- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰ ਸ਼ੇਖੂਪੁਰ ਵੱਲੋਂ ਟੀਚਰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਸੰਤੋਖ ਸਿੰਘ ਮੱਲ੍ਹੀ ਦਾ ਯਾਦਗਾਰੀ ਸਨਮਾਨ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸਿੱਖਿਆ ਬਲਾਕ ਕਪੂਰਥਲਾ-1 ਅਧੀਨ ਪੈਂਦੇ ਸੈਲਫ ਮੇਡ ਸਰਕਾਰੀ ਐਲੀਮੈਂਟਰੀ ਸਮਾਰਟ ਸੈਂਟਰ ਸਕੂਲ ਸ਼ੇਖੂਪੁਰ ਵੱਲੋਂ ਟੀਚਰ ਸਟੇਟ ਐਵਾਰਡ ਮਿਲਣ ਦੀ ਵਿਲੱਖਣ ਪ੍ਰਾਪਤੀ ਲਈ ਸੰਤੋਖ ਸਿੰਘ ਮੱਲ੍ਹੀ ਦਾ ਸਨਮਾਨ ਕਰਨ ਹਿਤ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਾਬਕਾ ਸੈਂਟਰ ਹੈੱਡ ਟੀਚਰ ਅਮਰਜੀਤ ਕੋਮਲ, ਬਲਵੀਰ ਸਿੰਘ ਢਪਈ, ਹੈੱਡ ਟੀਚਰ ਰਜੇਸ਼ ਕੁਮਾਰ ਮੈਂਗੀ ਤੇ ਹੈੱਡ ਟੀਚਰ ਰੇਖਾ ਮੈਂਗੀ ਨੇ ਕੀਤੀ। ਸਮਾਗਮ ਦੇ ਆਰੰਭ ਵਿੱਚ ਅਧਿਆਪਕਾ ਮੈਡਮ ਰਚਨਾ ਪੁਰੀ ਤੇ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਨੇ ਸਾਂਝੇ ਤੌਰ ਉੱਤੇ ਸੰਤੋਖ ਸਿੰਘ ਮੱਲ੍ਹੀ ਦੇ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਦਾ ਵਰਣਨ ਕਰਦਿਆਂ ਕਿਹਾ ਕਿ ਮਿਹਨਤਕਸ਼ ਤੇ ਸੰਘਰਸ਼ੀ ਪਰਿਵਾਰ ਵਿੱਚ ਜਨਮੇ ਸੰਤੋਖ ਮੱਲ੍ਹੀ ਨੇ ਕਰੜੇ ਸੰਘਰਸ਼ ਨਾਲ ਇਹ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਸਨਮਾਨ ਸਮਾਗਮ ਮੌਕੇ ਨੀਤੂ ਆਨੰਦ, ਕੁਲਦੀਪ ਕੌਰ, ਸ਼ੈਲਜਾ ਸ਼ਰਮਾ, ਮਮਤਾ ਦੇਵੀ, ਮਨਮੋਹਨ ਕੌਰ, ਕਮਲਦੀਪ ਬਾਵਾ, ਮੋਨਿਕਾ ਅਰੋੜਾ, ਮੰਜੂ ਰਾਣੀ, ਬਾਰਿੰਦਾ ਸ਼ਰਮਾ, ਸ਼ਮਾ ਰਾਣੀ, ਮੀਨੂ ਰਾਣੀ, ਪਲਕਾ ਜਲੰਧਰਾ, ਸਰੋਜ਼ ਰਾਣੀ, ਸ਼ਮਾ ਰਾਣੀ ਆਦਿ ਦੀ ਹਾਜ਼ਰੀ ਦੌਰਾਨ ਮੱਲੀ ਨੇ ਸੈਂਟਰ ਸ਼ੇਖੂਪੁਰ ਦੇ ਸਮੁੱਚੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਸਟੇਟ ਐਵਾਰਡ ਅਸਲ ਵਿੱਚ ਆਪ ਸਭ ਦੀਆਂ ਦੁਆਵਾਂ ਤੇ ਸਹਿਯੋਗ ਦਾ ਸਿੱਟਾ ਹੈ।