ਧੋਖਾਧੜੀ ਕਰਨ ਵਾਲੇ ਇਕ ’ਤੇ ਮਾਮਲਾ ਦਰਜ
ਥਾਣਾ ਸਿਟੀ ਫਗਵਾੜਾ ਵਿਖੇ ਧੋਖਾਧੜੀ ਕਰਨ ਵਾਲੇ ਇੱਕ ਤੇ ਮਾਮਲਾ ਦਰਜ
Publish Date: Tue, 17 Feb 2026 07:53 PM (IST)
Updated Date: Tue, 17 Feb 2026 07:54 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਧੋਖਾਧੜੀ ਕਰਨ ਵਾਲੇ ਇਕ ਔਰਤ ’ਤੇ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਹਰਵਿੰਦਰ ਕੁਮਾਰ ਪੁੱਤਰ ਬਿਹਾਰੀ ਲਾਲ ਵਾਸੀ ਧਨੀ ਪਿੰਡ ਨੇ ਦੱਸਿਆ ਕਿ ਕਸ਼ਮੀਰ ਕੌਰ ਪਤਨੀ ਸਵ. ਰਾਜਮਲ ਪੁੱਤਰ ਮਹਿੰਗਾ ਰਾਮ ਵਾਸੀ ਐੱਸਏਐੱਸ ਨਗਰ ਬਾਬਾ ਗਧੀਆ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਉਕਤ ਵੱਲੋਂ ਦਿੱਤੇ ਗਏ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਫਗਵਾੜਾ ਵਿਖੇ ਮੁਲਜ਼ਮ ’ਤੇ ਮਾਮਲਾ ਦਰਜ ਕੀਤਾ ਗਿਆ।