35ਵਾਂ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੇਲਾ ਅੱਜ 35ਵਾਂ ਪ੍ਰਵਾਨਾ ਯਾਦਗਾਰੀ ਸੱਭਿਆਚਾਰਕ ਮੇਲਾ ਅੱਜ, ਵਿਸ਼ਵ ਪ੍ਰਸਿੱਧ ਕਲਾਕਾਰ ਲਗਵਾਉਣਗੇ ਹਾਜ਼ਰੀਆਂ
Publish Date: Sat, 14 Nov 2026 10:20 PM (IST)
Updated Date: Sat, 14 Nov 2026 10:21 PM (IST)
-ਬੋਰਡ ਦੀਆਂ ਕਲਾਸਾਂ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਹੋਵੇਗਾ ਨਕਦ ਰਾਸ਼ੀ ਨਾਲ਼ ਸਨਮਾਨ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਸਾਢੇ 3 ਦਹਾਕਿਆਂ ਤੋਂ ਲਗਦਾ ਆ ਰਿਹਾ ਮਰਹੂਮ ਸੂਫੀ ਗਾਇਕ ਜਗਤਾਰ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੇਲਾ 15 ਨਵੰਬਰ ਦਿਨ ਐਤਵਾਰ ਨੂੰ ਭਾਰੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਅੰਤਰਾਸ਼ਟਰੀ ਪ੍ਰਸਿੱਧੀ ਹਾਸਲ ਗਾਇਕ ਕਲਾਕਾਰ, ਗੀਤਕਾਰ, ਸ਼ਾਇਰ ਸ਼ਾਮਲ ਹੋ ਕੇ ਮਰਹੂਮ ਜਗਤਾਰ ਪਰਵਾਨਾ ਨੂੰ ਸ਼ਰਧਾਂਜਲੀ ਭੇਟ ਕਰਨਗੇ। ਵਿਸ਼ਵ ਪ੍ਰਸਿੱਧ ਗਾਇਕ ਲਹਿੰਬਰ ਹੁਸੈਨਪੁਰੀ, ਸੁਖਵਿੰਦਰ ਪੰਛੀ, ਦੀਪਕ ਹੰਸ, ਫਿਲਮ ਅਦਾਕਾਰ ਮੰਨਾ ਮੰਡ, ਚਰਨਜੀਤ ਚੰਨੀ, ਜੱਸਾ ਫਤਿਹਪੁਰੀਆ, ਦਲਵਿੰਦਰ ਦਿਆਲਪੁਰੀ, ਵਾਈਸ ਆਫ ਪੰਜਾਬ ਨਵਜੀਤ ਗਿੱਲ, ਲਵਿਸ਼ ਚੌਹਾਨ ਮਨਜੀਤ ਸਾਹਿਰਾ, ਦੋਗਾਣਾ ਸਟਾਰ ਅਮਰ ਸਿੰਘ ਚਮਕੀਲਾ ਦੇ ਸਪੁੱਤਰ ਜੈਮਨ ਚਮਕੀਲਾ ਤੇ ਰੀਆ ਸੰਧੂ, ਸੁਰਿੰਦਰ ਲਾਡੀ ਤੇ ਰਿੱਕ ਨੂਰ, ਗੁਰਮੀਤ ਮੀਤ, ਗੁਰਪ੍ਰੀਤ ਗੋਪੀ, ਕੈਰੀ ਰੋਮੀ ਚੰਨੀ, ਸਾਬੀਰ ਸਰਗਮ, ਗਾਇਕਾ ਜੋਬਨਪ੍ਰੀਤ, ਸਨੀ ਸਹੋਤਾ, ਜਸਵਿੰਦਰ ਗੁਲਾਮ, ਲਖਬੀਰ ਸਹੋਤਾ ਆਦਿ ਪੰਜਾਬੀ ਗਾਇਕ ਤੇ ਭੋਟੂ ਸ਼ਾਹ ਹਾਸਰਸ ਕਲਾਕਾਰ ਸ਼ਿਰਕਤ ਕਰਕੇ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ। ਮੇਲੇ ਦੌਰਾਨ ਮੁੱਖ ਮਹਿਮਾਨ ਵਿਧਾਇਕ ਬਲਕਾਰ ਸਿੰਘ ਤੇ ਸ਼ਮਾ ਰੌਸਨ ਰਜਿੰਦਰ ਸਿੰਘ ਸੇਵਾਮੁਕਤ ਐੱਸਐੱਸਪੀ ਕਰਨਗੇ। ਇਸ ਮੌਕੇ ਹੋਰ ਰਾਜਨੀਤਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਦਰਬਾਰਾਂ ਤੋਂ ਫ਼ਕੀਰ ਤੇ ਸੰਤ ਮਹਾਂਪੁਰਸ਼ ਪਹੁੰਚ ਰਹੇ ਹਨ। ਬੋਰਡ ਦੀਆਂ ਕਲਾਸਾਂ ਵਿੱਚੋਂ ਪਿੰਡ ਦੇ ਸਕੂਲ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 15 ਹਜ਼ਾਰ ਜਦਕਿ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 10 ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 5 ਹਜ਼ਾਰ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਸੰਤੋਖ ਸਿੰਘ ਸਹੋਤਾ, ਸਮੂਹ ਗ੍ਰਾਮ ਪੰਚਾਇਤ ਅਠੋਲਾ ਤੇ ਪ੍ਰਬੰਧਕ ਕਮੇਟੀ ਜਗਤਾਰ ਪਰਵਾਨਾ ਸੱਭਿਆਚਾਰਕ ਮੰਚ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ। ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਪ੍ਰਧਾਨ ਫਤਹਿ ਸਿੰਘ ਸੋਹਲ ਨੇ ਸੰਗੀਤ ਪ੍ਰੇਮੀਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਦਸਿਆ ਕਿ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਸ਼ਖਸ਼ੀਅਤ ਦਾ ਸਨਮਾਨ ਕੀਤਾ ਜਾਵੇਗਾ।