ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ
ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ
Publish Date: Fri, 18 Sep 2026 09:47 PM (IST)
Updated Date: Fri, 18 Sep 2026 09:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਬੀਤੀ ਰਾਤ ਜੇਲ੍ਹ ਰੋਡ ਕਿਲੇ ਵਾਲੇ ਮੁਹੱਲੇ ਸਥਿਤ ਦਾ ਚਰਚ ਲਾਈਟ ਹਾਊਸ ਮਨਿਸਟਰੀ ਪਾਸਟਰ ਬਲਵਿੰਦਰ ਜੀ ਵੱਲੋਂ ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਸੱਦੇ ਗਏ ਮਹਿਮਾਨ ਵਜੋਂ ਮਸੀਹ ਭਲਾਈ ਵਿਕਾਸ ਬੋਰਡ ਦੇ ਜ਼ਿਲਾ ਚੇਅਰਮੈਨ ਡਾ. ਸੈਮੂਅਲ ਤੇ ਉਨ੍ਹਾਂ ਦੀ ਟੀਮ ਨੇ ਚਰਚ ਦੇ ਪ੍ਰਧਾਨ ਐਰਿਕ ਮਸੀਹ, ਮੁੱਖ ਪ੍ਰਚਾਰਕ ਤੇ ਚੀਫ ਗੈਸਟ ਪਾਸਟਰ ਰੀਚਡ ਬੈਨਜਰ ਜੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਸਵਾਗਤ ਕੀਤਾ ਤੇ ਪਾਸਟਰ ਬਲਵਿੰਦਰ ਜੀ ਤੇ ਉਨਾਂ ਦੇ ਚਰਚ ਦੀ ਸਮੁੱਚੀ ਟੀਮ ਤੇ ਸਾਰੀ ਆਈ ਹੋਈ ਸੰਗਤ ਨੂੰ ਇਸ ਮਸੀਹੀ ਬੰਦਗੀ ਕਰਵਾਉਣ ਤੇ ਪ੍ਰਭੁ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਲੱਖ ਲੱਖ ਵਧਾਈਆਂ ਦਿੱਤੀਆਂ। ਇਸ ਦੌਰਾਨ ਸਭਾ ਵਿੱਚ ਮੌਜੂਦ ਪਾਸਟਰ ਵਿਲੀਅਮ ਬਿੱਟੂ, ਪ੍ਰਧਾਨ ਜਸਵਿੰਦਰ ਬਿੱਟਾ, ਐੱਮਸੀ ਵਿਕਾਸ ਮੋਮੀ, ਕੁਲਵੀਰ ਫਗਵਾੜਾ, ਮਲਕੀਤ ਅਟਵਾਲ, ਕਸ਼ਮੀਰ ਕਾਲਾ, ਰਾਹੁਲ ਗਿੱਲ ਤੇ ਖਾਸ ਤੌਰ ’ਤੇ ਸਾਰੇ ਹੀ ਆਦਰਯੋਗ ਕਪੂਰਥਲਾ ਪਾਸਟਰ ਐਸੋਸੀਏਸ਼ਨ ਦੇ ਪਾਸਟਰ ਸਾਹਿਬਾਨਾਂ ਨੇ ਪਹੁੰਚ ਕੇ ਪਾਸਟਰ ਬਲਵਿੰਦਰ ਜੀ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ ਤੇ ਪ੍ਰਾਰਥਨਾ ਕਰਕੇ ਆਪਣੀ ਹਾਜ਼ਰੀ ਲਗਵਾਈ।