ਸਰਕਾਰੀ ਸਕੂਲ ਪਰਮਜੀਤਪੁਰ ਵਿਖੇ ਲਗਾਈ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਰਕਾਰੀ ਸਕੂਲ ਪਰਮਜੀਤਪੁਰ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ, ਵਿਦਿਆਰਥੀਆਂ ਨੇ ਦਿਖਾਈ ਵਿਗਿਆਨਕ ਪ੍ਰਤਿਭਾ
Publish Date: Tue, 10 Nov 2026 07:07 PM (IST)
Updated Date: Tue, 10 Nov 2026 07:09 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਬਜਾਜ ਦੇ ਹੁਕਮਾਂ ਅਨੁਸਾਰ ਅਤੇ ਬਲਾਕ ਨੋਡਲ ਅਫਸਰ ਸੁਲਤਾਨਪੁਰ ਲੋਧੀ ਮੰਗਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਮਜੀਤਪੁਰ ਵਿਖੇ ਸਕੂਲ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਦੀ ਦੇਖ-ਰੇਖ ਵਿੱਚ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਸਾਇੰਸ ਦੇ ਵੱਖ-ਵੱਖ ਥੀਮਾਂ ਨੂੰ ਦਰਸਾਉਂਦੇ ਵਰਕਿੰਗ ਮਾਡਲ ਅਤੇ ਚਾਰਟਾਂ ਰਾਹੀਂ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ। ਮਿਡਲ ਵਿਭਾਗ ਦੇ ਥੀਮਾਂ ਵਿੱਚ ਲੱਖਵਰ੍ਹਿਆ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ “ਆਰਟੀਫੀਸ਼ੀਅਲ ਇੰਨਟੈਲੀਜੈਂਸ ਫਾਰ ਬੈਟਰ ਲਾਈਫ” ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਥੀਮ “ਗਰੀਨ ਅਨਰਜੀ ਐਂਡ ਇੰਨਵਾਇਰਮੈਂਟਲ ਕੰਜ਼ਰਵੇਸ਼ਨ“ ਵਿੱਚ ਬਾਊਪੁਰ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪਹਿਲਾ , ਬੂਸੋਵਾਲ ਸਕੂਲ ਤੋਂ ਜਸਮੀਤ ਕੌਰ ਨੇ ਦੂਸਰਾ ਅਤੇ ਲੱਖਵਰ੍ਹਿਆ ਸਕੂਲ ਦੀ ਵਿਦਿਆਰਥਣ ਵਰਿੰਦਰ ਕੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਥੀਮ “ਇੰਡੀਗੋਰੀਅਸ ਐਗਰੀਕਲਚਰ ਪ੍ਰੈਕਟਿਸ” ਵਿੱਚ ਲੱਖਵਰ੍ਹਿਆ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਤੇ ਪਹਿਲਾ ਸਥਾਨ ਹਾਸਲ ਕੀਤਾ। ਥੀਮ ਸਾਇੰਸ ਫਾਰ ਰੂਰਲ ਟਰਾਂਸਫੋਰਮੇਸ਼ਨ ਵਿੱਚ ਪਰਮਜੀਤਪੁਰ ਸਕੂਲ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਪਹਿਲਾ , ਸੁਲਤਾਨਪੁਰ ਲੜਕਿਆਂ ਦੇ ਸਕੂਲ ਦੇ ਵਿਦਿਆਰਥੀ ਅੰਕੁਸ਼ ਕੁਮਾਰ ਨੇ ਦੂਸਰਾ ਅਤੇ ਲੱਖਵਰ੍ਹਿਆ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹਾਈ ਵਿਭਾਗ ਦੇ ਥੀਮਾਂ ਵਿੱਚ “ਆਰਟੀਫੀਸ਼ੀਅਲ ਇੰਨਟੈਲੀਜੈਂਸ ਫਾਰ ਬੈਟਰ ਲਾਈਫ” ਵਿੱਚ ਅੰਮ੍ਰਿਤਪੁਰ ਰਾਜੇਵਾਲ ਸਕੂਲ ਦੀ ਵਿਦਿਆਰਥਣ ਪ੍ਰਿਆ ਕੌਰ ਨੇ ਪਹਿਲਾ, ਸਪੱਰਸ਼ਜੋਤ ਸਿੰਘ ਪਰਮਜੀਤਪੁਰ ਨੇ ਦੂਸਰਾ ਅਤੇ ਲੱਖਵਰ੍ਹਿਆ ਸਕੂਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਥੀਮ “ਗਰੀਨ ਅਨਰਜੀ ਐਂਡ ਇੰਨਵਾਇਰਮੈਂਟਲ ਕੰਜ਼ਰਵੇਸ਼ਨ“ ਵਿੱਚ ਸੁਲਤਾਨਪੁਰ ਸਕੂਲ ਦੇ ਗੁਰਵਿੰਦਰ ਦੱਤ ਨੇ ਪਹਿਲਾ, ਅੰਮ੍ਰਿਤਪੁਰ ਰਾਜੇਵਾਲ ਸਕੂਲ ਦੀ ਵਿਦਿਆਰਥਣ ਨਵਦੀਪ ਨੇ ਦੂਸਰਾ ਅਤੇ ਬੂਸੋਵਾਲ ਸਕੂਲ ਤੋਂ ਜਸ਼ਨਪ੍ਰੀਤ ਕੌਰ ਨੇ ਤੀਸਰਾ ਅਤੇ ਥੀਮ “ਹੈਲਥ,ਹਾਈਜ਼ੀਨ ਐਂਡ ਸੈਨੀਟੇਸ਼ਨ” ਵਿੱਚ ਤਲਵੰਡੀ ਚੌਧਰੀਆਂ ਸਕੂਲ ਦੇ ਵਿਦਿਆਰਥੀ ਗੁਰਨੂਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਹਨਾਂ ਸਾਰੇ ਥੀਮਾਂ ਦੀ ਜਜਮੈਂਟ ਸਰਬਜੀਤ ਸਿੰਘ ਲੈਕਚਰਾਰ ਟਿੱਬਾ ਅਤੇ ਅਜੈ ਟੰਡਨ ਸੇਚਾਂ ਨੇ ਕੀਤੀ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਮਿੰਦਰ ਸਿੰਘ, ਦੀਦਾਰ ਸਿੰਘ, ਇੰਦਰਵੀਰ ਅਰੋੜਾ, ਸੀਮਾ ਰਾਣੀ, ਅਨਿਲ ਭਾਟੀਆ, ਦਰਸ਼ਨ ਲਾਲ, ਪਰਮਿੰਦਰ ਕੌਰ, ਰਛਪਾਲ ਕੌਰ, ਰਮਨਦੀਪ ਸਿੰਘ, ਸੰਦੀਪ ਕੌਰ, ਮਨਰੀਤ ਕੌਰ, ਸੁਖਵਿੰਦਰ ਸਿੰਘ ਜੂਨੀਅਰ ਸਹਾਇਕ, ਅਨੂਪ ਕੌਰ, ਮਨਪ੍ਰੀਤ ਕੌਰ, ਦਲਬੀਰ ਸਿੰਘ ਬੂਸੋਵਾਲ ਸੁਰਿੰਦਰ ਸਿੰਘ ਖਿੰਡਾ, ਤਮੰਨਾ ਸ਼ਰਮਾ, ਕਮਲਜੀਤ ਕੌਰ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਅਰੁਨਦੀਪ ਸਿੰਘ, ਮਨਜੀਤ ਸਿੰਘ ਕੈਂਪਸ ਮੈਨੇਜਰ ਅਤੇ ਸੁਰਿੰਦਰ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।