--ਵੱਡੀ ਗਿਣਤੀ ’ਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂਆਂ ਨੇ ਕੀਤੀ ਸ਼ਿਰਕਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੈ ਕੇ ਸਤਿਗੁਰੂ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਫੁੱਲਾਂ ਨਾਲ ਸੱਜੀ ਹੋਈ ਪਾਲਕੀ ਵਿੱਚ ਸੁਸ਼ੋਭਿਤ ਪਵਿੱਤਰ ਗ੍ਰੰਥ ਸ਼੍ਰੀ ਰਮਾਇਣ ਦੀ ਅਗਵਾਈ ਹੇਠ ਸਜਾਈ ਗਈ। ਸ਼ੋਭਾ ਯਾਤਰਾ ਮੁਹੱਲਾ ਅਰੋੜਾ ਰਸਤਾ ਤੋਂ ਚੱਲ ਕੇ ਆਰੀਆ ਸਮਾਜ ਚੌਂਕ, ਸਿੰਘ ਭਵਾਨੀ ਮੰਦਿਰ ਚੌਂਕ, ਰਿਸ਼ੀ ਨਗਰ, ਚੌਂਕ ਚੇਲਿਆਂ, ਪੁਰਾਣੀ ਦਾਣਾ ਮੰਡੀ, ਰਾਮਗੜੀਆ ਚੌਂਕ, ਗੁਰੂ ਬਾਜ਼ਾਰ, ਸਦਰ ਬਾਜ਼ਾਰ, ਕਟੜਾ ਬਾਜ਼ਾਰ, ਮੁਹੱਲਾ ਪੰਡੋਰੀ ਤੋ ਹੁੰਦੀ ਹੋਈ ਵਾਪਸ ਪੁੱਜੀ। ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਕਈ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ। ਸ਼ੋਭਾ ਯਾਤਰਾ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਸਤਿਗੁਰ ਵਾਲਮੀਕ ਪ੍ਰਗਟ ਉਤਸਵ ਕਮੇਟੀ ਵੱਲੋਂ ਉਕਤ ਮਹਿਮਾਨਾਂ ਤੇ ਉਨਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਲੰਧਰ ਤੋਂ ਆਇਆ ਹਿੰਦੁਸਤਾਨੀ ਬੈਂਡ ਧਾਰਮਿਕ ਧੁਨਾਂ ਬਿਖੇਰ ਰਿਹਾ ਸੀ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਲ ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਸੀਨੀਅਰ ਆਗੂ ਜਗਜੀਤ ਸਿੰਘ ਚੰਦੀ, ਰਣਜੀਤ ਸਿੰਘ ਰਾਣਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਤੇ ਦੀਪਕ ਧੀਰ ਰਾਜੂ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਨੰਬਰਦਾਰ ਕਸ਼ਮੀਰ ਸਿੰਘ, ਕੌਂਸਲਰ ਰਵੀਕਾਂਤਾ, ਸਾਬਕਾ ਕੌਂਸਲਰ ਸੰਤਪ੍ਰੀਤ ਸਿੰਘ, ਟਕਸਾਲੀ ਅਕਾਲੀ ਆਗੂ ਦਿਲਬਾਗ ਸਿੰਘ ਗਿੱਲ, ਸਾਬਕਾ ਕੌਂਸਲਰ ਜੁਗਲ ਕੋਹਲੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਨਾਲ ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਹਰਨੇਕ ਸਿੰਘ ਵਿਰਦੀ, ਬਲਵੰਤ ਸਿੰਘ ਬੂਲੇ, ਨਰੇਸ਼ ਕੁਮਾਰ ਕੋਹਲੀ, ਦਵਿੰਦਰ ਕੁਮਾਰ ਡੀਕੇ ਅਰੋੜਾ, ਅਮਰ ਸਿੰਘ ਮੰਡ ਸਕੱਤਰ ਕਿਸਾਨ ਸੈੱਲ ਪੰਜਾਬ ਕਾਂਗਰਸ, ਗੁਰਮੇਜ ਸਿੰਘ ਮੈਂਬਰ, ਧਰਮਿੰਦਰ ਸ਼ਰਮਾ, ਬਲਜਿੰਦਰ ਸਿੰਘ ਪੀਏ, ਜਤਿੰਦਰ ਕੁਮਾਰ, ਯੋਗੇਸ਼ ਲਾਹੌਰਾ, ਵਿਪਨ ਨਾਹਰ, ਕਰਨਵੀਰ ਚੌਹਾਨ, ਰਜਿੰਦਰ ਸੁਲਤਾਨਵੀ, ਰਾਹੁਲ ਨਾਹਰ ਤੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਮਹੱਲਾ ਅਰੋੜਾ ਰਸਤਾ ਦੇ ਆਗੂ ਸਨ। ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਦੇ ਨਾਲ ਸਤਪਾਲ ਮਦਾਨ ਸੀਨੀਅਰ ਆਪ ਆਗੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਦਿਨੇਸ਼ ਧੀਰ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਗੁਰਵਿੰਦਰ ਕੌਰ, ਸਾਬਕਾ ਕੌਂਸਲਰ ਵਿੱਕੀ ਚੌਹਾਨ ਤੇ ਰਜਿੰਦਰ ਸਿੰਘ, ਪ੍ਰਧਾਨ ਸੁਰਿੰਦਰ ਅਰੋੜਾ, ਵਿਪੁਲ ਚੌਹਾਨ, ਨੌਜਵਾਨ ਸਭਾ ਮੁਹੱਲਾ ਸੈਯਦਾਂ ਦੇ ਪ੍ਰਧਾਨ ਰਵੀ ਚੌਹਾਨ, ਬਲਜੀਤ ਦੱਤ, ਜੋਗਿੰਦਰ ਪਾਲ, ਜਤਿੰਦਰ ਸਾਗਰ, ਜੈਵੀਰ ਚੌਹਾਨ, ਹਰਸ਼ ਚੌਹਾਨ, ਧਰਮਿੰਦਰ ਸਾਗਰ, ਦੀਪਕ ਚੌਹਾਨ ਹਰਜਿੰਦਰ ਕੁਮਾਰ ਰਾਜ ਕੁਮਾਰ ਰਾਜੂ, ਸੋਨੂੰ ਅਟਵਾਲ, ਸੁਭਾਸ਼ ਚੰਦਰ, ਬਿੱਟੂ ਲਾਹੌਰਾ ਆਦਿ ਵੀ ਹਾਜ਼ਰ ਸਨ।