ਗੁਰੂ ਰਾਮਦਾਸ ਪਬਲਕਿ ਸਕੂਲ ਦਬੂਲੀਆਂ ’ਚ ਕਰਵਾਈ 3 ਰੋਜ਼ਾ ਸਪੋਰਟਸ ਮੀਟ
ਗੁਰੂ ਰਾਮਦਾਸ ਪਬਲਕਿ ਸਕੂਲ ਦਬੂਲੀਆਂ ’ਚ ਕਰਵਾਈ 3 ਰੋਜਾ ਸਪੋਰਟਸ ਮੀਟ
Publish Date: Fri, 06 Nov 2026 08:45 PM (IST)
Updated Date: Sat, 07 Nov 2026 04:05 AM (IST)
ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ਦਬੂਲੀਆਂ ’ਚ ਤਿੰਨ ਰੋਜਾ ਸਪੋਰਟਸ ਮੀਟ ਕਰਵਾਈ ਗਈ, ਜਿਸ ਵਿੱਚ ਵੱਖ ਵੱਖ ਹਾਊਸਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਲੰਬੀ ਛਾਲ, ਉੱਚੀ ਛਾਲ, ਜੈਵਲਨ ਥਰੋ, ਸ਼ਾਟ ਪੁੱਟ, ਰੱਸਾਕੱਸ਼ੀ, ਪਾਵਰ ਲਿਫਟਿੰਗ, ਵਾਲੀਬਾਲ, ਬਾਸਕਿਟਬਾਲ, ਕਬੱਡੀ, ਦੌੜ 100 ਮੀਟਰ, 400 ਮੀਟਰ, ਰਿਲੇਅ ਦੌੜ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਲੜਕੀਆਂ ਦੀਆਂ ਮਟਕਾ ਦੌੜ ਵੀ ਕਰਵਾਈ ਗਈ। ਛੋਟੀਆਂ ਜਮਾਤਾਂ ਦੀਆਂ ਮਨੋਰੰਜਨ ਖੇਡਾਂ ਕਰਵਾਈਆਂ ਗਈਆਂ। ਇਸ ਮੀਟ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਤੋਂ ਇਲਾਵਾ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਕਬੱਡੀ ਦੇ ਕੌਮਾਂਤਰੀ ਖਿਡਾਰੀ ਸਾਬਕਾ ਐਸਐਸਪੀ ਹਰਜਿੰਦਰ ਸਿੰਘ ਡੱਲੀ ਵੀ ਉਚੇਚੇ ਤੌਰ ’ਤੇ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਕਮੇਟੀ ਵੱਲੋਂ ਖੇਡਾਂ ਕਵਰਾਉਣ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਪੜਾਈ ਦੇ ਨਾਲ ਖੇਡਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਬਲਜੀਤ ਸਿੰਘ ਨੇ ਸੱਜਣ ਸਿੰਘ ਚੀਮਾ ਤੇ ਹੋਰ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ।