ਪਿੰਡ ਦੌਲਤਪੁਰ ਵਿਖੇ 24ਵਾਂ ਸੰਤ ਸੰਮੇਲਨ 26 ਨੂੰ ਪਿੰਡ ਦੌਲਤਪੁਰ ਵਿਖੇ 24ਵਾਂ ਸੰਤ ਸੰਮੇਲਨ 26 ਅਕਤੂਬਰ ਨੂੰ
Publish Date: Fri, 23 Oct 2026 07:38 PM (IST)
Updated Date: Fri, 23 Oct 2026 07:39 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਨਜ਼ਦੀਕੀ ਪਿੰਡ ਦੌਲਤਪੁਰ, ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24ਵਾਂ ਮਹਾਨ ਸੰਤ ਸੰਮੇਲਨ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸਤਿਕਾਰਯੋਗ ਸੰਤ 108 ਸੀ੍ ਨਿਰੰਜਣ ਦਾਸ ਮਹਾਰਾਜ ਜੀ ਦੀ ਅਗਵਾਈ ਵਿੱਚ ਮਿਤੀ 26 ਅਕਤੂਬਰ ਦਿਨ ਸੋਮਵਾਰ ਨੂੰ ਬੜੀ ਹੀ ਸ਼ਰਧਾ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਬੀਆਰ ਅੰਬੇਡਕਰ ਯੂਥ ਐਸੋਸੀਏਸ਼ਨ ਦੌਲਤ ਪੁਰ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਪਾਵਨ ਪਵਿੱਤਰ ਪਾਵਨ ਮਈ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਤੇ ਸੰਤ ਨਿਰੰਜਣ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ ਉਲੀਕੇ ਗਏ। ਇਸ ਸਮਾਗਮ ਦੌਰਾਨ ਮਹਾਨ ਕੀਰਤਨ ਦਰਬਾਰ ਮਿਤੀ 25 ਅਕਤੂਬਰ ਦਿਨ ਐਤਵਾਰ ਸ਼ਾਮ 6 ਵਜੇ ਹੋਣਗੇ ਤੇ ਦੂਸਰੇ ਦਿਨ 26 ਅਕਤੂਬਰ ਦਿਨ ਸੋਮਵਾਰ ਸ਼ਾਮ ਨੂੰ ਪ੍ਰਸਿੱਧ ਕੀਰਤਨੀ ਜੱਥਾ ਭਾਈ ਵਰਿੰਦਰਜੀਤ ਸਿੰਘ ਤੇ ਸਾਥੀ ਅਲਾਵਲਪੁਰ, ਹੁਸ਼ਿਆਰਪੁਰ ਵਾਲੇ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਦੋਵੇਂ ਹੀ ਦਿਨ ਲੰਗਰ ਅਟੁੱਟ ਵਰਤਦੇ ਰਹਿਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਦੂਰੋਂ-ਦੁਰੇਡਿਓਂ ਤੇ ਵੱਖ-ਵੱਖ ਇਲਾਕਿਆਂ ’ਚੋਂ ਸੀ੍ ਗੁਰੂ ਰਵਿਦਾਸ ਨਾਮਲੇਵਾ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਵੇਗੀ।