318ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ 318ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ
Publish Date: Thu, 27 Aug 2026 09:06 PM (IST)
Updated Date: Thu, 27 Aug 2026 09:07 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਤੇ ਮਾਨਵ ਕਲਿਆਣ ਰਕਤਦਾਨ ਸੋਸਾਇਟੀ ਵੱਲੋਂ 318ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਸੁਦੇਸ਼ ਗੁਪਤਾ (ਅਮਰੀਕਾ ਵਾਲੇ) ਤੇ ਡਾ. ਰਣਵੀਰ ਕੌਸ਼ਲ ਦੀ ਪ੍ਰੇਰਣਾ ਤੇ ਸਹਿਯੋਗ ਨਾਲ ਪ੍ਰਧਾਨ ਰਮੇਸ਼ ਮਹਿਰਾ ਦੀ ਪ੍ਰਧਾਨਗੀ ਹੇਠ ਸ਼ਿਵ ਮੰਦਿਰ ਕਚਹਿਰੀ ਚੌਕ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਸਥਾ ਦੇ ਪ੍ਰਧਾਨ ਰਮੇਸ਼ ਮਹਿਰਾ ਨੇ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ 10 ਸਕੂਲੀ ਬੱਚਿਆਂ ਨੂੰ 100-100 ਰੁਪਏ ਦੀ ਵਿੱਤੀ ਸਹਾਇਤਾ ਵੰਡੀ। ਇਸ ਮੌਕੇ ਰਮੇਸ਼ ਮਹਿਰਾ ਨੇ ਦੱਸਿਆ ਕਿ ਸੰਸਥਾ ਪਿਛਲੇ ਲਗਭਗ 30 ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਦੀ ਆ ਰਹੀ ਹੈ। ਸੰਸਥਾ ਵੱਲੋਂ ਹਰ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਸਮਾਰੋਹ ਵੀ ਕਰਵਾਇਆ ਜਾਂਦਾ ਹੈ। ਇਸ ਮੌਕੇ ਸੰਸਥਾ ਵੱਲੋਂ ਡਾ. ਰਣਵੀਰ ਕੌਸ਼ਲ, ਰਾਕੇਸ਼ ਮਹਾਜਨ, ਰਾਜੇਸ਼ ਮਲਹੋਤਰਾ, ਕ੍ਰਿਸ਼ਨ ਲਾਲ ਅਰੋੜਾ, ਅਰੁਣ ਗੁਪਤਾ ਅਤੇ ਪਵਨ ਸ਼ਰਮਾ ਨੇ ਰਮੇਸ਼ ਮਹਿਰਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਸੰਸਥਾ ਦੇ ਚੀਫ ਪੈਟਰਨ ਡਾ. ਰਣਵੀਰ ਕੌਸ਼ਲ, ਚੇਅਰਮੈਨ ਪਵਨ ਸ਼ਰਮਾ, ਜਨਰਲ ਸਕੱਤਰ ਰਾਜੇਸ਼ ਮਲਹੋਤਰਾ, ਟਰੱਸਟੀ ਨਰੇਸ਼ ਸੂਜਾਕਾਲੀਆ, ਵਾਈਸ ਚੇਅਰਮੈਨ ਸ਼ਿਵ ਦਰਸ਼ਨ ਕਪੂਰ, ਅਸ਼ੋਕ ਪੁਰੀ, ਟੀਐੱਸ ਬਾਲੀ, ਟਰੱਸਟੀ ਅਰੁਣ ਗੁਪਤਾ, ਕੈਸ਼ੀਅਰ ਅਰੁਣ ਅਗਰਵਾਲ, ਵਾਈਸ ਪ੍ਰਧਾਨ ਸੁਖਵਿੰਦਰ ਸਾਗਰ, ਅਸ਼ੋਕ ਬਾਵਾ, ਟਰੱਸਟੀ ਨਰੇਸ਼, ਪੰਡਿਤ ਕ੍ਰਿਸ਼ਨ ਲਾਲ ਅਰੋੜਾ, ਟਰੱਸਟੀ ਜੋਤੀ ਪ੍ਰਕਾਸ਼ ਸ਼ਰਮਾ, ਰਮੇਸ਼ ਗਿੱਲ, ਪ੍ਰਦੀਪ ਜੋਸ਼ੀ, ਰਮੇਸ਼ ਭਗਤ, ਸਤੀਸ਼ ਕਟਾਰੀਆ, ਟਰੱਸਟੀ ਰਾਕੇਸ਼ ਮਹਾਜਨ, ਚਰਨਜੀਤ ਸਿੰਘ ਚਾਹਲ, ਹੀਰਾ ਲਾਲ ਵਰਮਾ, ਡਾ. ਸੰਜੀਵ ਕੰਡਾ, ਡਿੰਪੀ ਬਹਲ ਅਤੇ ਮੱਸਾ ਸਿੰਘ ਹਾਜ਼ਰ ਸਨ।