ, ਠੇਕੇਦਾਰ ਵੱਲੋਂ ਕਰੀਬ 21-22 ਥਾਵਾਂ ਤੋਂ ਸੜਕ ’ਤੇ ਖੱਡੇ ਮਾਰ ਕੇ ਸੜਕ ਦਾ ਮਟੀਰੀਅਲ ਜੇਸੀਬੀ ਨਾਲ ਸੜਕ ਤੇ ਕਿਨਾਰਿਆਂ ’ਤੇ ਖਿਲਾਰ ਦਿੱਤਾ ਸੀ। 10 ਦਿਨ ਪਹਿਲਾਂ ਇਨ੍ਹਾਂ ਖੱਡਿਆਂ ਨੂੰ ਠੀਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐਕਸੀਐਨ ਪੀਡਬਲਯੂ ਵਿਭਾਗ ਵਿਸ਼ਾਲ ਜੰਗਰਾਲ ਨੂੰ ਮਿਲਿਆ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਫਿਰ ਇਲਾਕਾ ਨਿਵਾਸੀਆਂ ਦਾ ਵਫ਼ਦ ਐਕਸੀਅਨ ਵਿਸ਼ਾਲ ਜੰਗਰਾਲ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਿਆ ਤੇ ਇਨ੍ਹਾਂ ਖੱਡਿਆਂ ਨੂੰ ਰਿਪੇਅਰ ਕਰਕੇ ਸੜਕ ਨੂੰ ਵਧੀਆ ਬਣਾਏ ਜਾਣ ਦੀ ਮੰਗ ਕੀਤੀ, ਤਾਂ ਜੋ ਆਵਾਜਾਈ ਦੇ ਸਾਧਨ ਵਧੀਆ ਹਾਲਤ ਵਿੱਚ ਚੱਲ ਸਕਣ ਤੇ ਰਾਹਗੀਰਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਹੁਣ ਸਕੂਟਰ, ਕਾਰਾਂ ਤੇ ਰਾਹਗੀਰਾਂ ਨੂੰ ਵੀ ਸੱਟਾ ਫੇਟਾਂ ਤੇ ਇੱਕ-ਦੋ ਮੌਤਾਂ ਵੀ ਹੋ ਗਈਆਂ ਸਨ। ਐਕਸੀਅਨ ਸਾਹਿਬ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਇੱਕ-ਦੋ ਦਿਨਾਂ ਵਿੱਚ ਇਹ ਸੜਕ ਰਿਪੇਅਰ ਕਰਵਾ ਦਿੱਤੀ ਜਾਵੇਗੀ। ਇਸ ਵਫਦ ਵਿੱਚ ਗੁਰਦੀਪ ਸਿੰਘ, ਸੁੱਚਾ ਸਿੰਘ, ਗੁਰਚਰਨ ਸਿੰਘ ਘੁੰਮਣ ਤੇ ਜਸਵੰਤ ਵਿਰਲੀ ਸ਼ਾਮਲ ਸਨ।