70ਵੇਂ ਜ਼ਿਲ੍ਹਾ ਪੱਧਰੀ ਇੱਕ ਦਿਨਾ ਖੇਡ ਮੁਕਾਬਲੇ 31 ਨੂੰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪਹਿਲੇ ਪੜਾਅ ਦੇ 70ਵੇਂ ਜ਼ਿਲ੍ਹਾ ਪੱਧਰੀ ਇੱਕ ਦਿਨਾ ਖੇਡ ਮੁਕਾਬਲੇ 31 ਨੂੰ
Publish Date: Thu, 29 Oct 2026 09:39 PM (IST)
Updated Date: Thu, 29 Oct 2026 09:40 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 31 ਅਕਤੂਬਰ ਦਿਨ ਸ਼ਨੀਵਾਰ ਨੂੰ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਪਹਿਲੇ ਪੜਾਅ ਦੇ 70ਵੇਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੂਰਨਾਮੈਂਟ ਪ੍ਰਬੰਧਕ ਕਮੇਟੀ (ਪ੍ਰਾਇਮਰੀ) ਕਪੂਰਥਲਾ ਦੇ ਪ੍ਰੈੱਸ ਸਕੱਤਰ ਸੰਤੋਖ ਸਿੰਘ ਮੱਲ੍ਹੀ ਸਟੇਟ ਐਵਾਰਡੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਦੀ ਯੋਗ ਅਗਵਾਈ ਤੇ ਬੀਪੀਈਓ ਕਪੂਰਥਲਾ- 2 ਸੰਜੀਵ ਕੁਮਾਰ ਹਾਂਡਾ, ਬੀਪੀਈਓ ਕਪੂਰਥਲਾ-1 ਰਾਜੇਸ਼ ਕੁਮਾਰ ਦੀ ਦੇਖ-ਰੇਖ ਹੇਠ ਆਯੋਜਿਤ ਕੀਤੇ ਜਾ ਰਹੇ ਇੱਕ ਦਿਨਾ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਕਪੂਰਥਲਾ ਦੇ 9 ਸਿੱਖਿਆ ਬਲਾਕਾਂ ਦੇ (ਮੁੰਡੇ-ਕੁੜੀਆਂ) ਖ਼ਿਡਾਰੀ ਉਤਸ਼ਾਹ ਨਾਲ ਹਿੱਸਾ ਲੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 31 ਅਕਤੂਬਰ ਨੂੰ ਖੋ-ਖੋ, ਬੈਡਮਿੰਟਨ, ਯੋਗਾ, ਰੱਸਾਕਸੀ, ਹਾਕੀ, ਤੈਰਾਕੀ, ਮਿੰਨੀ ਹੈਂਡਬਾਲ ਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਹੈੱਡ ਟੀਚਰ ਸਟੇਟ ਐਵਾਰਡੀ ਗੁਰਮੁੱਖ ਸਿੰਘ ਬਾਬਾ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਲਕਸ਼ਦੀਪ ਸ਼ਰਮਾ ਡੋਗਰਾਂਵਾਲ, ਸਤਵਿੰਦਰ ਕੌਰ ਅਹਿਮਦਪੁਰ, ਮਨਜਿੰਦਰ ਸਿੰਘ ਮਸੀਤਾਂ, ਸੁਪਰਡੈਂਟ ਸਤਪਾਲ, ਸੀਨੀਅਰ ਸਹਾਇਕ ਪ੍ਰਵੇਜ ਕੁਮਾਰ ਆਦਿ ਤੋਂ ਇਲਾਵਾ ਡੀਟੀਸੀ ਦੇ ਅਹੁਦੇਦਾਰ ਤੇ ਮੈਂਬਰ ਆਪੋ-ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਹੇ ਹਨ।