70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ੁਰੂ 70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਟੂਰਨਾਂਮੈਂਟ ਸ਼ਾਨੋ ਸ਼ੌਕਤ ਨਾਲ ਨਾਲ਼ ਸ਼ੁਰੂ
Publish Date: Sat, 22 Aug 2026 09:33 PM (IST)
Updated Date: Sat, 22 Aug 2026 09:36 PM (IST)
--ਬੈਡਮਿੰਟਨ (ਲੜਕੀਆਂ) ਦੇ ਅੰਡਰ-14 ’ਚ ਸੁਲਤਾਨਪੁਰ-2 ਤੇ ਅੰਡਰ-17 ’ਚ ਫ਼ਗਵਾੜਾ-4 ਅੱਵਲ ਰਹੇ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡੀਐੱਮ (ਸਪੋਰਟਸ) ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਕਪੂਰਥਲਾ ਮੈਡਮ ਮਮਤਾ ਬਜਾਜ, ਰਾਜੇਸ਼ ਕੁਮਾਰ ਭੱਲਾ ਦੀ ਅਗਵਾਈ ਹੇਠ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ 12 ਰੋਜ਼ਾ ਟੂਰਨਾਮੈਂਟ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀਟੀਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀਪੀਈ, ਜਗੀਰ ਸਿੰਘ ਡੀਪੀਈ ਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਦੀ ਦੇਖ-ਰੇਖ ਹੇਠ ਸ਼ਾਨੋ-ਸ਼ੌਕਤ ਨਾਲ ਨਾਲ਼ ਸ਼ੁਰੂ ਹੋਇਆ। ਇਸ ਮੌਕੇ ਸਰਕਾਰੀ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਖੇਡ ਟੂਰਨਾਮੈਂਟ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਤੇ ਖ਼ਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਖੇਡ ਕਲਚਰ ਪੈਦਾ ਕਰਨ ਲਈ ਸਕੂਲਾਂ ਵਿੱਚ ਖੇਡ ਸਟੇਡੀਅਮ ਤੇ ਜਿੰਮ ਉਸਾਰੇ ਜਾ ਰਹੇ ਹਨ। ਉਨ੍ਹਾਂ ਖ਼ਿਡਾਰਨਾਂ ਨੂੰ ਮਨ ਚਿੱਤ ਲਗਾ ਕੇ ਆਪਣੀ ਖੇਡ ਉੱਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਅੰਡਰ 14 ਤੇ 17 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਪੀਐੱਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਵਿਖੇ ਮੁਕਾਬਲੇ ਕਰਵਾਏ ਗਏ ਤੇ ਇਨ੍ਹਾਂ ਮੁਕਾਬਲਿਆਂ ਦੌਰਾਨ ਅੰਡਰ-14 ਮੁਕਾਬਲਿਆਂ ਵਿੱਚ ਬਲਾਕ ਸੁਲਤਾਨਪੁਰ ਲੋਧੀ-2 ਪਹਿਲੇ, ਭੁਲੱਥ ਦੂਸਰੇ ਤੇ ਢਿਲਵਾਂ ਤੀਸਰੇ ਸਥਾਨ ਉੱਤੇ ਰਹੇ ਜਦਕਿ ਅੰਡਰ-17 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਬਲਾਕ ਫਗਵਾੜਾ-4 ਪਹਿਲੇ, ਢਿੱਲਵਾਂ ਦੂਸਰੇ ਤੇ ਸੁਲਤਾਨਪੁਰ ਲੋਧੀ-2 ਤੀਸਰੇ ਸਥਾਨ ਉੱਤੇ ਰਹੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ, ਅੰਤਰਰਾਸ਼ਟਰੀ ਕਬੱਡੀ ਕੋਚ ਕੁਲਬੀਰ ਕਾਲੀ ਟਿੱਬਾ, ਹਲਕਾ ਸੰਗਠਨ ਇੰਚਾਰਜ ਹੇਨੰਤ ਕੁਮਾਰ, ਚੇਅਰਮੈਨ ਸਮੀਰ ਸ਼ਰਮਾ, ਚੇਅਰਮੈਨ ਅਮਰੀਕ ਸਿੰਘ, ਨਗਰ ਨਿਗਮ ਕਪੂਰਥਲਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਮੈਂਬਰ ਬਲਾਕ ਸੰਮਤੀ ਰਾਜਨਬੀਰ ਸਿੰਘ ਪੀਏ ਟੂ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, ਡੀਪੀਈ ਸਾਜਨ ਕੁਮਾਰ, ਕਰਨੈਲ ਸਿੰਘ ਘੁੰਮਣ, ਗੁਰਦੇਵ ਸਿੰਘ, ਅਕਾਸ਼ਦੀਪ ਵਾਲੀਆ, ਧੰਨਾ ਸਿੰਘ, ਮਨਿੰਦਰ ਸਿੰਘ ਰੂਬਲ, ਲੈਕ. ਰਾਕੇਸ਼ ਕੁਮਾਰ ਸੈਦਪੁਰ, ਜ਼ਿਲ੍ਹੇ ਭਰ ਦੇ ਪੀਟੀਆਈਜ਼, ਡੀਪੀਈਜ਼, ਫਿਜ਼ੀਕਲ ਲੈਕਚਰਾਰ, ਕੋਚ ਤੇ ਟੀਮਾਂ ਦੇ ਇੰਚਾਰਜ ਤੇ ਕਨਵੀਨਰ ਹਾਜ਼ਰ ਸਨ।