ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਸ਼ੁਰੂ 70ਵੀ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਅੰਡਰ 19 ਸਾਲ ਲੜਕੀਆਂ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਸ਼ੁਰੂ
Publish Date: Thu, 26 Nov 2026 10:08 PM (IST)
Updated Date: Thu, 26 Nov 2026 10:10 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ 19 ਸਾਲ ਲੜਕੀਆਂ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਅੱਜ ਸਥਾਨਕ ਘੰਟਾ ਘਰ ਸਕੂਲ ਵਿੱਚ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਈ। ਗੋਲਡ ਮੈਡਲਿਸਟ ਡੀਐੱਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਹਰਜਿੰਦਰ ਸਿੰਘ ਤੇ ਜਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਅਨੁਰਾਗ ਭੱਲਾ ਆਦਿ ਦੀ ਦੇਖ-ਰੇਖ ਹੇਠ ਅੱਜ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਗਿਆ। ਫਾਜ਼ਿਲਕਾ ਤੇ ਅੰਮ੍ਰਿਤਸਰ ਸਪੋਰਟਸ ਵਿੰਗ ਵਿਚਕਾਰ ਹੋਏ ਉਦਘਾਟਨੀ ਮੈਚ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਉੱਘੇ ਉਦਯੋਗਪਤੀ ਹਰਜੀਤ ਸਿੰਘ ਯੂਐੱਸਏ, ਤਨਸ਼ ਯੂਐੱਸਏ ਤੇ ਬਲਜੀਤ ਸਿੰਘ ਯੂਐੱਸਏ ਨੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ 31,000 ਰੁਪਏ ਦੀ ਨਗਦ ਆਰਥਿਕ ਸਹਾਇਤਾ ਵੀ ਦਿੱਤੀ। ਲੈਕ. ਸੁਰਜੀਤ ਸਿੰਘ ਥਿੰਦ, ਡੀਪੀਈ ਜਗੀਰ ਸਿੰਘ, ਪੀਟੀਆਈ ਰਾਕੇਸ਼ ਚੌਧਰੀ, ਸਾਬਕਾ ਪ੍ਰਿੰਸੀਪਲ ਅਮਰੀਕ ਸਿੰਘ ਨੰਢਾ, ਜਸਵਿੰਦਰ ਸਿੰਘ ਮੁੱਖ ਅਧਿਆਪਕ ਧਾਲੀਵਾਲ ਦੋਨਾਂ, ਲੈਕ. ਰਾਕੇਸ਼ ਕੁਮਾਰ ਸੈਦਪੁਰ ਆਦਿ ਦੀ ਹਾਜ਼ਰੀ ਦੌਰਾਨ ਘੰਟਾ ਘਰ ਸਕੂਲ ਤੇ ਰਣਧੀਰ ਸਕੂਲ ਦੇ ਬਾਸਕਟਬਾਲ ਖੇਡ ਮੈਦਾਨਾਂ ਵਿੱਚ ਹੋਏ ਲੀਗ ਬਾਸਕਟਬਾਲ ਮੈਚਾਂ ਵਿੱਚ ਅੰਮ੍ਰਿਤਸਰ ਸਪੋਰਟਸ ਵਿੰਗ ਨੇ ਫਾਜ਼ਿਲਕਾ ਨੂੰ 7 ਅੰਕਾਂ ਦੇ ਮੁਕਾਬਲੇ 33 ਅੰਕਾਂ ਨਾਲ, ਫਤਿਹਗੜ੍ਹ ਸਾਹਿਬ ਨੂੰ ਕਪੂਰਥਲਾ ਨੇ 12 ਅੰਕਾਂ ਦੇ ਮੁਕਾਬਲੇ 45 ਅੰਕਾਂ ਨਾਲ, ਸ਼ਹੀਦ ਭਗਤ ਸਿੰਘ ਨਗਰ ਨੂੰ ਕਪੂਰਥਲਾ ਨੇ 11 ਅੰਕਾਂ ਦੇ ਮੁਕਾਬਲੇ 34 ਅੰਕਾਂ ਨਾਲ, ਜ਼ਿਲ੍ਹਾ ਅੰਮ੍ਰਿਤਸਰ ਨੇ ਪਠਾਨਕੋਟ ਨੂੰ 12 ਅੰਕਾਂ ਦੇ ਮੁਕਾਬਲੇ 31 ਅੰਕਾਂ ਨਾਲ ਤੇ ਫਿਰੋਜ਼ਪੁਰ ਨੂੰ 16 ਅੰਕਾਂ ਦੇ ਮੁਕਾਬਲੇ ਮੋਗਾ ਨੇ 18 ਅੰਕਾਂ ਨਾਲ ਹਰਾਇਆ।