- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਨੀਲ ਚਮ ਦੀ ਪ੍ਰਧਾਨਗੀ ਹੇਠ ਹੋਈ ਰੋਟਰੀ ਕਲੱਬ ਆਫ ਫਗਵਾੜਾ ਜੈਮਸ ਦੀ 6ਵੀਂ ਜਨਰਲ ਬਾਡੀ ਮੀਟਿੰਗ

ਰੋਟਰੀ ਕਲੱਬ ਆਫ ਫਗਵਾੜਾ ਜੈਮਸ ਨੇ ਕੀਤੀ ਜਨਰਲ ਮੀਟਿੰਗ
ਸੁਨੀਲ ਚਮ ਦੀ ਪ੍ਰਧਾਨਗੀ ਹੇਠ ਹੋਈ 6ਵੀਂ ਜਨਰਲ ਬਾਡੀ ਮੀਟਿੰਗ
ਸੁਪਰਲਿਵਿੰਗ ਐਪ
ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਰੋਟਰੀ ਕਲੱਬ ਆਫ ਫਗਵਾੜਾ ਜੈਮਸ ਦੀ 6ਵੀਂ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਨੀਲ ਚਮ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਭਵਿੱਖ ਵਿੱਚ ਵੀ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਮੀਟਿੰਗ ਦੀ ਸ਼ੁਰੂਆਤ ਫੈਲੋਸ਼ਿਪ ਨਾਲ ਹੋਈ, ਜਿਸ ਉਪਰੰਤ ਰਾਸ਼ਟਰੀ ਗੀਤ ਤੇ ਵਿਸ਼ਵ ਸ਼ਾਂਤੀ ਲਈ ਇਕ ਮਿੰਟ ਦਾ ਮੌਨ ਧਾਰਨ ਕਰਦਿਆਂ ਮੀਟਿੰਗ ਨੂੰ ਰਸਮੀ ਤੌਰ ’ਤੇ ਸ਼ੁਰੂ ਕੀਤਾ ਗਿਆ। ਇਸ ਮੌਕੇ ਨਰ ਸੇਵਾ, ਨਾਰਾਇਣ ਸੇਵਾ ਪ੍ਰੋਜੈਕਟ ਤਹਿਤ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਲੰਗਰ ਲਗਾ ਕੇ ਵਾਤਾਵਰਣ ਪ੍ਰੇਮੀਆਂ ਨੂੰ ਬੂਟੇ ਵੰਡੇ ਗਏ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮਾਨਵਦੀਪ ਸਿੰਘ ਗਰੋਵਰ ਤੇ ਗੁਰਜੋਤ ਕੌਰ ਗਰੋਵਰ ਨੂੰ ਰੋਟਰੀ ਕਲੱਬ ਆਫ ਫਗਵਾੜਾ ਜੈਮਸ ਵੱਲੋਂ ‘ਪ੍ਰਾਈਡ ਆਫ ਫਗਵਾੜਾ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਨੀਲ ਚਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਿਰਫ਼ ਆਰਥਿਕ ਸਹਾਇਤਾ ਹੀ ਨਹੀਂ, ਸਗੋਂ ਲੋਕਾਂ ਨੂੰ ਸਿਹਤ ਤੇ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਵੀ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸੁਪਰਲਿਵਿੰਗ ਐਪ ਰਾਹੀਂ ਮਾਨਵਦੀਪ ਸਿੰਘ ਗਰੋਵਰ ਤੇ ਗੁਰਜੋਤ ਕੌਰ ਗਰੋਵਰ ਵੱਲੋਂ ਸਿਹਤ ਜਾਗਰੂਕਤਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਸ ਦੌਰਾਨ ਵਿਚਾਰ ਰੱਖਦਿਆਂ ਕਲੱਬ ਦੇ ਸਾਰਜੈਂਟ ਏਟ ਆਰਮਸ ਰੋਟੇਰੀਅਨ ਸੁਖਬੀਰ ਸਿੰਘ ਕਿੰਨੜਾ ਨੇ ਕਿਹਾ ਕਿ ਲੋਕਾਂ ਨੂੰ ਮਹਿਲਾਵਾਂ ਦੀ ਸਿਹਤ, ਬਿਮਾਰੀਆਂ ਤੋਂ ਬਚਾਅ ਤੇ ਸਿਹਤਮੰਦ ਜੀਵਨਸ਼ੈਲੀ ਸਬੰਧੀ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਵਾਲੀਆਂ ਅਜਿਹੀਆਂ ਪਹਿਲਕਦਮੀਆਂ ਸਮਾਜ ਲਈ ਬੇਹੱਦ ਲਾਹੇਵੰਦ ਹਨ। ਮੀਟਿੰਗ ਦੇ ਅਖੀਰ ਵਿੱਚ ਕਲੱਬ ਦੇ ਜੁਆਇੰਟ ਸਕੱਤਰ ਰੋਟੇਰੀਅਨ ਹਰਭਜਨ ਸਿੰਘ ਲੱਕੀ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੋਟਰੀ ਦਾ ਮੁੱਖ ਉਦੇਸ਼ ਵੀ ‘ਸੇਵਾ’ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ ਤੇ ਜਿਹੜੀਆਂ ਸੰਸਥਾਵਾਂ ਤੇ ਵਿਅਕਤੀ ਲੋਕਾਂ ਦੀ ਸਿਹਤ ਤੇ ਭਲਾਈ ਲਈ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਰੋਟੇਰੀਅਨ ਗੁਰਮੀਤ ਸਿੰਘ ਸੱਚਰ, ਰੋਟੇਰੀਅਨ ਦੀਪਕ ਗੁਪਤਾ, ਰੋਟੇਰੀਅਨ ਪਰਮਿੰਦਰ ਸਿੰਘ ਤੋਂ ਇਲਾਵਾ ਅਮਿੰਦਰਪ੍ਰੀਤ ਕੌਰ ਰੂਬੀ ਆਦਿ ਹਾਜ਼ਰ ਸਨ।