47ਵੀਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ 47ਵੀਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾ਼ਨੋ ਸੌ਼ਕਤ ਨਾਲ ਸੰਪੰਨ
Publish Date: Fri, 06 Nov 2026 08:42 PM (IST)
Updated Date: Sat, 07 Nov 2026 04:05 AM (IST)
ਐਥਲੈਟਿਕਸ ਦੇ ਮੁਕਾਬਲੇ ਰਹੇ ਟੂਰਨਾਮੈਂਟ ਦੀ ਖਿੱਚ ਦਾ ਕੇਂਦਰ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ: ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ 47ਵੀਆਂ ਪ੍ਰਾਇਮਰੀ ਸਕੂਲ ਖੇਡਾਂ ਦੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਬਲਵਿੰਦਰ ਸਿੰਘ ਬੱਟੂ, ਜ਼ਿਲ੍ਹਾ ਖੇਡ ਕੋ-ਆਰਡੀਨੇਟਰ (ਪ੍ਰਾਇਮਰੀ ਤੇ ਸੈਕੰਡਰੀ) ਸੁਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਤੇ ਬੀਪੀਈਓ ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ, ਬੀਪੀਈਓ ਕਪੂਰਥਲਾ-1 ਰਾਜੇਸ਼ ਕੁਮਾਰ, ਲਕਸ਼ਦੀਪ ਸ਼ਰਮਾ ਡੋਗਰਾਂਵਾਲ ਦੀ ਦੇਖਰੇਖ ਹੇਠ ਪੂਰੀ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜਿਲ੍ਹੇ 9 ਬਲਾਕਾਂ ਦੇ ਵੱਖ-ਵੱਖ ਟੀਮਾਂ ਤੇ ਖਿਡਾਰੀਆਂ ਤੇ ਉਹਨਾਂ ਅਧਿਆਪਕ ਕੋਚਾਂ ਨੇ ਜਿੱਥੇ ਸ਼ਿਰਕਤ ਕੀਤੀ। ਉਥੇ ਹੀ ਇਸ ਟੂਰਨਾਮੈਂਟ ਦੇ ਦੂਸਰੇ ਤੇ ਅੰਤਿਮ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਮਮਤਾ ਬਜਾਜ ਨੇ ਮੁੱਖ ਮਹਿਮਾਨ ਦੇ ਤੌਰ ਤੇ ਉਪ ਜਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ। ਖੇਡ ਮੁਕਾਬਲਿਆਂ ਦੇ ਅੰਤਿਮ ਦਿਨ ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੇ ਫਾਈਨਲ ’ਚ ਫਗਵਾੜਾ-2 ਨੇ ਨਡਾਲਾ ਨੂੰ ਹਰਾਇਆ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਫਾਈਨਲ ’ਚ ਫਗਵਾੜਾ-2 ਨੇ ਕਪੂਰਥਲਾ-2 ਨੂੰ ਹਰਾਇਆ। ਖੋ ਖੋ ਲੜਕਿਆਂ ਦੇ ਫਾਈਨਲ ’ਚ ਨਡਾਲਾ-1 ਨੇ ਕਪੂਰਥਲਾ-2 ਨੂੰ ਤੇ ਲੜਕੀਆਂ ਦੇ ਫਾਈਨਲ ’ਚ ਕਪੂਰਥਲਾ-2 ਨੇ ਕਪੂਰਥਲਾ-3 ਨੂੰ ਹਰਾ ਕੇ ਜੇਤੂ ਟਰਾਫੀ ਆਪਣੇ ਨਾਂ ਕੀਤੀ। ਇਸੇ ਤਰ੍ਹਾਂ ਹੀ ਰਿਲੇਅ ਦੌੜ 100 ਮੀਟਰ, 200 ਮੀਟਰ ਤੇ 400 ਮੀਟਰ ’ਚ ਵੀ ਵੱਖ-ਵੱਖ ਬਲਾਕਾਂ ਨੇ ਪਹਿਲਾ, ਦੂਜਾ ਸਥਾਨ ਹਾਸਲ ਕੀਤਾ। ਐਥਲੈਟਿਕਸ ਦੇ ਮੁਕਾਬਲੇ ਵੀ ਇਸ ਟੂਰਨਾਮੈਂਟ ਦੀ ਖਿੱਚ ਦਾ ਖਾਸ ਕੇਂਦਰ ਰਹੇ, ਜਿਸ ’ਚ ਵੱਖ-ਵੱਖ ਬਲਾਕਾਂ ਦੇ ਖਿਡਾਰੀਆਂ ਨੇ ਮੱਲ੍ਹਾਂ ਮਾਰੀਆਂ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਨੇ ਵਿਦਿਆਰਥੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਜੇਤੂ ਵਿਦਿਆਰਥੀਆਂ ਤੇ ਜੇਤੂ ਟੀਮਾਂ ਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ, ਉੱਥੇ ਹੀ ਉਨ੍ਹਾਂ ਬੱਚਿਆਂ ਦੀ ਮਿਹਨਤ ਦੀ ਭਰਪੂਰ ਪ੍ਰਸ਼ੰਸ਼ਾ ਕਰਦੇ ਹੋਏ ਉਜਵਲ ਭਵਿੱਖ ਦੀ ਕਾਮਨਾ ਵੀ ਕੀਤੀ। ਉਹਨਾਂ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਖੇਡਾਂ ਵਿੱਚ ਬੱਚਿਆਂ ਦੀ ਰੁਚੀ ਨੂੰ ਉਜਾਗਰ ਕਰਨ ਨਾਲ ਹੀ ਉਹ ਵੱਡੇ ਖਿਡਾਰੀ ਬਣ ਕੇ ਆਪਣਾ ਆਪਣੇ ਮਾਪਿਆਂ ਤੇ ਆਪਣੇ ਅਧਿਆਪਕਾਂ ਦਾ ਨਾਂ ਹੋਰ ਉੱਚਾ ਕਰ ਸਕਦੇ ਹਨ। ਟੂਰਨਾਮੈਂਟ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਸਰਬਜੀਤ ਸਿੰਘ ਨੇ ਬਾਖੂਬੀ ਨਿਭਾਈ। ਸਨਮਾਨ ਸਮਾਗਮ ਦੌਰਾਨ ਟੂਰਨਾਮੈਂਟ ਦੌਰਾਨ ਆਰਥਿਕ ਮਦਦ ਦੇਣ ਵਾਲੇ ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ, ਸਟੇਟ ਐਵਾਰਡੀ ਗੁਰਮੁੱਖ ਸਿੰਘ ਬਾਬਾ, ਰਜਿੰਦਰ ਸਿੰਘ ਭੌਰ, ਜਸਪ੍ਰੀਤ ਕੌਰ ਹਮੀਰਾ, ਸੁਖਪ੍ਰੀਤ ਕੌਰ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਕੰਵਲਪ੍ਰੀਤ ਸਿੰਘ ਕੌੜਾ, ਸਰਬਜੀਤ ਸਿੰਘ ਭਗਤਪੁਰ, ਮਨਜਿੰਦਰ ਸਿੰਘ, ਜੈਮਲ ਸਿੰਘ ਸ਼ੇਖੂਪੁਰ, ਡੀਆਰਸੀ ਹਰਮਿੰਦਰ ਸਿੰਘ ਜੋਸਨ ਤੇ ਹਰਵਿੰਦਰ ਸਿੰਘ ਪਰਵੇਜ਼ ਨਗਰ, ਅਵਤਾਰ ਸਿੰਘ, ਮੁਨੱਜਾ ਇਰਸ਼ਾਦ, ਕੁਲਦੀਪ ਕੌਰ, ਸੁਖਪਾਲ ਸਿੰਘ, ਪਵਨ ਕੁਮਾਰ ਜੋਸ਼ੀ, ਦਵਿੰਦਰ ਸਿੰਘ, ਮਲਕੀਤ ਸਿੰਘ, ਮਨਪ੍ਰੀਤ ਕੌਰ ਆਦਿ ਦਾ ਯਾਦਗਾਰੀ ਸਨਮਾਨ ਕੀਤਾ ਗਿਆ। ਸਨਮਾਨ ਸਮਾਗਮ ਦੌਰਾਨ ਜੇਤੂ ਟੀਮਾਂ ਤੇ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਅਧਿਆਪਕਾਂ ਤੋਂ ਇਲਾਵਾ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਟ ਐਵਾਰਡੀ ਸੰਤੋਖ ਸਿੰਘ ਮੱਲ੍ਹੀ ਨੇ ਦੋ ਰੋਜ਼ਾ ਖੇਡ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।