ਮਰਦਮਸ਼ੁਮਾਰੀ ਫਾਰਮਾਂ ਦਾ 100 ਫੀਸਦੀ ਡਿਜੀਟਲਾਈਜ਼ੇਸ਼ਨ ਮੁਕੰਮਲ ਕਰਨ ਵਾਲੇ 27 ਬੀਐੱਲਓਜ਼ ਸਨਮਾਨਿਤ ਮਰਦਮਸ਼ੁਮਾਰੀ ਫਾਰਮਾਂ ਦਾ 100 ਫੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ ਕਰਨ ਵਾਲੇ 27 ਬੀ.ਐਲ.ਓਜ਼ ਸਨਮਾਨਿਤ
Publish Date: Sat, 18 Jul 2026 09:20 PM (IST)
Updated Date: Sat, 18 Jul 2026 09:22 PM (IST)
ਡਿਪਟੀ ਕਮਿਸ਼ਨਰ ਨੇ ਹੋਰਨਾਂ ਬੀਐੱਲਓਜ਼ ਨੂੰ ਵੀ ਫਾਰਮਾਂ ਦਾ ਡਿਜੀਟਲਾਈਜ਼ੇਸ਼ਨ ਮੁਕੰਮਲ ਕਰਨ ਦੀ ਕੀਤੀ ਅਪੀਲ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨੇ ਐੱਸਆਈਆਰ ਤਹਿਤ ਇਨਿਊਮਰੇਸ਼ਨ ਫਾਰਮਾਂ ਦਾ 100 ਫੀਸਦੀ ਡਿਜੀਟਲਾਈਜ਼ੇਸ਼ਨ ਸਫਲਤਾਪੂਰਵਕ ਮੁਕੰਮਲ ਕਰਨ ਵਾਲੇ 27 ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਨੂੰ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ’ਚ ਅਭਿਸ਼ੇਕ, ਸੁਰਜੀਤ ਸਿੰਘ, ਪ੍ਰੀਤ ਹਰਵਿੰਦਰ ਸਿੰਘ, ਭੁਪਿੰਦਰ ਕੌਰ, ਮੁਹੰਮਦ ਯਾਸੀਨ ਅੰਸਾਰੀ, ਅਤਿੰਦਰ ਪਾਲ ਸਿੰਘ, ਅਮਨਦੀਪ, ਮੋਨਿਕਾ, ਸੀਮਾ ਰਾਣੀ, ਸ਼ਾਲੂ ਸੂਦ, ਕਪਿਲ ਨਾਹਲ, ਨਿਸ਼ਾਂਤ ਕੁਮਾਰ, ਪਰਮਜੀਤ ਸਿੰਘ, ਸ਼ਿਖਾ, ਮੀਨੂ, ਬਿਕਰਮਜੀਤ ਸਿੰਘ, ਟੋਨੀ ਕੌੜਾ, ਸ਼ਰਨਜੋਤ ਸਿੰਘ, ਪ੍ਰਦੀਪ ਕੁਮਾਰ, ਹਰਪ੍ਰੀਤ ਕੌਰ, ਵਿਜੇ ਕੁਮਾਰ ਗੁਪਤਾ, ਮਨਜੀਤ ਸਿੰਘ, ਅਸ਼ਵਨੀ ਗਰੋਵਰ, ਰਮਨਦੀਪ ਸਿੰਘ, ਜਸਵੰਤ ਕੁਮਾਰ, ਮੀਨਾ ਕੁਮਾਰੀ ਅਤੇ ਜੋਤੀ ਰਾਣੀ ਸ਼ਾਮਲ ਹਨ, ਜਿਨ੍ਹਾਂ ਨੂੰ ਡਿਜੀਟਲਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਨਿਭਾਈ ਬਿਹਤਰੀਨ ਕਾਰਗੁਜ਼ਾਰੀ ਅਤੇ ਤਨਦੇਹੀ ਲਈ ਸਨਮਾਨਿਤ ਕੀਤਾ ਗਿਆ। ਬੀਐੱਲਓਜ਼ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਅਤੇ ਕੁਸ਼ਲਤਾ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਦੂਜੇ ਬੂਥ ਲੈਵਲ ਅਫ਼ਸਰਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਦੂਜੇ ਬੀਐੱਲਓਜ਼ ਨੂੰ ਅਪੀਲ ਕੀਤੀ ਕਿ ਵੋਟਰ ਸੂਚੀਆਂ ਦੇ ਬਾਕੀ ਰਹਿੰਦੇ ਫਾਰਮਾਂ ਦੇ ਡਿਜੀਟਲਾਈਜ਼ੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜ਼ਿਲ੍ਹਾ ਨਿਰਧਾਰਤ ਸਮੇਂ ਤੋਂ ਪਹਿਲਾਂ 100 ਫੀਸਦੀ ਡਿਜੀਟਲਾਈਜ਼ੇਸ਼ਨ ਦਾ ਟੀਚਾ ਹਾਸਲ ਕਰ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵੋਟਰ ਸੂਚੀਆਂ ਦੀ ਸਹੀ ਅਤੇ ਸਮੇਂ ਸਿਰ ਤਿਆਰੀ ਬੇਹੱਦ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਭਰ ਵਿੱਚ 791 ਬੂਥ ਲੈਵਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੱਲ ਰਹੀ ਸੁਧਾਰ ਪ੍ਰਕਿਰਿਆ ਦੌਰਾਨ ਬੂਥ ਲੈਵਲ ਅਫ਼ਸਰਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਵੋਟ ਦੇ ਵੇਰਵੇ ਸਹੀ ਢੰਗ ਨਾਲ ਅੱਪਡੇਟ ਕੀਤੇ ਜਾਣ, ਤਾਂ ਜੋ ਲੋਕਤੰਤਰੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੀ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਟੋਲ-ਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।