ਖੋ ਖੋ ਦੀ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸ਼ੁਰੂ ਲੜਕੇ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸ਼ੁਰੂ
Publish Date: Thu, 29 Oct 2026 06:43 PM (IST)
Updated Date: Thu, 29 Oct 2026 06:43 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਸਿੱਖਿਆ ਵਿਭਾਗ ਵੱਲੋਂ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਖੋ-ਖੋ (ਲੜਕੇ) ਅੰਡਰ-14 ਚੈਂਪੀਅਨਸ਼ਿਪ 28 ਤੋਂ 30 ਅਕਤੂਬਰ ਤੱਕ ਕਪੂਰਥਲਾ ਦੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈ। ਇਹ ਜਾਣਕਾਰੀ ਦਿੰਦੇ ਹੋਏ ਡੀਐੱਮ ( ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਕੂਲਜ਼) ਕਪੂਰਥਲਾ ਮਮਤਾ ਬਜਾਜ ਤੇ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਪ੍ਰਿੰਸੀਪਲ ਮਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਿੰਸੀਪਲ ਅਨੁਰਾਗ, ਪ੍ਰਿੰਸੀਪਲ ਨਵਚੇਤਨ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਦੀ ਦੇਖ ਰੇਖ ਹੇਠ ਆਯੋਜਿਤ ਹੋਣ ਵਾਲ਼ੀ ਇਸ ਖੋ - ਖੋ ( ਲੜਕੇ ) ਅੰਡਰ 14 ਸਾਲ ਚੈਂਪੀਅਨਸ਼ਿਪ ਦਾ ਉਦਘਾਟਨ ਜਿਲ੍ਹਾ ਟੂਰਨਾਂਮੈਂਟ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ ਨੇ ਕੀਤਾ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਸਟੇਟ ਐਵਾਰਡੀ (ਸੀਨੀਅਰ ਮੀਤ ਪ੍ਰਧਾਨ) ਤੇ ਜਸਵਿੰਦਰ ਸਿੰਘ ਮੁੱਖ ਅਧਿਆਪਕ ਦੀ ਦੇਖ-ਰੇਖ ਹੇਠ ਉਦਘਾਟਨੀ ਮੈਚ ਖੇਡ ਰਹੀਆਂ ਟੀਮਾਂ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆ ਆਖਿਆ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਤੇ ਦਿਮਾਗ ਨੂੰ ਚੁਸਤ ਰੱਖਦੀਆਂ ਹਨ। ਉਨ੍ਹਾਂ ਆਖਿਆ ਕਿ ਸਾਨੂੰ ਹਰ ਉਮਰ ਵਿੱਚ ਹਰ ਤਰ੍ਹਾਂ ਦੀ ਖੇਡ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਗੋਲਡ ਮੈਡਲਿਸਟ ਡੀਐੱਮ (ਸਪੋਰਟਸ) ਖੱਸਣ ਨੇ ਦੱਸਿਆ ਕਿ ਅੱਜ ਲੈਕ. ਰਾਕੇਸ਼ ਕੁਮਾਰ, ਲੈਕ. ਸੁਰਜੀਤ ਸਿੰਘ, ਡੀਪੀਈ ਸਾਜਨ ਕੁਮਾਰ, ਰਮਨਦੀਪ ਕੌਰ ਲੈਕ. ਫਿਜ਼ੀਕਲ ਐਜੂ., ਪਲਵਿੰਦਰ ਸਿੰਘ ਲੈਕ. ਫਿਜ਼ੀਕਲ ਐਜੂ, ਤਜਿੰਦਰ ਕੌਰ ਡੀਪੀਈ, ਜਗਦੀਸ਼ ਕੌਰ ਡੀਪੀਈ, ਨਿਧੀ ਸੈਣੀ ਪੀਟੀਆਈ, ਕਨਵੀਨਰ ਲੈਕ. ਸੁਰਜੀਤ ਸਿੰਘ ਥਿੰਦ, ਕੋ-ਕਨਵੀਨਰ : ਦਿਨੇਸ਼ ਸ਼ਰਮਾਂ ਪੀਟੀਆਈ ਖੱਸਣ, ਗਗਨਦੀਪ ਕੌਰ ਪੀਟੀਆਈ, ਕਰਮਜੀਤ ਕੌਰ ਪੀਟੀਆਈ, ਜਗਜੀਤ ਸਿੰਘ ਖੋ-ਖੋ ਕੋਚ, ਹਰਪ੍ਰੀਤ ਸਿੰਘ ਪੀਟੀਆਈ ਆਦਿ ਦੀ ਦੇਖ-ਰੇਖ ਹੇਠ ਹੋਏ ਖੋ-ਖੋ ਲੀਗ ਮੈਚ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਪਠਾਨਕੋਟ ਨੂੰ, ਰੂਪ ਨਗਰ ਨੇ ਮਲੇਰਕੋਟਲਾ ਨੂੰ, ਜਲੰਧਰ ਨੇ ਅੰਮ੍ਰਿਤਸਰ ਨੂੰ, ਹੁਸ਼ਿਆਰਪੁਰ ਨੇ ਬਠਿੰਡਾ ਨੂੰ, ਫਾਜ਼ਲਿਕਾ ਨੇ ਪਠਾਨਕੋਟ ਨੂੰ, ਬਰਨਾਲਾ ਨੇ ਰੂਪਨਗਰ ਨੂੰ, ਤਰਨ ਤਾਰਨ ਨੇ ਅੰਮ੍ਰਿਤਸਰ ਨੂੰ, ਕਪੂਰਥਲਾ ਨੇ ਹੁਸ਼ਿਆਰਪੁਰ ਨੂੰ, ਲੁਧਿਆਣਾ ਨੇ ਫਾਜਲਿਕਾ ਨੂੰ, ਬਰਨਾਲਾ ਨੇ ਮਲੇਰਕੋਟਲਾ ਨੂੰ, ਜਲੰਧਰ ਨੇ ਤਰਨ ਤਾਰਨ ਨੂੰ, ਤੇ ਬਠਿੰਡਾ ਨੇ ਕਪੂਰਥਲਾ ਨੂੰ ਹਰਾਇਆ। ਇਸੇ ਤਰ੍ਹਾਂ ਸੰਗਰੂਰ ਨੇ ਸ਼ਹੀਦ ਅਜੀਤ ਸਿੰਘ ਨਗਰ ਨੂੰ, ਪਟਿਆਲਾ ਨੇ ਫਿਰੋਜ਼ਪੁਰ ਨੂੰ, ਫਰੀਦਕੋਟ ਨੇ ਮੁਕਤਸਰ ਨੂੰ, ਵਿੰਗ ਪਟਿਆਲਾ ਨੇ ਗੁਰਦਾਸਪੁਰ ਨੂੰ ਤੇ ਮੁਕਤਸਰ ਸਾਹਿਬ ਨੇ ਫਤਿਹਗੜ੍ਹ ਸਾਹਿਬ ਨੂੰ ਹਰਾਇਆ।