ਭੁਲੱਥ ਵਿਖੇ 77ਵਾਂ ਗਣਤੰਤਰ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ
ਭੁਲੱਥ ਵਿਖੇ 77ਵਾਂ ਗਣਤੰੰਤਰ ਦਿਵਸ ਸ਼ਾਨੌ ਸ਼ੌਕਤ ਨਾਲ ਮਨਾਇਆ
Publish Date: Tue, 27 Jan 2026 08:39 PM (IST)
Updated Date: Tue, 27 Jan 2026 08:40 PM (IST)

ਕੁੰਦਨ ਸਿੰਘ ਸਰਾਂ ਪੰਜਾਬੀ ਜਾਗਰਣ ਭੁਲੱਥ : 77ਵਾਂ ਗਣਤੰਤਰ ਦਿਵਸ ਸਰਕਾਰੀ ਕਾਲਜ ਭੁਲੱਥ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਉਪ ਮੰਡਲ ਮੈਜਿਸਟਰੇਟ ਆਈਏਐੱਸ ਡੈਵੀ ਗੋਇਲ ਨੇ ਸਭ ਤੋਂ ਪਹਿਲਾਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਫੁੱਲਾਂ ਨਾਲ ਸ਼ਿੰਗਾਰੀ ਜਿਪਸੀ ਵਿਚ ਐੱਸਡੀਐੱਮ ਭੁਲੱਥ ਡੈਵੀ ਗੋਇਲ ਤੇ ਡੀਐੱਸਪੀ ਭੁਲੱਥ ਕਰਨੈਲ ਸਿੰਘ ਵੱਲੋਂ ਪਰੇਡ ਦਾ ਮੁਆਇਨਾ ਕੀਤਾ ਗਿਆ। ਬਾਅਦ ਵਿਚ ਪੰਜਾਬ ਪੁਲਿਸ ਦੀ ਟੁਕੜੀ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪਰੇਡ ਕੀਤੀ ਗਈ। ਕਰਾਇਸ ਕਿੰਗ ਕਾਨਵੈਂਟ ਸਕੂਲ ਦੇ ਬੱਚਿਆਂ ਵੱਲੋਂ ਖੂਬਸੂਰਤ ਬੈਂਡ ਵਜਾਇਆ ਗਿਆ। ਪ੍ਰੋਗਰਾਮ ’ਚ ਐੱਸਪੀਪੀਐੱਸ ਸਕੂਲ ਬੇਗੋਵਾਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਭੰਡਾਂ ਦੀ ਆਈਟਮ ਸਕੂਲ ਦੇ ਬੱਚਿਆਂ ਵੱਲੋਂ ਪੇਸ਼ ਕੀਤੀ ਗਈ। ਐਲਪਾਈਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਵੱਲੋਂ ਲੋਕਨਾਚ ਸੰਮੀ ਪੇਸ਼ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਡੈਵੀ ਗੋਇਲ ਨੇ ਕਿਹਾ ਕਿ ਸ਼ਹੀਦ ਕਦੇ ਮਰਿਆ ਨਹੀਂ ਕਰਦੇ, ਅਮਰ ਹੋ ਜਾਂਦੇ ਹਨ। ਇਨ੍ਹਾਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਫਰੀਡਮ ਫਾਈਟਰਾਂ ਨੂੰ ਸਟੇਜ ’ਤੇ ਸਨਮਾਨਿਤ ਕੀਤਾ ਗਿਆ। ਅੰਤ ’ਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਵੱਲੋਂ ਪ੍ਰਸਿੱਧ ਲੋਕਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਹਰਜਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਬ-ਡਿਵੀਜ਼ਨ ਭੁਲੱਥ, ਡੀਐੱਸਪੀ ਕਰਨੈਲ ਸਿੰਘ, ਤਹਿਸੀਲਦਾਰ ਬਲਵਿੰਦਰ ਸਿੰਘ, ਪ੍ਰਧਾਨ ਨਗਰ ਪੰਚਾਇਤ ਭੁਲੱਥ ਰਸ਼ਪਾਲ ਸ਼ਰਮਾ, ਅਸ਼ੋਕ ਬੱਤਰਾ, ਸੂਰਜ ਕੁਮਾਰ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਗੁਰਾਇਆ, ਬਲਜਿੰਦਰ ਕੌਰ ਮਹਿਲਾ ਹਲਕਾ ਇੰਚਾਰਜ, ਐਂਕਰ ਹਰਮਿੰਦਰ ਕੌਰ ਤੇ ਸ਼ੁੱਭ ਸ਼ਰਮਾ, ਐੱਸਐੱਚਓ ਰਣਜੀਤ ਸਿੰਘ ਥਾਣਾ ਭੁਲੱਥ, ਐੱਸਐੱਚਓ ਹਰਜਿੰਦਰ ਸਿੰਘ ਥਾਣਾ ਬੇਗੋਵਾਲ, ਤੇਜਿੰਦਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਭੁਲੱਥ, ਜਥੇਦਾਰ ਜੀਤ ਸਿੰਘ ਰਾਮਗੜ੍ਹ, ਸਿਮਰਨਜੀਤ ਸਿੰਘ ਤਹਿਸੀਲਦਾਰ ਦਫਤਰ ਭੁਲੱਥ, ਗੁਲਸ਼ਨ ਸਟੈਨੋ, ਸੁਖਜਿੰਦਰ ਸਿੰਘ ਮੰਡੀ ਸੁਪਰਵਾਈਜ਼ਰ ਭੁਲੱਥ ਆਦਿ ਹਾਜ਼ਰ ਸਨ।