ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਲੰਗਰ ਲਗਾਇਆ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਲੰਗਰ ਲਗਾਇਆ
Publish Date: Mon, 26 Oct 2026 07:55 PM (IST)
Updated Date: Mon, 26 Oct 2026 07:58 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਲੰਗਰ ਲਗਾਉਣਾ ਬਹੁਤ ਹੀ ਪੁੰਨ ਦਾ ਕਾਰਜ ਹੈ ਤੇ ਕਿਸੇ ਦੀ ਭੁੱਖ ਮਿਟਾਉਣਾ ਉਸ ਤੋਂ ਵੀ ਵੱਡੀ ਗੱਲ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏਸੀਪੀ ਧੀਰੇਂਦਰ ਵਰਮਾ ਨੇ ਬਸਪਾ ਅੰਬੇਡਕਰ ਦੇ ਸੀਨੀਅਰ ਆਗੂ ਪਿਆਰਾ ਨਾਲ ਭੱਟੀ ਤੇ ਸਾਬਕਾ ਕੌਂਸਲਰ ਗੋਗੀ ਭੱਟੀ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਲਗਾਏ ਗਏ ਬਦਾਮਾਂ ਵਾਲੀ ਖੀਰ ਤੇ ਪੂੜੀਆਂ-ਛੋਲਿਆਂ ਦੇ ਲੰਗਰ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ। ਉਨ੍ਹਾਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਬਸਪਾ ਅੰਬੇਡਕਰ ਦੇ ਕੌਮੀ ਸਕੱਤਰ ਬਲਵੰਤ ਸਿੰਘ ਤੇ ਪਿਆਰਾ ਲਾਲ ਭੱਟੀ ਵੱਲੋਂ ਏਸੀਪੀ ਧੀਰੇਂਦਰ ਵਰਮਾ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਗੋਗੀ ਭੱਟੀ, ਵਿਕਾਸ ਭੱਟੀ, ਬਸਪਾ ਅੰਬੇਡਕਰ ਦੇ ਕੌਮੀ ਜਨਰਲ ਸਕੱਤਰ ਬਲਵੰਤ ਸਿੰਘ ਸੁਲਤਾਨਪੁਰੀ, ਪੂਜਾ ਸਹੋਤਾ, ਆਸ਼ਾ ਰਾਣੀ, ਹਨੀ ਸਹੋਤਾ, ਸੁਰਿੰਦਰ ਦੱਤ, ਬਲਦੇਵ ਸਿੰਘ ਮਨਿਆਲਾ ਰਾਮ ਸਰੂਪ ਕਨੋਜੀਆ, ਰਾਹੁਲ ਨਾਹਰ, ਮੁਕੇਸ਼ ਚੌਹਾਨ, ਰਜਿੰਦਰ ਸੁਲਤਾਨਵੀ, ਚੰਦਰ ਮੋਹਨ ਲਾਹੌਰਾ, ਰਾਜੂ ਨਾਨਾਂ ਵਾਲਾ, ਹਰਭਜਨ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ ਪੀਕੇ ਟੇਲਰ, ਬਲਦੇਵ ਸਿੰਘ ਜੱਜ, ਬਿੱਲਾ ਮਨਿਆਰੀ ਵਾਲਾ, ਪ੍ਰਮੋਦ ਕੁਮਾਰ ਭੱਲਾ, ਜੋਗਿੰਦਰ ਪਾਲ ਚੌਹਾਨ ਆਦਿ ਵੀ ਹਾਜ਼ਰ ਸਨ।