ਨਿਊ ਮਾਡਲ ਟਾਊਨ ‘ਚ 6 ਸਾਲ ਪੁਰਾਣੀ ਸੀਵਰੇਜ ਸਮੱਸਿਆ ਦਾ ਕੀਤਾ ਹੱਲ
ਨਿਊ ਮਾਡਲ ਟਾਊਨ ‘ਚ 6 ਸਾਲ ਪੁਰਾਣੀ ਸੀਵਰੇਜ ਸਮੱਸਿਆ ਦਾ ਕੀਤਾ ਹੱਲ
Publish Date: Thu, 02 Apr 2026 09:34 PM (IST)
Updated Date: Thu, 02 Apr 2026 09:37 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਿਊ ਮਾਡਲ ਟਾਊਨ ਵਿਚ ਪਿਛਲੇ ਕਰੀਬ 6 ਸਾਲਾਂ ਤੋਂ ਬੰਦ ਪਏ ਸੀਵਰੇਜ ਸਿਸਟਮ ਕਾਰਨ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ, ਪਰ ਹੁਣ ਆਖਿਰਕਾਰ ਇਸ ਗੰਭੀਰ ਸਮੱਸਿਆ ਦਾ ਹੱਲ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਵਾਰਡ ਇੰਚਾਰਜ ਦੀਪਕ ਕੁਮਾਰ ਦੀਪੂ ਦੀ ਪਹਿਲ ‘ਤੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ ਨਾਲ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਬੰਦ ਹੋਣ ਕਾਰਨ ਬਾਰਿਸ਼ ਦਾ ਪਾਣੀ ਗਲੀਆਂ ਵਿਚ ਖੜ੍ਹਾ ਰਹਿੰਦਾ ਸੀ, ਜਿਸ ਨਾਲ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਸੀ, ਸਗੋਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਸੀ। ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਪ੍ਰਧਾਨ ਮੰਤਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਵਿਧਾਇਕ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ, ਪਰ ਕਿਤੇ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਰਾਜੀਵ ਧੀਰ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਤਾਂ ਤੁਰੰਤ ਪਾਈਪ ਪਾ ਕੇ ਸਾਲਾਂ ਪੁਰਾਣੀ ਸਮੱਸਿਆ ਦਾ ਪੱਕਾ ਹੱਲ ਹੋ ਸਕਿਆ। ਇਲਾਕਾ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਤੇ ਦੀਪਕ ਕੁਮਾਰ ਦੀਪੂ ਦੀ ਭੂਮਿਕਾ ਦੀ ਖੂਬ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਹ ਕੰਮ ਲੋਕ ਹਿੱਤ ਵਿਚ ਇਕ ਵੱਡਾ ਕਦਮ ਹੈ। ਇਸ ਸਮੇਂ ਪ੍ਰਧਾਨ ਧਰਮਪਾਲ ਅਰੋੜਾ, ਵਿਮਲ ਧੀਰ, ਰੂਬੀ, ਜੋਬਨਜੀਤ ਸਿੰਘ ਔਜਲਾ ਹਸਪਤਾਲ, ਬਲਜੀਤ ਸਿੰਘ, ਬੂਟਾ ਰਾਮ, ਅਰੁਣ ਕੁਮਾਰ ਪੁਰੀ, ਸਾਹਿਲ ਪੁਰੀ, ਟਿੱਕੂ, ਇਕਬਾਲ ਸਿੰਘ, ਪਾਲਾ ਤੇ ਸ਼ੁਭਮ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਸਨ।