47ਵੀਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ 47ਵੀਂ ਮਿੰਨੀ ਪ੍ਰਾਇਮਰੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ
Publish Date: Thu, 05 Nov 2026 10:26 PM (IST)
Updated Date: Thu, 05 Nov 2026 10:29 PM (IST)
--ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ’ਚ ਕਪੂਰਥਲਾ-2 ਨੂੰ ਨਡਾਲਾ ਦੀ ਟੀਮ ਨੇ ਹਰਾਇਆ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ 47ਵੀਆਂ ਪ੍ਰਾਇਮਰੀ ਸਕੂਲ ਖੇਡਾਂ ਦੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਜ਼ਿਲ੍ਹਾ ਖੇਡ ਕੋਆਰਡੀਨੇਟਰ (ਪ੍ਰਾਇਮਰੀ ਤੇ ਸੈਕੰਡਰੀ) ਸੁਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਤੇ ਬੀਪੀਈਓ ਕਪੂਰਥਲਾ-2 ਸੰਜੀਵ ਕੁਮਾਰ ਹਾਂਡਾ, ਬੀਪੀਈਓ ਕਪੂਰਥਲਾ-1 ਰਾਜੇਸ਼ ਕੁਮਾਰ ਤੇ ਲਕਸ਼ਦੀਪ ਸ਼ਰਮਾ ਦੀ ਦੇਖ ਰੇਖ ਹੇਠ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹੇ ਤੇ 9 ਬਲਾਕਾਂ ਦੇ ਵੱਖ-ਵੱਖ ਟੀਮਾਂ ਤੇ ਖਿਡਾਰੀਆਂ ਤੇ ਅਧਿਆਪਕ ਕੋਚਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬੱਚਿਆਂ ਦੇ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਡਾ. ਬਲਵਿੰਦਰ ਸਿੰਘ ਬੱਟੂ ਨੇ ਟੀਮਾਂ ਨੂੰ ਅਸ਼ੀਰਵਾਦ ਦਿੱਤਾ। ਖੇਡ ਮੁਕਾਬਲਿਆਂ ਦੌਰਾਨ ਉਦਘਾਟਨੀ ਮੈਚ ਨੈਸ਼ਨਲ ਸਟਾਇਲ ਕਬੱਡੀ ਦਾ ਮੁਕਾਬਲਾ ਨਡਾਲਾ ਤੇ ਕਪੂਰਥਲਾ-2 ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿਚ ਨਡਾਲਾ ਦੀ ਟੀਮ ਜੇਤੂ ਰਹੀ। ਇਸੇ ਪ੍ਰਕਾਰ ਕਪੂਰਥਲਾ-3 ਨੂੰ ਮਸੀਤਾਂ ਦੀ ਟੀਮ ਨੇ ਹਰਾਇਆ, ਜਦਕਿ ਕਪੂਰਥਲਾ-1 ਨੂੰ ਫਗਵਾੜਾ-1 ਨੇ ਸਿਕਸ਼ਤ ਦਿੱਤੀ। ਸਰਕਲ ਸਟਾਇਲ ਕਬੱਡੀ ਲੜਕੇ ਵਿੱਚ ਕਪੂਰਥਲਾ-2 ਨੇ ਕਪੂਰਥਲਾ-3 ਨੂੰ ਹਰਾਇਆ। ਇਸੇ ਪ੍ਰਕਾਰ ਕੁਸ਼ਤੀਆਂ ਕੁਸ਼ਤੀ 28 ਕਿਲੋ ਵਿੱਚ ਨਡਾਲਾ, ਕੁਸ਼ਤੀ 25 ਕਿਲੋ ਵਿਚ ਕਪੂਰਥਲਾ-3, ਕੁਸ਼ਤੀਆਂ 30 ਕਿਲੋ ਵਿਚ ਕਪੂਰਥਲਾ-2, ਕੁਸ਼ਤੀਆਂ 32 ਕਿਲੋ ਵਿੱਚ ਨਡਾਲਾ ਜੇਤੂ ਰਿਹਾ। ਹੈਂਡਬਾਲ ਲੜਕੇ ਵਿਚ ਫਗਵਾੜਾ-2 ਪਹਿਲੇ, ਹੈਂਡ ਬਾਲ ਲੜਕੀਆਂ ਵਿੱਚ ਕਪੂਰਥਲਾ-2 ਪਹਿਲੇ, ਸ਼ਤਰੰਜ ਲੜਕੀਆਂ ਦੇ ਮੁਕਾਬਲੇ ਵਿੱਚ ਫਗਵਾੜਾ-1 ਪਹਿਲੇ, ਰੱਸਾਕਸੀ਼ ਦੇ ਮੁਕਾਬਲਿਆਂ ਵਿੱਚ ਫਗਵਾੜਾ-1 ਪਹਿਲੇ, ਫੁੱਟਬਾਲ ਵਿੱਚ ਕਪੂਰਥਲਾ-1 ਪਹਿਲੇ, ਬੈੱਡਮਿੰਟਨ ਲੜਕੀਆਂ ਦੇ ਮੁਕਾਬਲਿਆਂ ਵਿੱਚ ਕਪੂਰਥਲਾ-1 ਪਹਿਲੇ, ਬੈੱਡਮਿੰਟਨ ਲੜਕਿਆਂ ਵਿਚ ਕਪੂਰਥਲਾ-3 ਪਹਿਲੇ ਸਥਾਨ ’ਤੇ ਰਹੇ। ਇਸ ਤੋਂ ਪਹਿਲਾਂ ਡਾ. ਬੱਟੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਇੱਕ ਅਨਿਖੜਵਾਂ ਅੰਗ ਹਨ। ਇਹ ਖੇਡਾਂ ਨੇ ਜੋ ਸਾਡੇ ਸਰੀਰ ਨੂੰ ਤੰਦਰੁਸਤ ਤੇ ਨਰੋਆ ਰੱਖਦੀਆਂ ਹਨ।