ਸੰਤ ਹੀਰਾ ਦਾਸ ਸਕੂਲ ਦੇ 6 ਵਿਦਿਆਰਥੀ ਖੇਡਣਗੇ ਰਾਜ ਪੱਧਰੀ ਟੂਰਨਾਮੈਂਟ ਸੰਤ ਹੀਰਾ ਦਾਸ ਸਕੂਲ ਦੇ 6 ਵਿਦਿਆਰਥੀ ਖੇਡਣਗੇ ਰਾਜ ਪੱਧਰੀ ਟੂਰਨਾਮੈਂਟ
Publish Date: Fri, 28 Aug 2026 08:30 PM (IST)
Updated Date: Fri, 28 Aug 2026 08:31 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਥਾਨਕ ਕਸਬੇ ਦੀ ਨਾਮੀ ਐਜ਼ੂਕੇਸ਼ਨਲ ਸੁਸਾਇਟੀ ਸੰਤ ਹੀਰਾ ਦਾਸ ਐਜੂਕੇਸ਼ਨਲ ਸੁਸਾਇਟੀ ਦੇ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 6 ਹੋਣਹਾਰ ਵਿਦਿਆਰਥੀਆਂ ਦੀ ਰਾਜ ਪੱਧਰੀ ਟੀਮ (ਸਟੇਟ ਲੈਵਲ) ਲਈ ਚੋਣ ਕੀਤੀ ਗਈ ਹੈ। ਚੁਣੇ ਗਏ ਖਿਡਾਰੀਆਂ ਦੇ ਸਕੂਲ ਕੋਚ ਡੀਪੀ ਗੁਰਪ੍ਰੀਤ ਸਿੰਘ ਤੇ ਸਿਮਰਤ ਸੰਘਾ ਤੇ ਟੀਮਾਂ ਦੀ ਅਗਵਾਈ ਕਰ ਰਹੇ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ, ਡਾਇਰੈਕਟਰ ਡਾ. ਰਾਮ ਮੂਰਤੀ ਤੇ ਸਕੂਲ ਪ੍ਰਿੰਸੀਪਲ ਕਰੁਣਾ ਕਟੋਚ ਨੇ ਸਟੇਟ ਲਈ ਚੁਣੇ ਵਿਦਿਆਰਥੀ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 70ਵੀਂਆਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਪਿਛਲੇ ਕਈ ਦਿਨਾਂ ਤੋਂ ਕਪੂਰਥਲਾ ਵਿਖੇ ਕਰਵਾਈਆਂ ਜਾ ਰਹੀਆਂ ਹਨ ਤੇ ਇਸ ਦੌਰਾਨ ਚੱਲ ਰਹੇ ਵਾਲੀਬਾਲ ਟੂਰਨਾਮੈਂਟ ਵਿੱਚ ਸੰਤ ਹੀਰਾ ਦਾਸ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਟੀਮ ਵਿੱਚ ਆਪਣਾ ਸਥਾਨ ਬਣਾਇਆ। ਉਨ੍ਹਾਂ ਦੱਸਿਆ ਕਿ ਸੰਤ ਹੀਰਾ ਦਾਸ ਸਕੂਲ ਦੇ ਹਰਜੋਬਨ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰਤਾਪ ਸਿੰਘ, ਆਰੀਅਨ, ਮਨਵੀਰ ਸਿੰਘ, ਅੰਸ਼ ਕੁਮਾਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਇਨ੍ਹਾਂ ਦੀ ਚੋਣ ਸਟੇਟ ਪੱਧਰ ’ਤੇ ਕੀਤੀ ਗਈ। ਉਨ੍ਹਾਂ ਕਿਹਾ ਕਿ ਚੁਣੇ ਗਏ ਵਿਦਿਆਰਥੀ ਖੇਡਾਂ ਦੇ ਨਾਲ਼ ਪੜ੍ਹਾਈ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਦੇ ਹਨ ਤੇ ਇਹ ਸਾਰੇ ਹੀ ਵਿਦਿਆਰਥੀ ਗਿਆਰਵੀਂ ਤੇ ਬਾਰਵੀਂ ਕਲਾਸ ਦੇ ਸਾਇੰਸ ਤੇ ਕਾਮਰਸ ਗਰੁੱਪ ਵਿੱਚ ਆਪਣੀ ਪੜਾਈ ਕਰ ਰਹੇ ਹਨ। ਇਸ ਮੌਕੇ ਸਕੂਲ ਸਟਾਫ਼ ਤੇ ਹੋਰ ਵਿਦਿਆਰਥੀਆਂ ਨੇ ਸਟੇਟ ਪੱਧਰ ਖੇਡਾਂ ਲਈ ਚੁਣੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।